ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ’ਤੇ ਚੜ੍ਹੇ ਨੌਜਵਾਨ ਵੱਲੋਂ ਕੇਸ ਰੱਦ ਕਰਨ ਦੀ ਮੰਗ

07:04 AM May 28, 2024 IST

ਗੁਰਨਾਮ ਚੌਹਾਨ
ਪਾਤੜਾਂ, 27 ਮਈ
ਪਿੰਡ ਬਾਦਸ਼ਾਹਪੁਰ ’ਚ ਨਾਕੇ ਦੌਰਾਨ ਮੋਟਰਸਾਈਕਲ ਮਾਰ ਕੇ ਹੋਮਗਾਰਡ ਦੇ ਜਵਾਨ ਨੂੰ ਜ਼ਖਮੀ ਕੀਤੇ ਜਾਣ ’ਤੇ ਘੱਗਾ ਪੁਲੀਸ ਵੱਲੋਂ ਦਰਜ ਕੀਤਾ ਕੇਸ ਰੱਦ ਕਰਵਾਉਣ ਦੀ ਮੰਗ ਲਈ ਸਬੰਧਿਤ ਨੌਜਵਾਨ ਨਗਰ ਕੌਂਸਲ ਪਾਤੜਾਂ ਦੀ ਬੰਦ ਪਈ ਪਾਣੀ ਵਾਲੀ ਟੈਂਕੀ ਉੱਤੇ ਪੈਟਰੋਲ ਦੀ ਬੋਤਲ ਲੈ ਕੇ ਜਾ ਚੜ੍ਹਿਆ। ਜਦੋਂ ਇਸ ਦੀ ਸੂਚਨਾ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੂੰ ਪਈ ਤਾਂ ਉਨ੍ਹਾਂ ਨੂੰ ਭਾਜੜਾਂ ਪੈ ਗਈਆਂ। ਥਾਣਾ ਪਾਤੜਾਂ ਦੇ ਇੰਚਾਰਜ ਇੰਸਪੈਕਟਰ ਜਸਪ੍ਰੀਤ ਸਿੰਘ ਵੱਲੋਂ ਕੀਤੀਆਂ ਕੋਸ਼ਿਸ਼ਾਂ ਮਗਰੋਂ ਨੌਜਵਾਨ ਹੇਠਾਂ ਉਤਰਨ ਲਈ ਰਾਜ਼ੀ ਨਾ ਹੋਇਆ। ਨਾਇਬ ਤਹਿਸੀਲਦਾਰ ਪਾਤੜਾਂ ਰਮਨ ਸਿੰਘ ਨੇ ਸਪੀਕਰ ਰਾਹੀਂ ਨੌਜਵਾਨ ਨੂੰ ਥੱਲੇ ਉਤਰਨ ਲਈ ਪ੍ਰੇਰਿਤ ਕੀਤਾ ਪਰ ਉਹ ਆਪਣੀ ਜ਼ਿੱਦ ਉੰਤੇ ਅੜਿਆ ਰਿਹਾ। ਉਪਰੰਤ ਉਨ੍ਹਾਂ ਖੁਦ ਟੈਂਕੀ ਉੱਤੇ ਚੜ੍ਹ ਕੇ ਨੌਜਵਾਨ ਨੂੰ ਉਤਾਰਿਆ। ਪਾਣੀ ਦੀ ਟੈਂਕੀ ਉੱਤੇ ਚੜ੍ਹੇ ਬਾਦਸ਼ਾਹਪੁਰ ਵਾਸੀ ਦੇਸ਼ ਰਾਜ ਦੀ ਪਤਨੀ ਰਾਣੀ ਕੌਰ, ਪੁੱਤਰ ਰਣਜੀਤ ਸਿੰਘ, ਭਾਣਜਾ ਹੇਮ ਰਾਜ ਅਤੇ ਗੁਰਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ 23 ਮਈ ਦੀ ਰਾਤ ਨੂੰ ਦੇਸ਼ ਰਾਜ ਘਰ ਆ ਰਿਹਾ ਸੀ ਤਾਂ ਪਿਛਲੀ ਰੰਜਿਸ਼ ਦੇ ਚਲਦਿਆਂ ਰਸਤੇ ਵਿੱਚ ਹੋਮਗਾਰਡ ਦੇ ਜਵਾਨ ਸੁਰਿੰਦਰ ਸਿੰਘ ਨੇ ਉਸ ਨੂੰ ਰੋਕ ਕੇ ਕੁੱਟਮਾਰ ਕਰਨ ਉਪਰੰਤ ਝੂਠਾ ਕੇਸ ਦਰਜ ਕਰਵਾ ਦਿੱਤਾ ਸੀ।
ਡੀਐੱਸਪੀ ਪਾਤੜਾਂ ਦਲਜੀਤ ਸਿੰਘ ਵਿਰਕ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਵਿੱਚ ਮੋਟਰਸਾਈਕਲ ਮਾਰਨ ਕਰਕੇ ਕੇਸ ਦਰਜ ਕੀਤਾ ਗਿਆ ਸੀ। ਹਾਦਸੇ ਦੌਰਾਨ ਦੇਸ਼ ਰਾਜ ਅਤੇ ਪੁਲੀਸ ਮੁਲਾਜ਼ਮ ਦੇ ਸੱਟਾਂ ਲੱਗੀਆਂ ਸਨ। ਉਨ੍ਹਾਂ ਕਿਹਾ ਕਿ ਦੇਸ਼ ਰਾਜ ਤੋਂ ਦਰਖਾਸਤ ਲੈ ਲਈ ਗਈ ਹੈ ਅਤੇ ਪੜਤਾਲ ਉਪਰੰਤ ਕੇਸ ਝੂਠਾ ਪਾਏ ਜਾਣ ’ਤੇ ਰੱਦ ਕਰ ਦਿੱਤਾ ਜਾਵੇਗਾ।

Advertisement

Advertisement