For the best experience, open
https://m.punjabitribuneonline.com
on your mobile browser.
Advertisement

ਹੜ੍ਹ ਪ੍ਰਭਾਵਿਤ ਲੋਹੀਆਂ ਬਲਾਕ ’ਚ ਖ਼ੁਰਾਕ ਸਮੱਗਰੀ ਪਹੁੰਚਾਈ

10:28 AM Jul 13, 2023 IST
ਹੜ੍ਹ ਪ੍ਰਭਾਵਿਤ ਲੋਹੀਆਂ ਬਲਾਕ ’ਚ ਖ਼ੁਰਾਕ ਸਮੱਗਰੀ ਪਹੁੰਚਾਈ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਗੁੱਜਰ ਪਰਿਵਾਰਾਂ ਨੂੰ ਤਰਪਾਲਾਂ ਅਤੇ ਰਾਸ਼ਨ ਦਿੰਦੇ ਹੋਏ।
Advertisement

ਹਤਿੰਦਰ ਮਹਿਤਾ
ਜਲੰਧਰ, 12 ਜੁਲਾਈ
ਜ਼ਿਲ੍ਹਾ ਜਲੰਧਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਮਦਦ ਲਈ ਬੀਤੇ ਕਈ ਦਨਿਾਂ ਤੋਂ ਜੁਟੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅੱਜ ਖੁਦ ਕਿਸ਼ਤੀਆਂ ਰਾਹੀਂ ਲੋਹੀਆਂ ਬਲਾਕ ਦੇ ਪ੍ਰਭਾਵਿਤ ਇਲਾਕਿਆਂ ਵਿੱਚ ਆਪਣੇ ਘਰਾਂ ’ਚ ਫਸੇ ਲੋਕਾਂ ਲਈ ਖਾਧ ਸਮੱਗਰੀ ਲੈ ਕੇ ਪੁੱਜੇ।
ਪ੍ਰਭਾਵਿਤ ਲੋਕਾਂ ਨੂੰ ਖਾਣ-ਪੀਣ ਵਾਲਾ ਸਾਮਾਨ ਮੁਹੱਈਆ ਕਰਵਾਉਂਦਿਆਂ ਸੰਸਦ ਮੈਂਬਰ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਮੁਸ਼ਕਲ ਘੜੀ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੀ ਮਦਦ ਨਾਲ ਅੱਜ ਮੁੰਡੀ ਚੋਲੀਆਂ ਵਿੱਚ ਫਸੇ ਪ੍ਰਭਾਵਿਤ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਗਿਆ ਹੈ। ਸੰਸਦ ਮੈਂਬਰ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਨਾਲ-ਨਾਲ ਸਮਾਜ ਸੇਵੀਆਂ ਵੱਲੋਂ ਵੀ ਰਾਹਤ ਕਾਰਜਾਂ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਧੱਕਾ ਬਸਤੀ, ਮੰਡਾਲਾ ਛੰਨਾ, ਮੁੰਡੀ ਚੋਲੀਆਂ, ਚੱਕ ਮੰਡਾਲਾ, ਗੱਟੀ ਪਿੰਡ, ਨਸੀਰਪੁਰ ਆਦਿ ਵਿੱਚ ਪ੍ਰਭਾਵਿਤ ਲੋਕਾਂ ਨੂੰ ਖ਼ੁਰਾਕੀ ਸਮੱਗਰੀ ਪਹੁੰਚਾਈ ਗਈ ਹੈ। ਰਾਹਤ ਕਾਰਜਾਂ ਵਿੱਚ ਸਮਾਜ ਸੇਵੀਆਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਹੋਰਨਾਂ ਨੂੰ ਵੀ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਣ ਲਈ ਕਿਹਾ। ਸੰਸਦ ਮੈਂਬਰ ਨੇ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਪਹੁੰਚਾਉਣ ਲਈ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਲੋਕਾਂ ਵੱਲੋਂ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਮੁਸ਼ਕਲ ਵਿੱਚ ਫਸੇ ਲੋਕਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਪ੍ਰਭਾਵਿਤ ਲੋਕਾਂ ਤੱਕ ਰਾਹਤ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ।
ਉਨ੍ਹਾਂ ਇਸ ਮੌਕੇ ਰਾਹਤ ਕਾਰਜਾਂ ਵਿੱਚ ਸਹਿਯੋਗ ਦੇਣ ਲਈ ਸਮਾਜ ਸੇਵੀ ਸੰਸਥਾਵਾਂ ਮਹਾਜਨ ਸਭਾ ਜਲੰਧਰ, ਸ੍ਰੀ ਲਕਸ਼ਮੀ ਨਾਰਾਇਣ ਮੰਦਰ ਮਾਡਲ ਹਾਊਸ ਤੇ ਗੱਦਈਪੁਰ ਇੰਡਸਟਰੀ ਐਸੋਸੀਏਸ਼ਨ ਦਾ ਧੰਨਵਾਦ ਵੀ ਕੀਤਾ।

