For the best experience, open
https://m.punjabitribuneonline.com
on your mobile browser.
Advertisement

ਦਿੱਲੀ ਦੀ ਹਵਾ ਦਾ ਪ੍ਰਦੂਸ਼ਣ ਗੰਭੀਰ ਸ਼੍ਰੇਣੀ ’ਚ ਪੁੱਜਾ, ਕੌਮੀ ਰਾਜਧਾਨੀ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚੋਂ ਪਹਿਲੇ ਨੰਬਰ ’ਤੇ

11:43 AM Nov 15, 2023 IST
ਦਿੱਲੀ ਦੀ ਹਵਾ ਦਾ ਪ੍ਰਦੂਸ਼ਣ ਗੰਭੀਰ ਸ਼੍ਰੇਣੀ ’ਚ ਪੁੱਜਾ  ਕੌਮੀ ਰਾਜਧਾਨੀ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚੋਂ ਪਹਿਲੇ ਨੰਬਰ ’ਤੇ
Advertisement

Advertisement

ਨਵੀਂ ਦਿੱਲੀ, 15 ਨਵੰਬਰ
ਰਾਸ਼ਟਰੀ ਰਾਜਧਾਨੀ ਦੇ ਅਸਮਾਨ ਨੂੰ ਜ਼ਹਿਰੀਲੇ ਧੂੰਏਂ ਦੀ ਸੰਘਣੀ ਚੱਦਰ ਨੇ ਢੱਕ ਲਿਆ। ਇਸ ਕਾਰਨ ਇਥੋਂ ਦੀ ਹਵਾ ਗੰਭੀਰ ਸ਼੍ਰੇਣੀ ’ਚ ਪੁੱਜ ਗਈ।
ਮੰਗਲਵਾਰ ਨੂੰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ 'ਚ ਦਿੱਲੀ ਪਹਿਲੇ ਸਥਾਨ 'ਤੇ, ਢਾਕਾ ਦੂਜੇ 'ਤੇ, ਲਾਹੌਰ ਤੀਜੇ ਅਤੇ ਮੁੰਬਈ ਚੌਥੇ ਸਥਾਨ 'ਤੇ ਸੀ। ਪੁਣੇ ਸਥਿਤ ਇੰਡੀਅਨ ਇੰਸਟੀਚਿਊਟ ਆਫ ਟ੍ਰੋਪਿਕਲ ਮੀਟੀਓਰੋਲੋਜੀ ਵੱਲੋਂ ਪ੍ਰਦੂਸ਼ਣ ਦੇ ਵੱਖ-ਵੱਖ ਸਰੋਤਾਂ ਦੇ ਯੋਗਦਾਨ ਦੀ ਪਛਾਣ ਕਰਨ ਲਈ ਤਿਆਰ ਕੀਤੀ ਗਈ ਪ੍ਰਣਾਲੀ ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ ਮੰਗਲਵਾਰ ਨੂੰ ਪਰਾਲੀ ਸਾੜਨ ਦੀਆਂ ਘਟਨਾਵਾਂ 12 ਪ੍ਰਤੀਸ਼ਤ ਹਵਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ। ਬੁੱਧਵਾਰ ਨੂੰ ਇਸ ਦੇ 14 ਫੀਸਦੀ ਅਤੇ ਵੀਰਵਾਰ ਨੂੰ ਛੇ ਫੀਸਦੀ ਰਹਿਣ ਦੀ ਉਮੀਦ ਹੈ।

Advertisement
Author Image

Advertisement
Advertisement
×