ਦਿੱਲੀ ਦੀ ਹਵਾ ਬਹੁਤ ਖ਼ਰਾਬ ਸ਼੍ਰੇਣੀ ’ਚ, ਜਲਦ ਰਾਹਤ ਮਿਲਣ ਦੀ ਸੰਭਾਵਨਾ ਨਹੀਂ
11:43 AM Nov 14, 2023 IST
Advertisement
ਨਵੀਂ
Advertisement
ਦਿੱਲੀ, 14 ਨਵੰਬਰ
ਦਿੱਲੀ ਵਿੱਚ ਅੱਜ ਸਵੇਰੇ ਹਵਾ ’ਚ ਪ੍ਰਦੂਸ਼ਣ ਕਾਰਨ ਇਹ ਬਹੁਤ ਖ਼ਰਾਬ ਸ਼੍ਰੇਣੀ ’ਚ ਦਰਜ ਕੀਤੀ ਗਈ ਤੇ ਇਸ ਤੋਂ ਜਲਦੀ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਦਿੱਲੀ ਦੇ 40 ਨਿਗਰਾਨੀ ਕੇਂਦਰਾਂ ਵਿੱਚੋਂ ਨੌਂ ਤੋਂ ਉਪਲਬੱਧ ਅੰਕੜਿਆਂ ਦੇ ਅਨੁਸਾਰ ਰਾਜਧਾਨੀ ਦਾ ਹਵਾ ਗੁਣਵੱਤਾ ਸੂਚਕਾਂਕ ਸਵੇਰੇ 8 ਵਜੇ 363 ਦਰਜ ਕੀਤਾ ਗਿਆ ਸੀ ਤੇ ਬਹੁਤ ਮਾੜੀ ਸ਼੍ਰੇਣੀ ਵਿੱਚ ਸੀ। ਬਾਰਸ਼ ਤੋਂ ਰਾਹਤ ਮਿਲਣ ਤੋਂ ਬਾਅਦ ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਵਧ ਗਿਆ ਅਤੇ ਪਾਬੰਦੀ ਦੇ ਬਾਵਜੂਦ ਦੀਵਾਲੀ ਦੀ ਰਾਤ ਲੋਕਾਂ ਵੱਲੋਂ ਚਲਾਈ ਆਤਿਸ਼ਬਾਜ਼ੀ ਕਾਰਨ ਸੋਮਵਾਰ ਨੂੰ ਧੂੰਆਂ ਵਾਪਸ ਪਰਤ ਆਇਆ।
Advertisement