For the best experience, open
https://m.punjabitribuneonline.com
on your mobile browser.
Advertisement

ਮੌਨਸੂਨ ਦੌਰਾਨ ਦਿੱਲੀ ਦਾ ਬੁਨਿਆਦੀ ਢਾਂਚਾ ਢਹਿ-ਢੇਰੀ ਹੋਇਆ: ਸਕਸੈਨਾ

07:55 AM Aug 20, 2024 IST
ਮੌਨਸੂਨ ਦੌਰਾਨ ਦਿੱਲੀ ਦਾ ਬੁਨਿਆਦੀ ਢਾਂਚਾ ਢਹਿ ਢੇਰੀ ਹੋਇਆ  ਸਕਸੈਨਾ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਅਗਸਤ
ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਇਸ ਮੌਨਸੂਨ ਵਿੱਚ ‘ਸਿਵਲ ਬੁਨਿਆਦੀ ਢਾਂਚੇ ਦੇ ਪੂਰੀ ਤਰ੍ਹਾਂ ਢਹਿ-ਢੇਰੀ’ ਹੋਣ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੇ ਗਏ ਨਿਰੀਖਣਾਂ ਬਾਰੇ ਮਹੀਨਾਵਾਰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਸਕੱਤਰ ਨੂੰ ਲਿਖੇ ਇੱਕ ਪੱਤਰ ਵਿੱਚ ਸਕਸੈਨਾ ਦੇ ਪ੍ਰਮੁੱਖ ਸਕੱਤਰ ਆਸ਼ੀਸ਼ ਕੁੰਦਰਾ ਨੇ ਕਿਹਾ ਕਿ ਉਪ ਰਾਜਪਾਲ ਨੇ ਸਲਾਹ ਦਿੱਤੀ ਹੈ ਕਿ ਸੀਨੀਅਰ ਅਧਿਕਾਰੀਆਂ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਸੇਵਾਵਾਂ ਦੇ ‘ਨਿਰਧਾਰਤ ਨਿਰੀਖਣ ਲਈ ਇੱਕ ਸੰਸਥਾਗਤ ਵਿਧੀ’ ਸਥਾਪਤ ਕਰਨੀ ਚਾਹੀਦੀ ਹੈ। ਇਹ ਵੀ ਕਿਹਾ ਗਿਆ ਹੈ ਕਿ ਮੁੱਖ ਸਕੱਤਰ ਨਿਰੀਖਣ ਵਾਲੀ ਰਿਪੋਰਟ ਲਈ ਇਕ ਫਾਰਮੈਟ ਸਾਰੇ ਵਿਭਾਗਾਂ ਨੂੰ ਭੇਜਣ ਅਤੇ ਨਿਰੀਖਣਾਂ ਬਾਰੇ ਮਹੀਨਾਵਾਰ ਰਿਪੋਰਟ ਵਿਭਾਗ ਨੂੰ ਸੌਂਪਣ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਮੌਨਸੂਨ ਵਿੱਚ ਲੋਕਾਂ ਲਈ ਬਣਾਇਆ ਬੁਨਿਆਦੀ ਢਾਂਚਾ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ ਅਤੇ ਲੋਕਾਂ ਲਈ ਇਹ ਬੜੀ ਮੰਦਭਾਗੀ ਗੱਲ ਸੀ। ਉਨ੍ਹਾਂ ਕਿਹਾ, ‘‘ਸਾਲਾਂ ਤੋਂ ਡਰੇਨਾਂ ਦੀ ਸਫਾਈ ਨਹੀਂ ਕੀਤੀ ਗਈ। ਸੀਵਰੇਜ ਲਾਈਨਾਂ ਵਿੱਚ ਰੁਕਾਵਟਾਂ ਕਾਰਨ ਕਲੋਨੀਆਂ ਵਿੱਚ ਵੀ ਹੜ੍ਹ ਆ ਗਏ।’’
