ਦਿੱਲੀ ਦੀ ‘ਵਿਧਵਾ ਕਲੋਨੀ’ ਦਾ ਨਾਮ ਮਾਤਾ ਗੁਜਰੀ ਦੇ ਨਾਂ ’ਤੇ ਰੱਖਿਆ
12:32 AM Jan 07, 2025 IST
ਨਵੀਂ ਦਿੱਲੀ, 6 ਜਨਵਰੀ
ਪੱਛਮੀ ਦਿੱਲੀ ਦੀ ‘ਵਿਧਵਾ ਕਲੋਨੀ’ ਦਾ ਨਾਮ ਬਦਲ ਕੇ ਮਾਤਾ ਗੁਜਰੀ ਦੇ ਨਾਮ ਉੱਤੇ ਰੱਖਿਆ ਗਿਆ ਹੈ। ਇਸ ਕਲੋਨੀ ਵਿਚ ਬਹੁਤੇ ਘਰ 1984 ਦੇ ਸਿੱਖ ਦੰਗਾ ਪੀੜਤਾਂ ਦੇ ਹਨ। ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਕਲੋਨੀ ਦੇ ਬਾਸ਼ਿੰਦਿਆਂ ਦੇ ਸੁਝਾਅ ਮੁਤਾਬਕ ਪਿਛਲੇ ਸਾਲ ਨਵੰਬਰ ਵਿਚ ‘ਵਿਧਵਾ ਕਲੋਨੀ’ ਦਾ ਨਾਮ ਬਦਲਣ ਦੇ ਹੁਕਮ ਦਿੱਤੇ ਸਨ। ਉਪ ਰਾਜਪਾਲ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਗੁਰੂ ਗੋਬਿੰਦ ਦੇ ਪ੍ਰਕਾਸ਼ ਪੁਰਬ ਮੌਕੇ ਪੱਛਮੀ ਦਿੱਲੀ ਦੀ ਵਿਧਵਾ ਕਲੋਨੀ ਦਾ ਨਾਮ ਬਦਲ ਕੇ ਉਨ੍ਹਾਂ ਦੀ ਮਾਤਾ ਮਾਤਾ ਗੁਜਰੀ ਦੇ ਨਾਮ ’ਤੇ ਰੱਖਿਆ ਗਿਆ ਹੈ। -ਪੀਟੀਆਈ
Advertisement
Advertisement