ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਸੂਚੀ ’ਚ ਦਿੱਲੀ ਯੂਨੀਵਰਸਿਟੀ ਛੇਵੇਂ ਸਥਾਨ ’ਤੇ ਰਹੀ

08:42 AM Aug 13, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਅਗਸਤ
ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ 2024 ਦੀ ਸੂਚੀ ਵਿੱਚ, ਦਿੱਲੀ ਯੂਨੀਵਰਸਿਟੀ (ਡੀਯੂ) ਨੇ ਪਿਛਲੇ ਸਾਲ ਦੇ ਮੁਕਾਬਲੇ 5 ਸਥਾਨਾਂ ਦਾ ਸੁਧਾਰ ਕਰਦੇ ਹੋਏ ਛੇਵਾਂ ਸਥਾਨ ਹਾਸਲ ਕੀਤਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਵੀ ਡੀਯੂ ਨੇ ਦੋ ਸਥਾਨਾਂ ਉਪਰ ਚੜ੍ਹ ਕੇ ਰਾਸ਼ਟਰੀ ਪੱਧਰ ’ਤੇ ਯੂਨੀਵਰਸਿਟੀ ਵਰਗ ਵਿੱਚ 11ਵਾਂ ਸਥਾਨ ਹਾਸਲ ਕੀਤਾ ਸੀ। ਇਸ ਵਾਰ ਡੀਯੂ ਨੇ 7ਵਾਂ ਸਥਾਨ ਹਾਸਲ ਕਰ ਕੇ ਓਵਰਆਲ ਰੈਂਕਿੰਗ ਵਿੱਚ 15ਵਾਂ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਯੂਨੀਵਰਸਿਟੀ ਦੇ ਵੀ ਰੈਂਕਿੰਗ ਫਰੇਮਵਰਕ 2024 ਦੀ ਸੂਚੀ ਵਿੱਚ ਦੇਸ਼ ਦੇ ਚੋਟੀ ਦੇ 10 ਕਾਲਜਾਂ ਵਿੱਚੋਂ 6 ਕਾਲਜ ਹਨ। ਇਨ੍ਹਾਂ ਵਿੱਚੋਂ ਦਿੱਲੀ ਯੂਨੀਵਰਸਿਟੀ ਦੇ ਕਾਲਜ ਪਹਿਲੇ 3 ਸਥਾਨਾਂ ’ਤੇ ਰਹੇ ਹਨ। ਉਨ੍ਹਾਂ ਦੱਸਿਆ ਕਿ ਡੀਯੂ ਦਾ ਹਿੰਦੂ ਕਾਲਜ ਦੇਸ਼ ਭਰ ਦੇ ਕਾਲਜਾਂ ਦੀ ਸੂਚੀ ਵਿੱਚ ਪਹਿਲੇ ਸਥਾਨ ’ਤੇ ਰਿਹਾ ਹੈ। ਇਸ ਦੇ ਨਾਲ ਹੀ ਮਿਰਾਂਡਾ ਹਾਊਸ ਦੂਜੇ ਅਤੇ ਸੇਂਟ ਸਟੀਫਨ ਕਾਲਜ ਤੀਜੇ ਸਥਾਨ ’ਤੇ ਰਿਹਾ। ਉਨ੍ਹਾਂ ਦੱਸਿਆ ਕਿ ਡੀਯੂ ਦੇ ਆਤਮਾ ਰਾਮ ਸਨਾਤਨ ਧਰਮ ਕਾਲਜ ਨੂੰ ਪੰਜਵਾਂ, ਕਿਰੋੜੀ ਮੱਲ ਕਾਲਜ ਨੂੰ 9ਵਾਂ ਅਤੇ ਲੇਡੀ ਸ੍ਰੀ ਰਾਮ ਕਾਲਜ ਫ਼ਾਰ ਵੂਮੈਨ ਨੂੰ 10ਵਾਂ ਸਥਾਨ ਮਿਲਿਆ ਹੈ। ਸਮੁੱਚੀ ਦਰਜਾਬੰਦੀ ਬਾਰੇ ਵਾਈਸ ਚਾਂਸਲਰ ਨੇ ਦੱਸਿਆ ਕਿ ਇਸ ਸ਼੍ਰੇਣੀ ਵਿੱਚ ਵੀ ਡੀਯੂ ਨੇ ਜ਼ਿਕਰਯੋਗ ਸੁਧਾਰ ਕੀਤਾ ਹੈ। ਇਸ ਵਾਰ ਡੀਯੂ ਦਾ ਸਮੁੱਚਾ ਦਰਜਾ 15ਵਾਂ ਹੈ ਜਦੋਂ ਕਿ ਪਿਛਲੇ ਸਾਲ ਇਹ ਇਕ ਅੰਕ ਦਾ ਸੁਧਾਰ ਕਰਕੇ 22ਵੇਂ ਸਥਾਨ ’ਤੇ ਪਹੁੰਚ ਗਿਆ। ਉਨ੍ਹਾਂ ਦੱਸਿਆ ਕਿ ਰਿਸਰਚ ਇੰਸਟੀਚਿਊਟ ਵਰਗ ਵਿੱਚ ਵੀ ਡੀਯੂ ਨੇ 3 ਸਥਾਨਾਂ ਦਾ ਸੁਧਾਰ ਕਰ ਕੇ ਇਸ ਵਾਰ 14ਵਾਂ ਸਥਾਨ ਹਾਸਲ ਕੀਤਾ ਹੈ। ਪਿਛਲੇ ਸਾਲ ਡੀਯੂ ਇਸ ਸ਼੍ਰੇਣੀ ਵਿੱਚ 17ਵੇਂ ਸਥਾਨ ’ਤੇ ਸੀ।

Advertisement

Advertisement
Advertisement