ਦਿੱਲੀ ਨੂੰ ਅੱਠ ਫਰਵਰੀ ਨੂੰ ‘ਡਬਲ ਇੰਜਣ’ ਵਾਲੀ ਸਰਕਾਰ ਮਿਲੇਗੀ: ਸਚਦੇਵਾ
07:54 AM Jan 08, 2025 IST
ਨਵੀਂ ਦਿੱਲੀ, 7 ਜਨਵਰੀ
ਭਾਰਤੀ ਜਨਤਾ ਪਾਰਟੀ ਦੀ ਦਿੱਲੀ ਇਕਾਈ ਨੇ ਅੱਜ ਵਿਸ਼ਵਾਸ ਪ੍ਰਗਟਾਇਆ ਹੈ ਕਿ ਅੱਠ ਫਰਵਰੀ ਨੂੰ ਵਿਧਾਨ ਸਭਾ ਦੇ ਨਤੀਜੇ ਘੋਸ਼ਿਤ ਹੋਣ ਮਗਰੋਂ ਕੌਮੀ ਰਾਜਧਾਨੀ ਵਾਸੀਆਂ ਨੂੰ ‘ਡਬਲ ਇੰਜਣ’ ਦੀ ਸਰਕਾਰ ਮਿਲੇਗੀ। ਭਾਜਪਾ ਦੀ ਦਿੱਲੀ ਇਕਾਈ ਦੇ ਮੁਖੀ ਵਰਿੰਦਰ ਸੱਚਦੇਵਾ ਨੇ ਕਿਹਾ ਕਿ ਪੰਜ ਫਰਵਰੀ ਦਾ ਦਿਨ ਮਹੱਤਵਪੂਰਨ ਹੋਵੇਗਾ, ਕਿਉਂਕਿ 1.55 ਕਰੋੜ ਤੋਂ ਵੱਧ ਵੋਟਰ ਦਿੱਲੀ ਦਾ ਭਵਿੱਖ ਤੈਅ ਕਰਨਗੇ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਅੱਠ ਫਰਵਰੀ ਨੂੰ ਆਉਣ ਵਾਲੇ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦਿੱਲੀ ਭਾਜਪਾ ਦੀ ‘ਡਬਲ ਇੰਜਣ ਸਰਕਾਰ’ ਦਾ ਮਾਰਗ ਬਣਨਗੇ। ਉਨ੍ਹਾਂ ਕਿਹਾ ਕਿ ਇੱਥੇ ਕਮਲ ਖਿੜੇਗਾ। ਇਸ ਮਗਰੋਂ ਦਿਲੀ ਦੀ ਦਸ਼ਾ ਸੁਧਰ ਜਾਵੇਗੀ ਅਤੇ ਕੇਂਦਰ ਨਾਲ ਮਿਲ ਕੇ ਇੱਥੇ ਵਿਕਾਸ ਕਾਰਜ ਕਰਵਾਏ ਜਾਣਗੇ। ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੀ ਨਿੰਦਾ ਕੀਤੀ। ਇਸ ਮੌਕੇ ਭਾਜਪਾ ਦੇ ਹੋਰ ਆਗੂ ਵੀ ਹਾਜ਼ਰ ਸਨ। -ਪੀਟੀਆਈ
Advertisement
Advertisement