ਦਿੱਲੀ ਪੁਲੀਸ ਨੇ ਪੰਜਾਬ ਸਰਕਾਰ ਲੇਬਲ ਵਾਲੀ ਗੱਡੀ ਨੂੰ ਨਗਦੀ, ਸ਼ਰਾਬ ਸਮੇਤ ਕੀਤਾ ਜ਼ਬਤ, ਇਸ ਰਿਪੋਰਟ ਰਾਹੀਂ ਜਾਣੋ ਪੂਰਾ ਮਾਮਲਾ
ਨਵੀਂ ਦਿੱਲੀ/ਚੰਡੀਗੜ੍ਹ, 29 ਜਨਵਰੀ
ਇੱਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲੀਸ ਨੇ ਬੁੱਧਵਾਰ ਨੂੰ ਪੰਜਾਬ ਸਰਕਾਰ ਲੇਬਲ ਵਾਲੇ ਇੱਕ ਵਾਹਨ ਨੂੰ ਨਕਦੀ, ਸ਼ਰਾਬ ਅਤੇ ਆਮ ਆਦਮੀ ਪਾਰਟੀ (ਆਪ) ਦੇ ਪਰਚੇ ਸਮੇਤ ਫੜੇ ਜਾਣ ਤੋਂ ਬਾਅਦ ਕੇਸ ਦਰਜ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੀ ਨੰਬਰ ਪਲੇਟ ਵਾਲੀ ਗੱਡੀ ਨੂੰ ਫਲਾਇੰਗ ਸਕੁਐਡ ਟੀਮ ਨੇ ਨਵੀਂ ਦਿੱਲੀ ਜ਼ਿਲ੍ਹੇ ਵਿੱਚ ਫੜਿਆ ਹੈ। ਫਲਾਇੰਗ ਸਕੁਐਡ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਅਤੇ ਚੋਣਾਂ ਲਈ ਵਰਤੀ ਜਾਂਦੀ ਸ਼ਰਾਬ, ਹਥਿਆਰਾਂ ਅਤੇ ਨਕਦੀ ਨਾਲ ਸਬੰਧਤ ਸਾਰੀਆਂ ਸ਼ਿਕਾਇਤਾਂ ’ਤੇ ਨਜ਼ਰ ਰੱਖਦਾ ਹੈ।
ਪੰਜਾਬ ਸਰਕਾਰ ਨੇ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਕਿ ਦਿੱਲੀ ਵਿੱਚ ਰੋਕੀ ਗਈ ਕਾਰ ਉਸ ਦੀ ਹੈ। ਕਿਹਾ ਗਿਆ ਹੈ ਕਿ ਵਾਹਨ ਦੀ ਨੰਬਰ ਪਲੇਟ ਜਾਅਲੀ ਸੀ ਕਿਉਂਕਿ ਇਸ ਨੂੰ ਪੰਜਾਬ ਸਰਕਾਰ ਦੀ ਮਲਕੀਅਤ ਨਾ ਹੋਣ ਵਾਲੀ ਕਿਸੇ ਹੋਰ ਕਾਰ ਨਾਲ ਟਰੈਕ ਕੀਤਾ ਜਾ ਸਕਦਾ ਹੈ। ‘ਆਪ’ ਨੇ ਵੀ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਕਾਰ ਜ਼ਬਤ ਕਰਨਾ ਇੱਕ "ਪਲਾਂਟਡ ਸਟੰਟ, ਮਾੜੇ ਢੰਗ ਨਾਲ ਕੀਤਾ ਗਿਆ ਅਤੇ ਪੂਰੀ ਤਰ੍ਹਾਂ ਫਰਜ਼ੀ" ਸੀ।
ਦਿੱਲੀ ਪੁਲੀਸ ਨੇ ਕਿਹਾ ਕਿ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਤਿਲਕ ਮਾਰਗ ਪੁਲੀਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਦਿੱਲੀ ਪੁਲੀਸ ਨੇ ਇੱਕ ਬਿਆਨ ਵਿੱਚ ਕਿਹਾ, "(ਕਾਰ) ਦੀ ਤਲਾਸ਼ੀ ਲੈਣ ’ਤੇ ਸਾਨੂੰ ਗੱਡੀ ਦੇ ਅੰਦਰ ਨਕਦੀ, ਕਈ ਸ਼ਰਾਬ ਦੀਆਂ ਬੋਤਲਾਂ ਅਤੇ ਆਮ ਆਦਮੀ ਪਾਰਟੀ ਦੇ ਪਰਚੇ ਮਿਲੇ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਇਕ ਬਿਆਨ ’ਚ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਪੰਜਾਬ ਸਰਕਾਰ ਦੀ ਇੱਕ ਕਾਰ ਵਿੱਚੋਂ 10 ਲੱਖ ਰੁਪਏ ਦੀ ਨਕਦੀ, ਸ਼ਰਾਬ ਅਤੇ ‘ਆਪ’ ਦੀ ਚੋਣ ਸਮੱਗਰੀ ਬਰਾਮਦ ਕੀਤੀ ਗਈ ਹੈ।
