ਦਿੱਲੀ ਵਿੱਚ 14 ਸਾਲਾਂ ਵਿੱਚ ਸਤੰਬਰ ਦੌਰਾਨ ਸਭ ਤੋਂ ਘੱਟ ਤਾਪਮਾਨ ਰਿਕਾਰਡ
09:45 AM Sep 20, 2024 IST
ਨਵੀਂ ਦਿੱਲੀ ਵਿੱਚ ਵੀਰਵਾਰ ਨੂੰ ਇੰਡੀਆ ਗੇਟ ਵਿਖੇ ਛਾਏ ਬੱਦਲਾਂ ਕਾਰਨ ਖੁਸ਼ਗਵਾਰ ਹੋਇਆ ਮੌਸਮ। ਦੱਸਣਯੋਗ ਹੈ ਿਕ ਪਿਛਲੇ ਦਿਨਾਂ ਵਿੱਚ ਮੀਂਹ ਪੈਣ ਕਾਰਨ ਰਾਜਧਾਨੀ ਦਾ ਤਾਪਮਾਨ ਕਾਫ਼ੀ ਹੇਠਾਂ ਆ ਗਿਆ ਹੈ। -ਫੋਟੋ: ਪੀਟੀਆਈ
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਸਤੰਬਰ
ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਹੋਈ ਬਾਰਿਸ਼ ਕਰਕੇ ਦਿੱਲੀ ਵਿੱਚ ਪਾਰੇ ਦੀ ਗਿਰਾਵਟ ਕਾਰਨ ਸ਼ਹਿਰ ਵਿੱਚ ਵੀਰਵਾਰ ਨੂੰ ਘੱਟੋ-ਘੱਟ ਤਾਪਮਾਨ 21.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਹ 14 ਸਾਲਾਂ ਵਿੱਚ ਸਤੰਬਰ ਦੌਰਾਨ ਸਭ ਤੋਂ ਘੱਟ ਹੈ। ਪਿਛਲੇ ਅੰਕੜਿਆਂ ਅਨੁਸਾਰ ਵੀਰਵਾਰ ਦਾ ਘੱਟੋ-ਘੱਟ ਤਾਪਮਾਨ 14 ਸਾਲ ਪਹਿਲਾਂ ਦੇ 21.4 ਡਿਗਰੀ ਸੈਲਸੀਅਸ ਦੇ ਪਿਛਲੇ ਰਿਕਾਰਡ ਤੋਂ ਹੇਠਾਂ ਰਿਹਾ। ਅੰਕੜਿਆਂ ਅਨੁਸਾਰ ਦਿੱਲੀ ਵਿੱਚ ਇਸ ਸੀਜ਼ਨ ਵਿੱਚ ਹੁਣ ਤੱਕ 1,029.9 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ ਜੋ ਕਿ ਆਮ ਨਾਲੋਂ 67 ਫ਼ੀਸਦ ਵੱਧ ਹੈ। ਸਵੇਰੇ 8.30 ਵਜੇ ਨਮੀ ਦਾ ਪੱਧਰ 98 ਫ਼ੀਸਦੀ ਰਿਹਾ। ਏਕਿਊਆਈ 57 ਦੇ ਅੰਕੜੇ ਨਾਲ ‘ਤਸੱਲੀਬਖਸ਼’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਮੌਨਸੂਨ ਹੁਣ ਵਾਪਸੀ ਦੀ ਤਿਆਰੀ ਕਰ ਰਿਹਾ ਹੈ ਅਤੇ ਲੋਕ ਮੌਸਮ ਦਾ ਆਨੰਦ ਮਾਣ ਰਹੇ ਹਨ। ਦਿੱਲੀ ਦੇ ਕਈ ਇਲਾਕਿਆਂ ਵਿੱਚ ਸਵੇਰੇ ਗਰਜ ਨਾਲ ਮੀਂਹ ਪਿਆ।
Advertisement
Advertisement
Advertisement