ਗ੍ਰਹਿ ਮੰਤਰਾਲੇ ਦੇ ਕੰਮ-ਕਾਜ ਬਾਰੇ ਰਾਜ ਸਭਾ ’ਚ ਚਰਚਾ ਦੀ ਮੰਗ
06:20 AM Aug 02, 2024 IST
Advertisement
ਨਵੀਂ ਦਿੱਲੀ:
Advertisement
ਰਾਜ ਸਭਾ ’ਚ ਕੁਝ ਖਾਸ ਮੰਤਰਾਲਿਆਂ ਦੇ ਕੰਮ-ਕਾਜ ਬਾਰੇ ਸੰਭਾਵੀ ਵਿਚਾਰ ਵਟਾਂਦਰੇ ਦੌਰਾਨ ਵਿਰੋਧੀ ਧਿਰਾਂ ਨੇ ਮੰਗ ਕੀਤੀ ਹੈ ਕਿ ਗ੍ਰਹਿ ਮੰਤਰਾਲੇ ਬਾਰੇ ਵੀ ਚਰਚਾ ਕੀਤੀ ਜਾਵੇ। ਬਿਜ਼ਨਸ ਐਡਵਾਇਜ਼ਰੀ ਕਮੇਟੀ ਦੀ ਮੰਗਲਵਾਰ ਨੂੰ ਹੋਈ ਮੀਟਿੰਗ ਦੌਰਾਨ ਟੀਐੱਮਸੀ ਨੇ ਗ੍ਰਹਿ ਮੰਤਰਾਲੇ ਦੇ ਕੰਮ-ਕਾਰ ਬਾਰੇ ਚਰਚਾ ਦੀ ਤਜਵੀਜ਼ ਪੇਸ਼ ਕੀਤੀ ਸੀ। ਉਂਜ ਹਾਲੇ ਸਿਰਫ਼ ਸ਼ਹਿਰੀ ਵਿਕਾਸ ਮੰਤਰਾਲੇ ਅਤੇ ਖੇਤੀਬਾੜੀ ਮੰਤਰਾਲੇ ਬਾਰੇ ਚਰਚਾ ਨੂੰ ਪ੍ਰਵਾਨਗੀ ਮਿਲੀ ਹੈ। ਟੀਐੱਮਸੀ ਆਗੂ ਡੈਰੇਕ ਓ’ਬ੍ਰਾਇਨ ਨੇ ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਸਦਨ ’ਚ ਮੰਤਰਾਲਿਆਂ ’ਤੇ ਚਰਚਾ ’ਚ ਗ੍ਰਹਿ ਮੰਤਰਾਲੇ ਦਾ ਨਾਮ ਵੀ ਜੋੜਿਆ ਜਾਵੇ। -ਪੀਟੀਆਈ
Advertisement
Advertisement