ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭੀਮਾ ਕੋਰੇਗਾਓਂ ਐਲਗਾਰ ਪਰਿਸ਼ਦ ਕੇਸ ਸਬੰਧੀ ਦਿੱਲੀ ’ਵਰਸਿਟੀ ਦਾ ਪ੍ਰੋਫੈਸਰ ਗ੍ਰਿਫ਼ਤਾਰ

07:22 AM Jul 29, 2020 IST

ਨਵੀਂ ਦਿੱਲੀ, 28 ਜੁਲਾਈ

Advertisement

ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਭੀਮ ਕੋਰੇਗਾਓਂ ਐਲਗਾਰ ਪਰਿਸ਼ਦ ਕੇਸ ਸਬੰਧੀ ਚੱਲ ਰਹੀ ਜਾਂਚ ਦੇ ਮਾਮਲੇ ਵਿਚ ਮੰਗਲਵਾਰ ਨੂੰ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਹੈਨੀ ਬਾਬੂ ਮੁਸਾਲੀਯਾਰਵਿਟਲ ਥਰਾਯਲ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਨਆਈਏ ਦੇ ਤਰਜਮਾਨ ਨੇ ਦੱਸਿਆ ਕਿ ਦਿੱਲੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਥਾਰਾਯਿਲ (54) ਉਤਰ ਪ੍ਰਦੇਸ਼ ਦੇ ਗੌਤਮ ਨਗਰ ਦੇ ਵਸਨੀਕ ਹਨ। ਤਰਜਮਾਨ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਥਾਰਾਯਲ ਵਲੋਂ ਮਾਓਵਾਦੀ ਗਤੀਵਿਧੀਆਂ ਅਤੇ ਵਿਚਾਰਧਾਰਾ ਨੂੰ ਪ੍ਰਚਾਰਿਆ ਜਾ ਰਿਹਾ ਸੀ ਅਤੇ ਉਹ ਕੇਸ ਦੇ ਹੋਰ ਮੁਲਜ਼ਮਾਂ ਨਾਲ ਸਹਿ-ਸਾਜ਼ਿਸ਼ਘਾੜਾ ਸੀ। ਉਸ ਨੂੰ ਮੁੰਬਈ ਦੀ ਐੱਨਆਈਏ ਆਦਲਤ ਵਿੱਚ ਬੁੱਧਵਾਰ ਨੂੰ ਪੇਸ਼ ਕੀਤਾ ਜਾਵੇਗਾ। ਦੱਸਣਯੌਗ ਹੈ ਕਿ ਐੱਨਆਈਏ ਨੇ ਇਸ ਵਰ੍ਹੇ ਜਨਵਰੀ ਵਿੱਚ ਇਸ ਕੇਸ ਦੀ ਜਾਂਚ ਮਹਾਰਾਸ਼ਟਰ ਪੁਲੀਸ ਤੋਂ ਆਪਣੇ ਹੱਥਾਂ ਵਿੱਚ ਲੈ ਲਈ ਸੀ। ਇਹ ਕੇਸ ਮਹਾਰਾਸ਼ਟਰ ਦੇ ਪੁਣੇ ਵਿੱਚ 31 ਦਸੰਬਰ, 2017 ਨੂੰ ਸ਼ਨੀਵਾਰਵਾੜਾ ਵਿੱਚ ਕਬੀਰ ਕਲਾ ਮੰਚ ਦੇ ਕਾਰਕੁਨਾਂ ਵਲੋਂ ਕਰਵਾਏ ਐਲਗਾਰ ਪਰਿਸ਼ਦ ਦੌਰਾਨ ਭੜਕਾਊ ਭਾਸ਼ਣਾਂ ਦੇਣ ਅਤੇ ਲੋਕਾਂ ਨੂੰ ਭੜਕਾਉਣ ਨਾਲ ਸਬੰਧਤ ਹੈ, ਜਿਸ ਦੇ ਸਿੱਟੇ ਵਜੋਂ ਕਈ ਜਾਤਾਂ ਦੇ ਸਮੂਹਾਂ ਵਿੱਚ ਦੁਸ਼ਮਣੀ ਪੈ ਗਈ ਸੀ। ਇਸ ਕਾਰਨ ਹੋਈ ਹਿੰਸਾ ਵਿੱਚ ਮਾਲੀ ਤੇ ਜਾਨੀ ਨੁਕਸਾਨ ਹੋਣ ਦੇ ਨਾਲ-ਨਾਲ ਮਹਾਰਾਸ਼ਟਰ ’ਚ ਸੂਬਾ ਪੱਧਰੀ ਪ੍ਰਦਰਸ਼ਨ ਵੀ ਹੋਏ ਸਨ।
-ਆਈਏਐੱੱਨਐੱਸ

