ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿੱਲੀ: ਠੰਡੀਆਂ ਹਵਾਵਾਂ ਨਾਲ ਤਾਪਮਾਨ 15.3 ਡਿਗਰੀ ਸੈਲਸੀਅਸ ਤੱਕ ਡਿੱਗਿਆ

12:01 PM Nov 16, 2024 IST

ਨਵੀਂ ਦਿੱਲੀ, ਨਵੰਬਰ 16

Advertisement

ਠੰਡੀਆਂ ਹਵਾਵਾਂ ਨਾਲ ਸ਼ਨੀਵਾਰ ਨੂੰ ਸ਼ਹਿਰ ਦੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ, ਕੌਮੀ ਰਾਜਧਾਨੀ ’ਚ ਸ਼ਨੀਵਾਰ ਸਵੇਰੇ 8:30 ਵਜੇ ਘੱਟੋ-ਘੱਟ ਤਾਪਮਾਨ 15.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ’ਚ ਤਾਪਮਾਨ ਲਗਭਗ -0.3 ਡਿਗਰੀ ਹੇਠਾਂ ਆਇਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ ਅੱਜ ਤੋਂ ਪਹਿਲਾਂ ਸ਼ਹਿਰ ਲਗਾਤਾਰ ਚੌਥੇ ਦਿਨ ਧੂੰਏਂ ਦੀ ਸੰਘਣੀ ਪਰਤ ਨਾਲ ਢਕਿਆ ਹੋਇਆ ਸੀ ਅਤੇ ਸ਼ਨੀਵਾਰ ਸਵੇਰੇ 8 ਵਜੇ ਤੱਕ ਏਅਰ ਕੁਆਲਿਟੀ ਇੰਡੈਕਸ (AQI) 406 ਦਰਜ ਕੀਤਾ ਗਿਆ ਸੀ।

ਰਿਪੋਰਟ ਅਨੁਸਾਰ ਸਵੇਰੇ 6.45 ’ਤੇ ਲਏ ਗਏ ਡਰੋਨ ਵਿਜ਼ੂਅਲ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੇ ਨੇੜੇ ਪੂਰੇ ਖੇਤਰ ਨੂੰ ਧੂੰਏਂ ਦੀ ਚਾਦਰ ਦਿਖਾਉਂਦੇ ਹਨ। ਪ੍ਰਗਤੀ ਮੈਦਾਨ ਦੇ ਨੇੜੇ ਦੇ ਖੇਤਰ ਨੂੰ ਵੀ ਧੂੰਏਂ ਨੇ ਆਪਣੀ ਲਪੇਟ ਵਿੱਚ ਲੈ ਲਿਆ ਕਿਉਂਕਿ ਪ੍ਰਦੂਸ਼ਣ ਦਾ ਪੱਧਰ ਉੱਚਾ ਬਣਿਆ ਰਿਹਾ। ਪ੍ਰਗਤੀ ਮੈਦਾਨ ਅਤੇ ਆਈਟੀਓ ਸਮੇਤ ਆਸ-ਪਾਸ ਦੇ ਖੇਤਰਾਂ ਵਿੱਚ ਅੱਜ ਸਵੇਰੇ AQI 357 ਦਰਜ ਕੀਤਾ ਗਿਆ, ਜਿਸ ਨੂੰ 'ਬਹੁਤ ਮਾੜਾ' ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। -ਏਐੱਨਆਈ

Advertisement

Advertisement