For the best experience, open
https://m.punjabitribuneonline.com
on your mobile browser.
Advertisement

ਪੱਤਰਕਾਰਾਂ ਲਈ ਭਵਨ ਬਣਾਉਣ ਦੀ ਮੰਗ

08:29 AM Jul 18, 2023 IST
ਪੱਤਰਕਾਰਾਂ ਲਈ ਭਵਨ ਬਣਾਉਣ ਦੀ ਮੰਗ
ਮੇਅਰ ਮਦਨ ਚੌਹਾਨ ਨੂੰ ਮੰਗ ਪੱਤਰ ਦਿੰਦੇ ਹੋਏ ਪ੍ਰੈੱਸ ਕਲੱਬ ਦੇ ਅਹੁਦੇਦਾਰ।
Advertisement

ਪੱਤਰ ਪ੍ਰੇਰਕ
ਯਮੁਨਾਨਗਰ, 17 ਜੁਲਾਈ
ਪ੍ਰੈੱਸ ਕਲੱਬ ਯਮੁਨਾਨਗਰ ਦਾ ਵਫ਼ਦ ਅੱਜ ਨਗਰ ਨਿਗਮ ਦਫ਼ਤਰ ਵਿੱਚ ਮੇਅਰ ਮਦਨ ਚੌਹਾਨ ਨੂੰ ਮਿਲਿਆ। ਇਸ ਦੌਰਾਨ ਕਲੱਬ ਦੇ ਪ੍ਰਧਾਨ ਪ੍ਰਭਜੀਤ ਸਿੰਘ ਲੱਕੀ ਦੀ ਪ੍ਰਧਾਨਗੀ ਹੇਠ ਪੱਤਰਕਾਰਾਂ ਨੇ ਮੇਅਰ ਮਦਨ ਚੌਹਾਨ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਚੰਡੀਗੜ੍ਹ ਦੀ ਤਰਜ਼ ’ਤੇ ਯਮੁਨਾਨਗਰ ਵਿੱਚ ਵੀ ਪੱਤਰਕਾਰਾਂ ਲਈ ਭਵਨ ਬਣਾਇਆ ਜਾਵੇ। ਮੇਅਰ ਮਦਨ ਚੌਹਾਨ ਨੇ ਪੱਤਰਕਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਮੰਗ ਪੂਰੀ ਕੀਤੀ ਜਾਵੇਗੀ। ਇਸ ਮੌਕੇ ਪੱਤਰਕਾਰ ਓਮ ਪਾਹਵਾ, ਹਰੀਸ਼ ਕੋਹਲੀ, ਵਰਿੰਦਰ ਤਿਆਗੀ, ਸਰਵਜੀਤ ਬਾਵਾ, ਪੋਪਨਿ ਪੰਵਾਰ, ਲੋਕੇਸ਼ ਅਰੋੜਾ, ਅਵਤਾਰ ਚੁੱਘ ਤੇ ਸਤੀਸ਼ ਧੀਮਾਨ ਸਣੇ ਪ੍ਰੈੱਸ ਕਲੱਬ ਦੇ ਮੈਂਬਰ ਹਾਜ਼ਰ ਸਨ।

Advertisement

Advertisement
Tags :
Author Image

Advertisement
Advertisement
×