For the best experience, open
https://m.punjabitribuneonline.com
on your mobile browser.
Advertisement

ਭੂਲਚੱਕ ਢੇਸੀਆਂ ਸੜਕ ਦੇ ਨਿਰਮਾਣ ਦੀ ਮੰਗ

10:57 AM Sep 01, 2024 IST
ਭੂਲਚੱਕ ਢੇਸੀਆਂ ਸੜਕ ਦੇ ਨਿਰਮਾਣ ਦੀ ਮੰਗ
ਖਸਤਾ ਹਾਲ ਸੜਕ ਦਿਖਾਉਂਦੇ ਹੋਏ ਪਿੰਡ ਵਾਸੀ। -ਫੋਟੋ: ਧਵਨ
Advertisement

ਪਠਾਨਕੋਟ: ਹਲਕਾ ਸੁਜਾਨਪੁਰ ਦੇ ਪਿੰਡ ਭੂਲਚੱਕ ਢੇਸੀਆਂ ਵਾਲੀ ਸੜਕ ਦੀ ਖਸਤਾ ਹਾਲਤ ਕਾਰਨ ਪਿੰਡ ਵਾਸੀ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਮੰਗ ਕੀਤੀ ਕਿ ਸੜਕ ਦੀ ਮੁਰੰਮਤ ਕੀਤੀ ਜਾਵੇ। ਪਿੰਡ ਵਾਸੀਆਂ ਐੱਸਕੇ ਮਹਾਜਨ, ਡਾ. ਰਮਨ ਭਾਰਦਵਾਜ, ਕਸ਼ਮੀਰ ਸਿੰਘ ਅਤੇ ਰੋਹਿਤ ਮਹਾਜਨ ਨੇ ਕਿਹਾ ਕਿ ਇਹ ਸੜਕ ਪਿਛਲੇ 5 ਸਾਲ ਤੋਂ ਟੁੱਟੀ ਪਈ ਹੈ ਤੇ ਜਗ੍ਹਾ-ਜਗ੍ਹਾ ਟੋਏ ਪਏ ਹੋਏ ਹਨ। ਪਿੰਡ ਦੇ ਸਰਪੰਚ ਜਸਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਵੀ ਇਸ ਨੂੰ ਬਣਾਉਣ ਲਈ ਕਿਹਾ ਹੈ ਪਰ ਅਜੇ ਤੱਕ ਕੋਈ ਵੀ ਅਸਰ ਨਹੀਂ ਹੋਇਆ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਸੜਕ ਨੂੰ ਪਹਿਲ ਦੇ ਆਧਾਰ ’ਤੇ ਬਣਾਇਆ ਜਾਵੇ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement