ਦਿੱਲੀ ਦੰਗੇ: ਜਾਮੀਆ ਅਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਖਿਲਾਫ਼ ਜਾਂਚ ਲਈ ਹੋਰ ਸਮਾਂ ਮਿਲਿਆ
07:36 AM Jul 26, 2020 IST
ਨਵੀਂ ਦਿੱਲੀ, 25 ਜੁਲਾਈ
Advertisement
ਇਥੋਂ ਦੀ ਅਦਾਲਤ ਨੇ ਅਲੂਮਨੀ ਐਸੋਸੀਏਸ਼ਨ ਆਫ਼ ਜਾਮੀਆ ਮਿਲੀਆ ਇਸਲਾਮੀਆ ਦੇ ਪ੍ਰਧਾਨ ਸ਼ਿਫਾ-ਉਰ-ਰਹਿਮਾਨ ਖਿਲਾਫ਼ ਚੱਲ ਰਹੀ ਜਾਂਚ ਮੁਕੰਮਲ ਕਰਨ ਲਈ ਦਿੱਲੀ ਪੁਲੀਸ ਨੂੰ ਇਕ ਹੋਰ ਮਹੀਨੇ ਦਾ ਸਮਾਂ ਦਿੱਤਾ ਹੈ। ਰਹਿਮਾਨ ਨੂੰ ਉੱਤਰ-ਪੂਰਬੀ ਦਿੱਲੀ ’ਚ ਹੋਏ ਦੰਗਿਆਂ ਦੇ ਸਬੰਧ ’ਚ ਯੂਏਪੀਏ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਰਹਿਮਾਨ ਨੇ ਜਥੇਬੰਦੀ ਦਾ ਪ੍ਰਧਾਨ ਹੋਣ ਦੇ ਨਾਤੇ ਸ਼ੱਕੀ ਵਸੀਲਿਆਂ ਤੋਂ ਮੋਟੇ ਫੰਡ ਇਕੱਤਰ ਕੀਤੇ ਹਨ। ਵਧੀਕ ਸੈਸ਼ਨ ਜੱਜ ਧਰਮੇਂਦਰ ਰਾਣਾ ਨੇ ਵਿਸ਼ੇਸ਼ ਸੈੱਲ ਨੂੰ 24 ਅਗਸਤ ਤੱਕ ਜਾਂਚ ਕਰਨ ਦਾ ਸਮਾਂ ਦੇ ਦਿੱਤਾ। ਜਾਂਚ ਟੀਮ ਨੇ ਕਿਹਾ ਕਿ ਕਰੋਨਾਵਾਇਰਸ ਲੌਕਡਾਊਨ ਕਾਰਨ ਉਨ੍ਹਾਂ ਦੀ ਹੋਰ ਸੂਬਿਆਂ ’ਚ ਤਲਾਸ਼ੀ ਮੁਹਿੰਮ ਨੂੰ ਢਾਹ ਲੱਗੀ ਹੈ ਜਿਸ ਕਾਰਨ ਉਹ ਜਾਂਚ ਮੁਕੰਮਲ ਨਹੀਂ ਕਰ ਸਕੇ। -ਪੀਟੀਆਈ
Advertisement
Advertisement