Advertisement

ਮੀਂਹ ਕਾਰਨ ਉੱਜੜੇ ਗੁੱਜਰ ਪਰਿਵਾਰਾਂ ਦੀ ਬਾਂਹ ਫੜੀ
ਪਠਾਨਕੋਟ (ਐੱਨ ਪੀ ਧਵਨ): ਸਰਹੱਦੀ ਖੇਤਰ ਬਮਿਆਲ ਦੇ ਉਝ ਦਰਿਆ ਵਿੱਚ ਆਏ ਹੜ੍ਹ ਦੇ ਪਾਣੀ ਕਾਰਨ ਉਜੜ ਗਏ 25 ਦੇ ਕਰੀਬ ਗੁੱਜਰ ਪਰਿਵਾਰਾਂ ਦੀ ਬਾਂਹ ਫੜਨ ਲਈ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅੱਗੇ ਆਏ ਤੇ ਉਨ੍ਹਾਂ ਉੱਥੇ ਦੌਰਾ ਕਰ ਕੇ ਗੁੱਜਰ ਪਰਿਵਾਰਾਂ ਨੂੰ ਰਹਿਣ ਲਈ ਤਰਪਾਲਾਂ ਅਤੇ ਹੋਰ ਰਾਸ਼ਨ ਮੁਹੱਈਆ ਕਰਵਾਇਆ। ਇਸ ਮੌਕੇ ਮਾਸਟਰ ਹਜ਼ਾਰੀ ਲਾਲ, ਮਸਕੀਨ ਅਲੀ, ਸਤਰਦੀਨ ਆਦਿ ਹਾਜ਼ਰ ਸਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਉਝ ਦਰਿਆ ਦੇ ਪਾਣੀ ਨੇ ਲੋਕਾਂ ਅਤੇ ਕਿਸਾਨਾਂ ਦੀਆਂ ਫ਼ਸਲਾਂ ਦਾ ਬਹੁਤ ਨੁਕਸਾਨ ਕੀਤਾ ਹੈ। ਉਝ ਦੇ ਪਾਰ ਪੈਂਦੀਆਂ 60-70 ਕਿਲੇ ਜ਼ਮੀਨਾਂ ਅਤੇ ਇਸ ਪਾਸੇ ਪੈਂਦੀਆਂ 20-25 ਕਿਲੇ ਜ਼ਮੀਨਾਂ ਵਿੱਚ ਕਿਸਾਨਾਂ ਦਾ ਲਾਇਆ ਝੋਨਾ ਪਾਣੀ ਨਾਲ ਆਈ ਮਿੱਟੀ ਵਿੱਚ ਦਬ ਗਿਆ ਅਤੇ ਨਸ਼ਟ ਹੋ ਗਿਆ। ਕਿਸਾਨਾਂ ਵੱਲੋਂ ਚੁੱਕੀ ਗਈ ਮੁਆਵਜ਼ੇ ਦੇ ਮੰਗ ਦਾ ਜਵਾਬ ਦਿੰਦਿਆਂ ਮੰਤਰੀ ਨੇ ਭਰੋਸਾ ਦਿੱਤਾ ਕਿ ਉਹ ਇਹ ਮੰਗ ਮੁੱਖ ਮੰਤਰੀ ਭਗਵੰਤ ਮਾਨ ਕੋਲ ਰੱਖਣਗੇ ਅਤੇ ਇਸ ਦਾ ਕੋਈ ਹੱਲ ਕੱਢਣਗੇ। ਇਸ ਮੌਕੇ ਗੁੱਜਰ ਭਾਈਚਾਰੇ ਦੇ ਮਸਕੀਨ ਅਲੀ ਨੇ ਮੰਤਰੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਦੀ ਪਹਿਲਕਦਮੀ ਨਾਲ ਪਹਿਲੇ ਦਨਿ ਉਜੜ ਜਾਣ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਆਈਟੀਆਈ ਵਿੱਚ ਰਹਿਣ ਲਈ ਜਗ੍ਹਾ ਮੁਹੱਈਆ ਕਰਵਾਈ ਗਈ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ।

Advertisement
Tags :
Author Image

sukhwinder singh

View all posts

Advertisement
Advertisement
×