For the best experience, open
https://m.punjabitribuneonline.com
on your mobile browser.
Advertisement

ਦਿੱਲੀ ਦੰਗੇ: ਚੋਰੀ ਅਤੇ ਅੱਗਜ਼ਨੀ ਦੇ ਦੋਸ਼ਾਂ ਤੋਂ ਛੇ ਵਿਅਕਤੀ ਬਰੀ

07:00 AM Aug 04, 2024 IST
ਦਿੱਲੀ ਦੰਗੇ  ਚੋਰੀ ਅਤੇ ਅੱਗਜ਼ਨੀ ਦੇ ਦੋਸ਼ਾਂ ਤੋਂ ਛੇ ਵਿਅਕਤੀ ਬਰੀ
Advertisement

ਨਵੀਂ ਦਿੱਲੀ: ਸਾਲ 2020 ’ਚ ਉੱਤਰ-ਪੂਰਬੀ ਦਿੱਲੀ ’ਚ ਹੋਏ ਫਿਰਕੂ ਦੰਗਿਆਂ ਦੌਰਾਨ ਅੱਗਜ਼ਨੀ, ਹਿੰਸਾ ਅਤੇ ਚੋਰੀ ਦੇ ਦੋਸ਼ਾਂ ’ਚ ਘਿਰੇ ਛੇ ਵਿਅਕਤੀਆਂ ਨੂੰ ਇਕ ਅਦਾਲਤ ਨੇ ਬਰੀ ਕਰ ਦਿੱਤਾ ਹੈ। ਬਰੀ ਕੀਤੇ ਗਏ ਵਿਅਕਤੀਆਂ ’ਚ ਹਾਸ਼ਿਮ ਅਲੀ, ਅਬੂ ਬਾਕਰ, ਮੁਹੰਮਦ ਅਜ਼ੀਜ਼, ਰਾਸ਼ਿਦ ਅਲੀ, ਨਜ਼ਾਮੂਦੀਨ ਅਤੇ ਮੁਹੰਮਦ ਦਾਨਿਸ਼ ਸ਼ਾਮਲ ਹਨ। ਇਨ੍ਹਾਂ ਵਿਅਕਤੀਆਂ ’ਤੇ 25 ਫਰਵਰੀ, 2020 ਨੂੰ ਸ਼ਿਵ ਵਿਹਾਰ ਦੇ ਇਕ ਘਰ ’ਚ ਲੁੱਟਮਾਰ ਕਰਨ ਅਤੇ ਅੱਗ ਲਗਾਉਣ ਦੇ ਦੋਸ਼ ਸਨ। ਬਾਅਦ ’ਚ ਇਸ ਕੇਸ ਨਾਲ ਇਕ ਕਲੀਨਿਕ ਨੂੰ ਅੱਗ ਹਵਾਲੇ ਕਰਨ ਦੀ ਸ਼ਿਕਾਇਤ ਵੀ ਜੋੜ ਦਿੱਤੀ ਗਈ ਸੀ। ਅਦਾਲਤ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕੋਈ ਵੀ ਪੁਖ਼ਤਾ ਸਬੂਤ ਨਹੀਂ ਮਿਲਿਆ ਜਿਸ ਤੋਂ ਸਾਬਤ ਹੁੰਦਾ ਹੋਵੇ ਕਿ ਉਨ੍ਹਾਂ ਦੰਗਿਆਂ ’ਚ ਸ਼ਾਮਲ ਸਨ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement