ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਿਊ ਚੰਡੀਗੜ੍ਹ ਇਲਾਕੇ ਵਿੱਚ ਫਾਇਰ ਬ੍ਰਿਗੇਡ ਦੀ ਮੰਗ

06:34 AM Jun 03, 2024 IST

ਮੁੱਲਾਂਪੁਰ ਗਰੀਬਦਾਸ: ਇਲਾਕੇ ਦੇ ਪਹਾੜੀ ਖੇਤਰ ਵਿੱਚ ਵਾਪਰ ਰਹੀਆਂ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਕੁਦਰਤੀ ਬਨਸਪਤੀ ਸੜ ਰਹੀ ਹੈ। ਪਿੰਡ ਜੈਯੰਤੀ ਮਾਜਰੀ, ਛੋਟੀ ਬੜੀ ਨੱਗਲ ਤੇ ਸਿੱਸਵਾਂ ਲਾਗੇ ਪਹਾੜੀ ਖੇਤਰ ਵਿੱਚ ਸਰਕੜਾ, ਖੈਰ ਸਣੇ ਹੋਰ ਕਿਸਮਾਂ ਦੇ ਦਰੱਖਤ ਅਤੇ ਪੰਛੀਆਂ ਦੇ ਆਲ੍ਹਣੇ ਸੜ ਰਹੇ ਹਨ। ਤੇਜੀ ਬਾਜਵਾ ਪੜੌਲ, ਹਰਜਿੰਦਰ ਸਿੰਘ ਸੂੰਕ, ਪ੍ਰਧਾਨ ਮਨਜੀਤ ਸਿੰਘ ਨਵਾਂ ਗਰਾਉਂ ਨੇ ਦੱਸਿਆ ਕਿ ਜਦੋਂ ਕੋਈ ਅੱਗ ਦੀ ਘਟਨਾ ਵਾਪਰਦੀ ਹੈ ਤਾਂ ਅੱਗ ਬੁਝਾਊ ਗੱਡੀਆਂ ਕਰੀਬ ਪੰਦਰਾਂ ਕਿਲੋਮੀਟਰ ਦੂਰ ਮੁਹਾਲੀ ਜਾਂ ਖਰੜ ਤੋਂ ਆਉਂਦੀਆਂ ਹਨ ਪਰ ਉਦੋਂ ਤਕ ਅੱਗ ਨਾਲ ਕਾਫ਼ੀ ਨੁਕਸਾਨ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਿਊ ਚੰਡੀਗੜ੍ਹ ਇਲਾਕੇ ਵਿੱਚ ਫਾਇਰ ਬ੍ਰਿਗੇਡ ਇੰਤਜ਼ਾਮ ਕੀਤਾ ਜਾਵੇ। -ਪੱਤਰ ਪ੍ਰੇਰਕ

Advertisement

Advertisement
Advertisement