ਪੱਤਰ ਵਿੱਚ ਕਿਹਾ ਗਿਆ ਹੈ ਕਿ ਉਪ ਰਾਜਪਾਲ ਅਨੁਸਾਰ ਸ਼ਹਿਰ ਵਿੱਚ ਪ੍ਰਬੰਧਕੀ ਨਿਗਰਾਨੀ ਨਹੀਂ ਕੀਤੀ ਗਈ। ਕੁੰਦਰਾ ਨੇ ਕਿਹਾ ਕਿ ਸਾਰੇ ਵਿਭਾਗਾਂ ਦੇ ਮੁਖੀਆਂ, ਸਕੱਤਰਾਂ, ਪ੍ਰਮੁੱਖ ਸਕੱਤਰਾਂ ਜਾਂ ਅਸਥਾਈ ਮੁੱਖ ਸਕੱਤਰਾਂ ਵੱਲੋਂ ਫੀਲਡ ਵਿੱਚ ਜਾ ਕੇ ਕੀਤੇ ਗਏ ਕਾਰਜਾਂ ਦੀ ਸਮਾਂ ਸਾਰਣੀ ਬਣਾਈ ਜਾਵੇ ਅਤੇ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਉਕਤ ਇਲਾਕਿਆਂ ਵਿੱਚ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਇਸ ਲਈ ਵਿਭਾਗਾਂ ਦੇ ਪ੍ਰਮੁੱਖ ਸਕੱਤਰ ਜਾਂ ਸਕੱਤਰ ਨਿਰੀਖਣਾਂ ਦੇ ਨੋਟ ਮੁੱਖ ਸਕੱਤਰ ਨੂੰ ਭੇਜਣ ਦੇ ਨਾਲ-ਨਾਲ ਐਲਜੀ ਸਕੱਤਰ ਅਤੇ ਇੰਚਾਰਜ ਮੰਤਰੀ ਨੂੰ ਵੀ ਜ਼ਿਕਰਯੋਗ ਹੈ ਕਿ ਮੌਨਸੂਨ ਦੌਰਾਨ ਪਾਣੀ ਭਰਨ ਅਤੇ ਕਰੰਟ ਲੱਗਣ ਕਾਰਨ ਦਿੱਲੀ ਵਿੱਚ ਘੱਟੋ-ਘੱਟ 10 ਵਿਅਕਤੀਆਂ ਦੀ ਵੱਖ ਵੱਖ ਥਾਵਾਂ ’ਤੇ ਮੌਤ ਹੋਈ ਸੀ। ਜ਼ਿਲ੍ਹਾ ਮੈਜਿਸਟਰੇਟ, ਐੱਸਡੀਐੱਮ ਅਤੇ ਏਡੀਐੱਮਐੱਸ ਜਨਤਕ ਸੇਵਾਵਾਂ ਦੇ ਖੇਤਰਾਂ ਵਿੱਚ ਹਫ਼ਤੇ ਵਿੱਚ ਦੋ ਵਾਰ ਨਿਰੀਖਣ ਕਰਨਗੇ। ਸੜਕ ਦੇ ਬੁਨਿਆਦੀ ਢਾਂਚੇ, ਡਰੇਨਾਂ, ਸੀਵਰੇਜ ਪ੍ਰਬੰਧਨ, ਸਿੱਖਿਆ, ਟਰਾਂਸਪੋਰਟ ਆਦਿ ’ਤੇ ਵੀ ਧਿਆਨ ਕੇਂਦਰਿਤ ਕੀਤਾ ਜਾਵੇਗਾ। ਕਾਰਜਕਾਰੀ ਇੰਜਨੀਅਰ, ਡਿਪਟੀ ਡਾਇਰੈਕਟਰ ਅਤੇ ਹੋਰ ਸਬੰਧਤ ਅਧਿਕਾਰੀ ਹਮੇਸ਼ਾ ਉਨ੍ਹਾਂ ਦੇ ਨਾਲ ਹੋਣਗੇ। ਨਿਰੀਖਣ ਦੌਰਾਨ ਜ਼ਿਲ੍ਹਾ ਮੈਜਿਸਟਰੇਟ ਨੂੰ ਪੇਂਡੂ, ਸ਼ਹਿਰੀ, ਯੋਜਨਾਬੱਧ ਖੇਤਰ, ਜੇਜੇ ਕਾਲੋਨੀਆਂ, ਅਣਅਧਿਕਾਰਤ ਕਾਲੋਨੀਆਂ ਆਦਿ ਕਵਰ ਕਰਨ ਲਈ ਕਿਹਾ ਗਿਆ ਹੈ।

Advertisement

Advertisement
Advertisement
Author Image

joginder kumar

View all posts

Advertisement