ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਖਵੀਂ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਉਣ ਦੀ ਮੰਗ

10:36 AM Jun 26, 2024 IST
ਬੀਡੀਪੀਓ ਦਫਤਰ ਵਿੱਚ ਮੰਗ ਪੱਤਰ ਦਿੰਦੇ ਹੋਏ ਮਜ਼ਦੂਰ ਆਗੂ।

ਪੱਤਰ ਪ੍ਰੇਰਕ
ਲਹਿਰਾਗਾਗਾ, 25 ਜੂਨ
ਪਿੰਡ ਖੰਡੇਬਾਦ ’ਚ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਰੱਦ ਹੋਣ ਕਰਕੇ ਦਲਿਤ ਸਮਾਜ ਨੇ ਪੰਚਾਇਤੀ ਬੋਲੀ ਦਲਿਤ ਧਰਮਸ਼ਾਲਾ ਵਿੱਚ ਕਰਵਾਉਣ ਦੀ ਮੰਗ ਕੀਤੀ ਅਤੇ ਚਿਤਾਵਨੀ ਦਿਤੀ ਕਿ ਜੇਕਰ ਅਜਿਹਾ ਨਹੀਂ ਕੀਤਾ ਤਾਂ ਮਜ਼ਦੂਰਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਇਸ ਮਸਲੇ ਨੂੰ ਲੈ ਕੇ ਮਜ਼ਦੂਰ ਜਥੇਬੰਦੀਆਂ ਦੇ ਵਫਦ ਨੇ ਬੀਡੀਪੀਓ ਦਫਤਰ ਦੇ ਸੁਪਰਡੈਂਟ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਛਾਜਲੀ ਨੇ ਕਿਹਾ ਕਿ ਪ੍ਰਸ਼ਾਸਨ ਜਾਣ ਬੁੱਝ ਕੇ ਪੰਚਾਇਤੀ ਜ਼ਮੀਨ ਦੀ ਬੋਲੀ ਵਿੱਚ ਦੇਰੀ ਕਰ ਰਿਹਾ ਹੈ ਜਿਸ ਨਾਲ ਫ਼ਸਲ ਬੀਜਣ ’ਚ ਦੇਰੀ ਹੋ ਰਹੀ ਹੈ। ਮਜ਼ਦੂਰ ਇਸ ਜ਼ਮੀਨ ਉੱਪਰ ਸਾਂਝੇ ਰੂਪ ਵਿੱਚ ਕਾਸ਼ਤ ਕਰਨਾ ਚਾਹੁੰਦੇ ਹਨ। ਬੋਲੀ ਲੇਟ ਹੋਣ ਕਾਰਨ ਮਜ਼ਦੂਰ ਜਮਾਤ ’ਚ ਭਾਰੀ ਰੋਸ ਹੈ।
ਉਨ੍ਹਾਂ ਕਿਹਾ ਪਿੰਡ ਖੰਡੇਬਾਦ ਵਿੱਚ ਜੋ ਮਜ਼ਦੂਰਾਂ ਦੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਜੋਂ ਬੋਲੀ ਹੋਣੀ ਹੈ, ਉਹ ਦਲਿਤ ਧਰਮਸ਼ਾਲਾ ਦੇ ਵਿੱਚ ਹੀ ਹੋਵੇ। ਪਿੰਡ ਖੰਡੇਬਾਦ ’ਚ ਇਸ ਨੋਟੀਫਿਕੇਸ਼ਨ ਨੂੰ ਨਾ ਮੰਨਦਿਆਂ ਪ੍ਰਸ਼ਾਸਨ ਨੇ ਇਹ ਪੰਚਾਇਤੀ ਜ਼ਮੀਨ ਦੀ ਤੀਜੇ ਹਿੱਸੇ ਦੀ ਬੋਲੀ ਪਹਿਲਾਂ ਵੀ ਜਾਣ-ਬੁੱਝ ਕੇ ਰੱਦ ਕਰ ਦਿੱਤੀ।

Advertisement

Advertisement