ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਿੱਲੀ ਦਾ ਪਾਣੀ ਰੋਕ ਰਿਹੈ ਹਰਿਆਣਾ: ਆਤਿਸ਼ੀ

08:55 AM Jun 09, 2024 IST
ਮੂਨਕ ਤੇ ਬਵਾਨਾ ਦਾਖ਼ਲਾ ਪੁਆਇੰਟ ਦਾ ਨਿਰੀਖਣ ਕਰਦੇ ਹੋਏ ਕੈਬਨਿਟ ਮੰਤਰੀ ਆਤਿਸ਼ੀ।-ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਜੂਨ
ਦਿੱਲੀ ਦੇ ਮੰਤਰੀ ਆਤਿਸ਼ੀ ਨੇ ਪਾਣੀ ਦੇ ਸੰਕਟ ਕਾਰਨ ਰਾਜਧਾਨੀ ਵਿੱਚ ਸੰਭਾਵੀ ਹਫੜਾ-ਦਫੜੀ ਦੀ ਚਿਤਾਵਨੀ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਗੁਆਂਢੀ ਰਾਜ ਹਰਿਆਣਾ ਦਿੱਲੀ ਦੇ ਪਾਣੀ ਦੇ ਹਿੱਸੇ ਨੂੰ ਰੋਕ ਰਿਹਾ ਹੈ। ਆਤਿਸ਼ੀ ਨੇ ਦਾਅਵਾ ਕੀਤਾ ਕਿ ਜਦੋਂ ਸੁਪਰੀਮ ਕੋਰਟ ਇਸ ਮੁੱਦੇ ਨੂੰ ਹੱਲ ਕਰਨ ਲਈ ਕੰਮ ਕਰ ਰਹੀ ਸੀ, ਹਰਿਆਣਾ ਦੀਆਂ ਕਾਰਵਾਈਆਂ ਸਮੱਸਿਆ ਨੂੰ ਹੋਰ ਵਧਾ ਰਹੀਆਂ ਸਨ। ਦਿੱਲੀ ਵਿੱਚ ਪਾਣੀ ਦਾ ਸੰਕਟ ਹਫ਼ਤਿਆਂ ਤੋਂ ਜਾਰੀ ਹੈ, ਸ਼ਹਿਰ ਦੇ ਵਾਟਰ ਟ੍ਰੀਟਮੈਂਟ ਪਲਾਂਟਾਂ ਨੂੰ ਆਮ ਨਾਲੋਂ ਕਾਫ਼ੀ ਘੱਟ ਪਾਣੀ ਮਿਲ ਰਿਹਾ ਹੈ।
ਆਤਿਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇੱਕ ਪਾਸੇ, ਸੁਪਰੀਮ ਕੋਰਟ ਦਿੱਲੀ ਵਿੱਚ ਪਾਣੀ ਦੇ ਸੰਕਟ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਹਿਮਾਚਲ ਪ੍ਰਦੇਸ਼ ਦਿੱਲੀ ਨੂੰ ਹੋਰ ਪਾਣੀ ਦੇਣ ਲਈ ਤਿਆਰ ਹੈ, ਦੂਜੇ ਪਾਸੇ, ਹਰਿਆਣਾ ਦਿੱਲੀ ਦੇ ਹਿੱਸੇ ਦਾ ਪਾਣੀ ਰੋਕ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ, ਦਿੱਲੀ ਤੇ ਸਮੁੱਚੇ ਅੱਪਰ ਯਮੁਨਾ ਖੇਤਰ ਵਿਚਕਾਰ ਪਾਣੀ ਦੇ ਸਬੰਧ ਵਿੱਚ ਹੋਏ ਸਮਝੌਤੇ ਦੇ ਤਹਿਤ 1050 ਕਿਊਸਿਕ ਪਾਣੀ ਮੂਨਕ ਨਹਿਰ ਰਾਹੀਂ ਦਿੱਲੀ ਨੂੰ ਆਉਂਦਾ ਹੈ। ਮੂਨਕ ਨਹਿਰ ਦੀਆਂ ਦੋ ਸਬ-ਨਹਿਰਾਂ ਇੱਥੇ ਪਾਣੀ ਦੀ ਸਪਲਾਈ ਕਰਦੀਆਂ ਹਨ। ਜੇ ਪਿਛਲੇ ਪੰਜ ਸਾਲਾਂ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਹਰਿਆਣਾ ਵੱਲੋਂ ਛੱਡਿਆ ਜਾਣ ਵਾਲਾ 1000 ਤੋਂ 980 ਕਿਊਸਿਕ ਪਾਣੀ ਦਿੱਲੀ ਤੱਕ ਪਹੁੰਚਦਾ ਹੈ ਪਰ ਪਿਛਲੇ ਪੰਜ ਦਿਨਾਂ ਤੋਂ ਪਾਣੀ ਲਗਾਤਾਰ ਘਟਦਾ ਜਾ ਰਿਹਾ ਹੈ। ਘੱਟ ਤੋਂ ਘੱਟ 1,000 ਕਿਊਸਿਕ ਪਾਣੀ ਦਿੱਲੀ ਪਹੁੰਚਣਾ ਚਾਹੀਦਾ ਹੈ, ਪਰ 1 ਜੂਨ ਤੋਂ ਇਹ ਬਹੁਤ ਘੱਟ ਗਿਆ ਹੈ। 7 ਜੂਨ ਨੂੰ ਸਿਰਫ 840 ਕਿਊਸਿਕ ਪਾਣੀ ਹੀ ਦਿੱਲੀ ਪਹੁੰਚਿਆ। ਦਿੱਲੀ ਨੂੰ ਇੰਨਾ ਘੱਟ ਪਾਣੀ ਮਿਲਣ ਦਾ ਅਸਰ ਸਾਰੇ 7 ਵਾਟਰ ਟਰੀਟਮੈਂਟ ਪਲਾਂਟਾਂ, ਬਵਾਨਾ, ਨੰਗਲੋਈ, ਹੈਦਰਪੁਰ, ਵਜ਼ੀਰਾਬਾਦ, ਚੰਦਰਵਾਲ ਅਤੇ ਓਖਲਾ ’ਤੇ ਹੋਵੇਗਾ। ਜੇ ਇਨ੍ਹਾਂ ਸੱਤਾਂ ਟਰੀਟਮੈਂਟ ਪਲਾਂਟਾਂ ਨੂੰ ਪਾਣੀ ਨਾ ਦਿੱਤਾ ਗਿਆ ਤਾਂ ਹਫੜਾ-ਦਫੜੀ ਮਚ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਤੱਕ ਦਿੱਲੀ ਦੇ ਕੁਝ ਹਿੱਸੇ ਹੀ ਪਾਣੀ ਨਾਲ ਪ੍ਰਭਾਵਿਤ ਹੋਏ ਹਨ, ਆਉਣ ਵਾਲੇ ਦਿਨਾਂ ਵਿੱਚ ਇਹ ਸਮੱਸਿਆ ਪੂਰੀ ਦਿੱਲੀ ਵਿੱਚ ਦੇਖਣ ਨੂੰ ਮਿਲੇਗੀ। ਹਰਿਆਣਾ ਸਰਕਾਰ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਵਿੱਚ ਪਾਣੀ ਦੇ ਐਂਟਰੀ ਪੁਆਇੰਟ ’ਤੇ ਖੜ੍ਹੇ ਹਾਂ। ਹਰਿਆਣਾ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਜੇ ਉਹ ਪਾਣੀ ਛੱਡ ਦਿੰਦੇ ਹਨ ਤਾਂ ਪਾਣੀ ਕਿੱਥੇ ਗਿਆ। ਇਹ ਦਿੱਲੀ ਦੇ ਲੋਕਾਂ ਦਾ ਅਤੇ ਸੁਪਰੀਮ ਕੋਰਟ ਦਾ ਵੀ ਅਪਮਾਨ ਹੈ।

Advertisement

Advertisement
Advertisement