ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਗੈਰ ਪਰਮਿਟ ਬੱਸਾਂ ਚਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ

08:13 AM Aug 23, 2024 IST

ਪੱਤਰ ਪ੍ਰੇਰਕ
ਪੰਚਕੂਲਾ, 22 ਅਗਸਤ
ਬਰਵਾਲਾ ਦੇ ਨਾਲ ਲੱਗਦੇ ਪਿੰਡ ਵਾਸੀਆਂ ਨੇ ਬਰਵਾਲਾ ਦੇ ਬੱਸ ਸਟੈਂਡ ਵਿੱਚ ਖੜ੍ਹੀਆਂ ਪੰਜਾਬ ਦੀਆਂ 9 ਪ੍ਰਾਈਵੇਟ ਬੱਸਾਂ ਅਤੇ ਖਰੜ ਡੇਰਾਬੱਸੀ ਤੋਂ ਬਰਵਾਲਾ ਤੱਕ ਬਗੈਰ ਪਰਮਿਟ ਤੋਂ ਚੱਲਣ ਵਾਲੀਆਂ ਪੰਜਾਬ ਦੀਆਂ ਪ੍ਰਾਈਵੇਟ ਬੱਸਾਂ ਖਿਲਾਫ ਕਾਰਵਾਈ ਲਈ ਡਿਪਟੀ ਕਮਿਸ਼ਨਰ ਪੰਚਕੂਲਾ ਯਸ਼ ਗਰਗ ਨੂੰ ਮੰਗ ਪੱਤਰ ਸੌਂਪਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਨ੍ਹਾਂ ਬੱਸਾਂ ਦੇ ਰੂਟ ਪੰਜਾਬ ਦੇ ਪਿੰਡ ਡੇਰਾਬੱਸੀ ਤੋਂ ਜੌਲੀ, ਬਲਟਾਣਾ, ਲੈਹਲੀ, ਖਰੜ ਆਦਿ ਤੱਕ ਹਨ। ਹਰਿਆਣਾ ਦੇ ਪਿੰਡ ਬਰਵਾਲਾ ਨੂੰ ਜਾਣ ਲਈ ਕੋਈ ਪਰਮਿਟ ਨਹੀਂ ਹੈ। ਇਸ ਦੌਰਾਨ ਮੰਗ ਪੱਤਰ ’ਤੇ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਪੰਚਕੂਲਾ ਯਸ਼ ਗਰਗ ਨੇ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਪੰਚਕੂਲਾ ਹੈਰਤਜੀਤ ਕੌਰ ਨੂੰ ਬਰਵਾਲਾ ਦੇ ਬੱਸ ਸਟੈਂਡ ’ਤੇ ਬਿਨਾਂ ਪਰਮਿਟ ਤੋਂ ਖੜ੍ਹੀਆਂ ਪੰਜਾਬ ਦੀਆਂ ਪ੍ਰਾਈਵੇਟ ਬੱਸਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਇਸ ਮੌਕੇ ਸਮਾਜ ਸੇਵੀ ਤੇ ਸਾਬਕਾ ਸਰਪੰਚ ਲਕਸ਼ਮਣ ਬਤੌੜ, ਸਾਬਕਾ ਸਰਪੰਚ ਗੁਰਚਰਨ ਭਰੈਲੀ, ਸਮਾਜ ਸੇਵਕ ਜਗਦੀਸ਼ ਕਸ਼ਯਪ, ਐਡਵੋਕੇਟ ਮਨੀਸ਼ ਕੁਮਾਰ, ਬਲਵਿੰਦਰ ਬਰਵਾਲਾ, ਸੰਤ ਰਾਮ, ਅਨੁਰਾਗ, ਰਮੇਸ਼ ਆਦਿ ਹਾਜ਼ਰ ਸਨ।

Advertisement

Advertisement
Advertisement