ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੂਬੇ ਦੇ ਕਈ ਖੇਤਰਾਂ ਵਿੱਚ ਬਿਜਲੀ ਦੀ ਮੰਗ ਵਧੀ

07:00 AM Jul 27, 2020 IST

ਰਵੇਲ ਸਿੰਘ ਭਿੰਡਰ
ਪਟਿਆਲਾ, 26 ਜੁਲਾਈ

Advertisement

ਸੂਬੇ ਅੰਦਰ ਭਾਰੀ ਬਰਸਾਤਾਂ ਮਗਰੋਂ ਕਈ ਖੇਤਰਾਂ ਵਿੱਚ ਬਿਜਲੀ ਦੀ ਮੰਗ ’ਚ ਮੁੜ ਵਾਧਾ ਹੋਣ ਲੱਗਾ ਹੈ। ਬਿਜਲੀ ਦੀ ਮੰਗ ਅਤੇ ਸਪਲਾਈ ਵਿੱਚ ਤਵਾਜ਼ਨ ਵਿਗੜਨ ਨਾਲ ਕਈ ਇਲਾਕਿਆਂ ਅੰਦਰ ਅਣਐਲਾਨੇ ਬਿਜਲੀ ਕੱਟਾਂ ਦੀ ਵੀ ਦਸਤਕ ਹੋਣ ਲੱਗੀ ਹੈ।

ਪਾਵਰਕੌਮ ਵੱਲੋਂ ਬਿਜਲੀ ਦੀ ਵਧਦੀ ਮੰਗ ਦੇ ਮੱਦੇਨਜ਼ਰ ਥਰਮਲਾਂ ਦੀਆਂ ਬੰਦ ਯੂਨਿਟਾਂ ਨੂੰ ਪੜਾਅ ਵਾਰ ਭਖਾਇਆ ਜਾ ਰਿਹਾ ਹੈ। ਇਸ ਵੇਲੇ ਪ੍ਰਾਈਵੇਟ ਖੇਤਰ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਇੱਕ ਯੂਨਿਟ ਹੀ ਬੰਦ ਹੈ, ਜਦੋਂ ਕਿ ਬਾਕੀ ਪਾਵਰਕੌਮ ਦੇ ਆਪਣੇ ਦੋਵੇਂ ਲਹਿਰਾ ਮੁਹੱਬਤ ਤੇ ਰੋਪੜ ਤੋਂ ਇਲਾਵਾ ਤਿੰਨੋਂ ਥਰਮਲ ਗੋਇੰਦਵਾਲ ਸਾਹਿਬ, ਰਾਜਪੁਰਾ ਤੇ ਤਲਵੰਡੀ ਸਾਬੋ ਦੀਆਂ ਸਾਰੀਆਂ ਯੂਨਿਟਾਂ ਪੂਰੇ ਲੋਡ ’ਤੇ ਕਾਰਜਸ਼ੀਲ ਹਨ। ਗਰਮੀ ਕਾਰਨ ਜਿੱਥੇ ਘਰੇਲੂ ਬਿਜਲੀ ਦੀ ਮੰਗ ਵਧੀ ਹੈ ਉਥੇ ਹੀ ਮੀਂਹ ਕਾਰਨ ਕਈ ਥਾਈਂ ਕਿਸਾਨਾਂ ਵੱਲੋਂ ਖੇਤੀ ਟਿਊਬਵੈੱਲ ਬੰਦੇ ਰੱਖੇ ਜਾ ਰਹੇ ਹਨ, ਪਰ ਫਿਰ ਵੀ ਟਿੱਬੇ ਵਾਲੀਆਂ ਅਤੇ ਭਾਰੀਆਂ ਜ਼ਮੀਨਾਂ ਦੇ ਝੋਨੇ ਨੂੰ ਪਾਣੀ ਦੀ ਕਾਫ਼ੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ।

Advertisement

ਪਟਿਆਲਾ ਜ਼ਿਲ੍ਹੇ ਦੇ ਪਿੰਡ ਧਨੇਠਾ ਦੇ ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਦੋ ਦਨਿਾਂ ਤੋਂ ਖੇਤੀ ਸਪਲਾਈ ਵਿੱਚ ਡੇਢ ਘੰਟਾ ਕਰੀਬ ਕੱਟ ਲੱਗ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਲੇਬਰ ਦੀ ਘਾਟ ਕਾਰਨ ਦੇਰੀ ਨਾਲ ਲੱਗ ਰਹੇ ਝੋਨੇ ਲਈ ਬਿਜਲੀ ਦੀ ਹਾਲੇ ਵੀ ਲੋੜ ਹੈ। ਭਾਵੇਂ ਸੂਬੇ ਦੇ ਕਈ ਖਿੱਤਿਆਂ ਵਿੱਚ ਅੱਜ ਦਨਿ ਵੇਲੇ ਹਲਕਾ ਮੀਂਹ ਪਿਆ, ਪਰ ਇਸ ਦੇ ਬਾਵਜੂਦ ਬਿਜਲੀ ਦੀ ਮੰਗ ਅੱਜ 11 ਹਜ਼ਾਰ ਮੈਗਾਵਾਟ ਦੇ ਅੰਕੜੇ ਨੂੰ ਪਾਰ ਕਰ ਗਈ।

ਪਾਵਰਕੌਮ ਦੇ ਮੁੱਖ ਦਫ਼ਤਰ ਤੋਂ ਇਕੱਤਰ ਜਾਣਕਾਰੀ ਮੁਤਾਬਿਕ ਕੇਂਦਰੀ ਪੂਲ ਤੇ ਹੋਰ ਬਾਹਰੀ ਵਸੀਲਿਆਂ ਤੋਂ 62 ਸੌ ਮੈਗਾਵਾਟ ਤੋਂ ਵੱਧ ਬਿਜਲੀ ਦੀ ਖਰੀਦ ਕੀਤੀ ਗਈ ਹੈ, ਜਦੋਂ ਕਿ 4,750 ਮੈਗਾਵਾਟ ਦੀ ਦਰ ਨਾਲ ਆਪਣੀ ਬਿਜਲੀ ਦੀ ਪੈਦਾਵਾਰ ਰਹੀ। ਪਾਵਰਕੌਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਦਾਰੇ ਕੋਲ ਬਿਜਲੀ ਵਾਧੂ ਹੈ, ਅਜਿਹੀ ਸਥਿਤੀ ਵਿੱਚ ਪਾਵਰ ਕੱਟ ਨਹੀਂ ਲੱਗ ਰਹੇ, ਜੇਕਰ ਕਿਤੇ ਕੋਈ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ ਤਾਂ ਉਥੇ ਕਿਸੇ ਤਕਨੀਕੀ ਨੁਕਸ ਦੀ ਵਜ੍ਹਾ ਹੋ ਸਕਦੀ ਹੈ।

Advertisement
Tags :
ਸੂਬੇਖੇਤਰਾਂਬਿਜਲੀਵਿੱਚ