For the best experience, open
https://m.punjabitribuneonline.com
on your mobile browser.
Advertisement

ਦਿੱਲੀ ਜਲ ਸੰਕਟ: ਆਤਿਸ਼ੀ ਨੇ ਪ੍ਰਧਾਨ ਮੰਤਰੀ ਨੂੰ ਭੇਜਿਆ ਪੱਤਰ, ਦੋ ਦਿਨ ’ਚ ਮਸਲਾ ਹੱਲ ਨਾ ਹੋਣ ’ਤੇ 21 ਤੋਂ ਅਣਮਿੱਥੀ ਭੁੱਖ-ਹੜਤਾਲ ਕਰਨ ਦੀ ਚਿਤਾਵਨੀ

01:07 PM Jun 19, 2024 IST
ਦਿੱਲੀ ਜਲ ਸੰਕਟ  ਆਤਿਸ਼ੀ ਨੇ ਪ੍ਰਧਾਨ ਮੰਤਰੀ ਨੂੰ ਭੇਜਿਆ ਪੱਤਰ  ਦੋ ਦਿਨ ’ਚ ਮਸਲਾ ਹੱਲ ਨਾ ਹੋਣ ’ਤੇ 21 ਤੋਂ ਅਣਮਿੱਥੀ ਭੁੱਖ ਹੜਤਾਲ ਕਰਨ ਦੀ ਚਿਤਾਵਨੀ
Advertisement

ਨਵੀਂ ਦਿੱਲੀ, 19 ਜੂਨ
ਦਿੱਲੀ ਦੀ ਮੰਤਰੀ ਆਤਿਸ਼ੀ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਰਾਸ਼ਟਰੀ ਰਾਜਧਾਨੀ 'ਚ ਪਾਣੀ ਦੇ ਸੰਕਟ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ ਅਤੇ ਜੇ ਇਸ ਸੰਕਟ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਉਹ 21 ਜੂਨ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਚਲੇ ਜਾਣਗੇ। ਆਤਿਸ਼ੀ ਨੇ ਇੱਥੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਹਰਿਆਣਾ ਰਾਜਧਾਨੀ ਦੇ ਹਿੱਸੇ ਦਾ ਪਾਣੀ ਨਹੀਂ ਛੱਡ ਰਿਹਾ, ਜਿਸ ਕਾਰਨ ਦਿੱਲੀ ਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਹਰਿਆਣਾ ਨੇ ਦਿੱਲੀ ਲਈ 613 ਐੱਮਜੀਡੀ ਦੀ ਥਾਂ 513 ਐੱਮਜੀਡੀ ਪਾਣੀ ਛੱਡਿਆ ਹੈ। ਇੱਕ ਐੱਮਜੀਡੀ ਪਾਣੀ 28,500 ਵਿਅਕਤੀਆਂ ਲਈ ਹੈ। ਇਸ ਦਾ ਮਤਲਬ ਹੈ ਕਿ 28 ਲੱਖ ਤੋਂ ਵੱਧ ਲੋਕ ਪਾਣੀ ਤੋਂ ਸੱਖਣੇ ਸਨ।

Advertisement

Advertisement
Advertisement
Author Image

Advertisement