ਹਾਈ ਕੋਰਟ ਵੱਲੋਂ ਪ੍ਰੋ. ਸਾਈਬਾਬਾ ਦੀ ਜ਼ਮਾਨਤ ਅਰਜ਼ੀ ਰੱਦ

Advertisement

ਨਾਗਪੁਰ: ਬੰਬਈ ਹਾਈ ਕੋਰਟ ਦੇ ਨਾਗਪੁਰ ਬੈਂਚ ਨੇ ਅੱਜ ਦਿੱਲੀ ਯੂਨੀਵਰਿਸਟੀ ਦੇ ਸਾਬਕਾ ਪ੍ਰਫੈਸਰ ਜੀਐੱਨ ਸਾਈ ਬਾਬਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਪ੍ਰੋ. ਸਾਈ ਬਾਬਾ ਮਾਓਵਾਦੀਆਂ ਨਾਲ ਸਬੰਧਾਂ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ। ਸਰੀਰਕ ਤੌਰ ’ਤੇ 90 ਫੀਸਦ ਅਪਾਹਜ ਤੇ ਵ੍ਹੀਲ ਚੇਅਰ ’ਤੇ ਬੈਠਣ ਵਾਲੇ ਸਾਈ ਬਾਬਾ ਨੇ ਮੈਡੀਕਲ ਆਧਾਰ ’ਤੇ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ। ਉਨ੍ਹਾਂ ਆਪਣੀ ਕਮਜ਼ੋਰ ਸਿਹਤ ਦਾ ਹਵਾਲਾ ਦਿੰਦਿਆਂ ਜੇਲ੍ਹ ’ਚ ਉਨ੍ਹਾਂ ਨੂੰ ਕਰੋਨਾਵਾਇਰਸ ਦੀ ਲਾਗ ਦਾ ਖ਼ਤਰਾ ਜ਼ਾਹਿਰ ਕੀਤਾ ਸੀ। ਉਨ੍ਹਾਂ ਨੂੰ ਮਾਰਚ 2017 ’ਚ ਮਾਓਵਾਦੀਆਂ ਨਾਲ ਸਬੰਧ ਰੱਖਣ ਦਾ ਦੋਸ਼ੀ ਠਹਿਰਾਇਆ ਗਿਆ ਸੀ ਤੇ ਉਹ ਇਸ ਸਮੇਂ ਨਾਗਪੁਰ ਦੀ ਕੇਂਦਰੀ ਜੇਲ੍ਹ ’ਚ ਬੰਦ ਹਨ। ਜਸਟਿਸ ਏਐੱਸ ਚੰਦਰਾਕਰ ਤੇ ਅਮਿਤ ਬੋਰਕਰ ’ਤੇ ਆਧਾਰਿਤ ਡਿਵੀਜ਼ਨ ਬੈਂਚ ਨੇ ਕਿਹਾ ਕਿ ਉਹ ਜ਼ਮਾਨਤ ਦੇਣ ਨੂੰ ਤਿਆਰ ਨਹੀਂ ਹਨ ਤੇ ਉਨ੍ਹਾਂ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। ਸਾਈਬਾਬਾ ਨੇ ਆਪਣੇ ਵਕੀਲ ਨਿਹਾਲ ਸਿੰਘ ਰਾਠੌੜ ਰਾਹੀਂ ਅਰਜ਼ੀ ਦਾਇਰ ਕਰਕੇ ਮੈਡੀਕਲ ਆਧਾਰ ’ਤੇ 45 ਦਨਿਾਂ ਦੀ ਜ਼ਮਾਨਤ ਮੰਗੀ ਸੀ ਤਾਂ ਜੋ ਉਹ ਆਪਣਾ ਇਲਾਜ ਕਰਵਾ ਸਕਣ ਤੇ ਕੈਂਸਰ ਤੋਂ ਪੀੜਤ ਆਪਣੀ ਮਾਂ ਨੂੰ ਮਿਲ ਸਕਣ। ਉਨ੍ਹਾਂ ਦੀ ਇਸ ਅਰਜ਼ੀ ਦਾ ਸਰਕਾਰੀ ਵਕੀਲ ਪੀਕੇ ਸਾਥੀਨਾਥਨ ਨੇ ਵਿਰੋਧ ਕੀਤਾ ਤੇ ਕਿਹਾ ਕਿ ਸਾਈਬਾਬਾ ਨੂੰ ਜੇਲ੍ਹ ਦੇ ਵੱਖਰੇ ਵਿੰਗ ’ਚ ਰੱਖਿਆ ਗਿਆ ਹੈ ਜਿੱਥੇ ਉਨ੍ਹਾਂ ਨੂੰ ਕਰੋਨਾ ਦਾ ਖਤਰਾ ਨਹੀਂ ਹੈ।
-ਪੀਟੀਆਈ

ਐੱਨਆਈਏ ਵੱਲੋਂ ਕਾਰਕੁਨ ਸੁਧਾ ਭਾਰਦਵਾਜ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ

ਮੁੰਬਈ: ਐਨਆਈਏ ਨੇ ਅੱਜ ਬੰਬੇ ਹਾਈ ਕੋਰਟ ਵਿਚ ਕਿਹਾ ਕਿ ਏਜੰਸੀ ਕਾਰਕੁਨ ਤੇ ਵਕੀਲ ਸੁਧਾ ਭਾਰਦਵਾਜ ਵੱਲੋਂ ਦਾਇਰ ਅੰਤ੍ਰਿਮ ਜ਼ਮਾਨਤ ਦੀ ਅਰਜ਼ੀ ਦਾ ‘ਜ਼ੋਰਦਾਰ ਵਿਰੋਧ’ ਕਰਦੀ ਹੈ। ਭਾਰਦਵਾਜ ਨੇ ਜ਼ਮਾਨਤ ਖ਼ਰਾਬ ਸਿਹਤ ਦਾ ਹਵਾਲਾ ਦੇ ਕੇ ਮੰਗੀ ਸੀ। ਸੁਧਾ ਅਲਗਾਰ ਪ੍ਰੀਸ਼ਦ-ਕੋਰੇਗਾਓਂ ਭੀਮਾ ਕੇਸ ਵਿਚ ਮੁਲਜ਼ਮ ਹੈ। ਉਹ ਸਤੰਬਰ, 2018 ਤੋਂ ਜੇਲ੍ਹ ਵਿਚ ਹੈ। ਐਨਆਈਏ ਦੇ ਵਕੀਲ ਨੇ ਕਿਹਾ ਕਿ ਏਜੰਸੀ ਕੋਲ ਭਾਰਦਵਾਜ ਦੇ ‘ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ’ ਦੇ ਕਾਫ਼ੀ ਸਬੂਤ ਹਨ। ਇਸ ਲਈ ਉਨ੍ਹਾਂ ਨੂੰ ਜ਼ਮਾਨਤ ਦੇਣਾ ਠੀਕ ਨਹੀਂ ਹੈ। ਮਹਿਲਾ ਕਾਰਕੁਨ ਨੇ ਜ਼ਮਾਨਤ ਦੀ ਅਰਜ਼ੀ 29 ਮਈ ਨੂੰ ਵਿਸ਼ੇਸ਼ ਅਦਾਲਤ ਵੱਲੋਂ ਖਾਰਜ ਕੀਤੇ ਜਾਣ ’ਤੇ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਜੇਲ੍ਹ ਵਿਚ ਇਕ ਮਹਿਲਾ ਕੈਦੀ ਦੇ ਵਰ੍ਹੇ ਦੇ ਸ਼ੁਰੂ ’ਚ ਕਰੋਨਾਵਾਇਰਸ ਪਾਜ਼ੇਟਿਵ ਆਉਣ ਤੋਂ ਬਾਅਦ ਸੁਧਾ ਨੇ ਜ਼ਮਾਨਤ ਲਈ ਅਰਜ਼ੀ ਦਾਖ਼ਲ ਕੀਤੀ ਸੀ। ਪਿਛਲੇ ਮਹੀਨੇ ਐਨਆਈਏ ਨੇ ਹਾਈ ਕੋਰਟ ਵਿਚ ਹਲਫ਼ਨਾਮਾ ਦਾਖ਼ਲ ਕਰ ਕੇ ਕਿਹਾ ਸੀ ਕਿ ਭਾਰਦਵਾਜ (58) ਮਹਾਮਾਰੀ ਦਾ ‘ਨਾਜਾਇਜ਼ ਫਾਇਦਾ’ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਰਕੁਨ ਦੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਸੁਧਾ ਨੂੰ ਸ਼ੂਗਰ ਹੈ ਤੇ ਕੋਵਿਡ-19 ਤੋਂ ਜ਼ਿਆਦਾ ਖ਼ਤਰਾ ਹੈ। ਏਜੰਸੀ ਦੇ ਵਕੀਲ ਨੇ ਕਿਹਾ ਕਿ ਜੇਲ੍ਹ ਵਿਚ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ।
-ਪੀਟੀਆਈ

Advertisement
Tags :
’ਵਰਸਿਟੀਐਲਗਾਰਸਬੰਧੀਕੋਰੇਗਾਓਂਗ੍ਰਿਫ਼ਤਾਰਦਿੱਲੀਪਰਿਸ਼ਦਪ੍ਰੋਫੈਸਰਭੀਮਾ
Advertisement