ਦਿੱਲੀ ਦਾ ਵਧਿਆ ਪਾਰਾ, ‘ਰੈੱਡ ਅਲਰਟ’ ਜਾਰੀ
04:50 PM Jun 11, 2025 IST
Advertisement
ਨਵੀਂ ਦਿੱਲੀ, 11 ਜੂਨ
Advertisement
ਭਾਰਤ ਮੌਸਮ ਵਿਭਾਗ (IMD) ਨੇ ਦਿੱਲੀ ਲਈ ਇੱਕ ਰੈੱਡ ਅਲਰਟ ਜਾਰੀ ਕੀਤਾ ਹੈ ਕਿਉਂਕਿ ਸ਼ਹਿਰ ਤੇਜ਼ ਗਰਮੀ ਦੀ ਲਹਿਰ ਹੇਠ ਹੈ। ਦਿੱਲੀ ਦੇ ਕਈ ਖੇਤਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ 45.5 ਡਿਗਰੀ ਸੈਲਸੀਅਸ ਤੱਕ ਵੱਧ ਗਿਆ ਹੈ। ਅਗਲੇ ਦੋ ਦਿਨਾਂ ਵਿੱਚ ਭਿਆਨਕ ਗਰਮੀ ਹੋਣ ਬਾਰੇ ਅੱਜ ਰਿਪੋਰਟ ਜਾਰੀ ਕੀਤੀ ਗਈ ਹੈ। ਹਾਲਾਂਕਿ 13 ਜੂਨ ਦੀ ਰਾਤ ਅਤੇ 14 ਜੂਨ ਨੂੰ ਕੁਝ ਰਾਹਤ ਮਿਲ ਸਕਦੀ ਹੈ ਕਿਉਂਕਿ ਪੱਛਮੀ ਬਦਲਾਅ ਕਾਰਨ ਹਲਕੇ ਮੀਂਹ ਪੈਣ ਦੀ ਸੰਭਾਵਨਾ ਹੈ। ਦੁਪਹਿਰ 2 ਵਜੇ ਜਾਰੀ ਕੀਤੇ ਗਏ IMD ਦੇ ਰੋਜ਼ਾਨਾ ਮੌਸਮ ਬੁਲੇਟਿਨ ਦੇ ਅਨੁਸਾਰ, ‘‘ਦਿੱਲੀ-NCR ਵਿੱਚ ਕਈ ਥਾਵਾਂ 'ਤੇ ਗਰਮੀ ਦੀਆਂ ਸਥਿਤੀਆਂ ਰਹਿਣ ਦੀ ਸੰਭਾਵਨਾ ਹੈ, ਤਾਪਮਾਨ 44 ਤੋਂ 46 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ।’’
ਇਸ ਦੌਰਾਨ ਰੈਡ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਲੋਕਾਂ ਨੂੰ ਗਰਮੀ ਵਿਚ ਨਿਕਲਣ ਤੋਂ ਬਚਣ, ਹਾਈਡਰੇਟਿਡ ਰਹਿਣ ਅਤੇ ਬਾਹਰੀ ਗਤੀਵਿਧੀਆਂ ਨੂੰ ਸੀਮਤ ਕਰਨ ਦੀ ਅਪੀਲ ਕੀਤੀ ਗਈ ਹੈ। -ਪੀਟੀਆਈ
Advertisement
Advertisement
Advertisement