ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁੱਜਰ-ਮੁਸਲਿਮ ਬੋਰਡ ਬਣਾਉਣ ਦੀ ਮੰਗ

08:50 AM Jan 25, 2024 IST
ਗੁੱਜਰ-ਮੁਸਲਿਮ ਬੋਰਡ ਬਣਾਉਣ ਦੀ ਮੰਗ

ਖਰੜ (ਪੱਤਰ ਪ੍ਰੇਰਕ): ਇੱਥੇ ਰਾਸ਼ਟਰੀਆ ਅਲਪ ਸੰਖਿਆ ਆਰਕਸ਼ਨ ਮੋਰਚਾ ਦੀ ਮੀਟਿੰਗ ਮੋਰਚੇ ਦੇ ਪੰਜਾਬ ਦੇ ਇੰਚਾਰਜ ਹਾਜੀ ਲਾਲ ਹੁਸੈਨ ਹੁਸ਼ਿਆਰਪੁਰੀ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਗੁੱਜਰ ਭਾਈਚਾਰੇ ਨਾਲ ਸਬੰਧਤ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਹਾਜੀ ਲਾਲ ਹੁਸੈਨ ਅਤੇ ਹੋਰਨਾਂ ਨੇ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਤੁਰੰਤ ਰਾਜ ਵਿੱਚ ਗੁੱਜਰ-ਮੁਸਲਿਮ ਬੋਰਡ ਦੀ ਸਥਾਪਨਾ ਕਰੇ। ਇਕੱਠ ਨੂੰ ਸੰਬੋਧਨ ਕਰਦਿਆਂ ਹਾਜੀ ਲਾਲ ਹੁਸੈਨ ਨੇ ਕਿਹਾ ਕਿ ਜਦੋਂ ਤੋਂ ਰਾਜ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਉਹ ਮੰਗ ਕਰਦੇ ਆ ਰਹੇ ਹਨ ਕਿ ਰਾਜ ਵਿੱਚ ਅਤੇ ਦੇਸ਼ ਦੇ ਹੋਰ ਸੂਬਿਆਂ ਵਿੱਚ ਗੁੱਜਰ-ਮੁਸਲਿਮ ਬੋਰਡ ਦੀ ਸਥਾਪਨਾ ਕੀਤੀ ਜਾਵੇ। ਇਸ ਮੌਕੇ ਮੁਹੰਮਦ ਸਫ਼ੀ, ਮੁਹੰਮਦ ਸਦੀਕ, ਮੁਹੰਮਦ ਇਕਬਾਲ, ਹੁਸੈਨਸ਼ਾ ਸਈਅਦ, ਰੌਸ਼ਨ ਹਾਜੀ, ਮਿਹਰ ਬਖਸ਼, ਹਾਫਿਜ਼ ਸ਼ਰੀਫ਼, ਮੌਲਾਨਾ ਰਫੀ, ਮੁਹੰਮਦ ਅਕਰਮ ਅਤੇ ਹੁਸੈਨ ਯੂਸਫ ਆਦਿ ਮੌਜੂਦ ਸਨ।

Advertisement

Advertisement