ਸਚਦੇਵਾ ਨੇ ਕਿਹਾ, "ਹੁਣ ਤੱਕ, ਅਸੀਂ ਸੋਚਦੇ ਸੀ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਸਰਕਾਰ ਵਿੱਚ ਭ੍ਰਿਸ਼ਟਾਚਾਰ ਨੂੰ ਸੰਸਥਾਗਤ ਰੂਪ ਦਿੱਤਾ, ਯਮੁਨਾ ਅਤੇ ਦਿੱਲੀ ਦੀ ਹਵਾ ਨੂੰ ਪ੍ਰਦੂਸ਼ਿਤ ਕੀਤਾ ਪਰ ਅੱਜ ਅਸੀਂ ਸਮਝਦੇ ਹਾਂ ਕਿ ਉਨ੍ਹਾਂ ਨੇ ਦਿੱਲੀ ਦੀ ਸਿਆਸੀ ਪ੍ਰਣਾਲੀ ਨੂੰ ਵੀ ਪ੍ਰਦੂਸ਼ਿਤ ਕਰ ਦਿੱਤਾ ਹੈ।"
ਇੱਕ ਬਿਆਨ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਦੇ ਰਜਿਸਟ੍ਰੇਸ਼ਨ ਨੰਬਰ 'PB35AE1342' ਵਾਲੀ ਇੱਕ ਗੱਡੀ ਨੂੰ ਦਿੱਲੀ ਵਿੱਚ ਨਜਾਇਜ਼ ਸ਼ਰਾਬ ਅਤੇ ਕੁਝ ਬੇਹਿਸਾਬ ਨਕਦੀ ਲਈ ਰੋਕਿਆ ਗਿਆ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਅਧਿਕਾਰਤ ਰਿਕਾਰਡ ਦੇ ਅਨੁਸਾਰ ਇਹ ਪਾਇਆ ਗਿਆ ਹੈ ਕਿ ਵਾਹਨ ਤਿੰਨ ਸਾਲ ਪਹਿਲਾਂ ਪਠਾਨਕੋਟ ਦੇ ਆਰਮੀ ਡੈਂਟਲ ਕਾਲਜ ਵਿੱਚ ਤਾਇਨਾਤ ਇੱਕ ਵਿਅਕਤੀ ਦੇ ਨਾਮ ’ਤੇ ਰਜਿਸਟਰ ਕੀਤਾ ਗਿਆ ਸੀ ਅਤੇ ਉਹ ਮਹਾਰਾਸ਼ਟਰ ਦੇ ਖੜਕੀ ਦਾ ਪੱਕਾ ਨਿਵਾਸੀ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਰਜਿਸਟ੍ਰੇਸ਼ਨ ਨੰਬਰ 'PB35AE1342' ਵਾਲਾ ਵਾਹਨ 2018 ਦਾ 'ਫੋਰਡ ਈਕੋ ਸਪੋਰਟ' ਮਾਡਲ ਹੈ ਪਰ ਦਿੱਲੀ ਪੁਲੀਸ ਵੱਲੋਂ ਰੋਕਿਆ ਗਿਆ ਚਾਰ ਪਹੀਆ ਵਾਹਨ 'ਹੁੰਡਈ ਕ੍ਰੇਟਾ' ਹੈ। ਜੋ ਇਹ ਪੁਸ਼ਟੀ ਕਰਦਾ ਹੈ ਕਿ ਵਾਹਨ ਦੀ ਨੰਬਰ ਪਲੇਟ ਜਾਅਲੀ ਹੈ।
#WATCH | Today information was received that one suspicious vehicle with a Punjab registration plate and 'Punjab Sarkar' written on it is standing near Punjab Bhavan on Copernicus Marg. On searching, a huge amount of cash, many liquor bottles and pamphlets of Aam Aadmi Party were… pic.twitter.com/mI1X7srX98
— ANI (@ANI) January 29, 2025
ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ ਸਾਰੇ ਵਾਹਨਾਂ ਲਈ ਲਾਜ਼ਮੀ ਹੈ ਪਰ ਜ਼ਬਤ ਕੀਤੇ ਵਾਹਨ ਦੀ ਰਜਿਸਟ੍ਰੇਸ਼ਨ ਪਲੇਟ HSRP ਦੀਆਂ ਵਿਸ਼ੇਸ਼ਤਾਵਾਂ ਤੋਂ ਬਿਨਾਂ ਇੱਕ ਆਮ ਹੈ। ਬਿਆਨ ਵਿਚ ਕਿਹਾ ਗਿਆ ਹੈ, "ਅਸੀਂ ਆਪਣੇ ਰਿਕਾਰਡ ਦੀ ਖੋਜ ਕੀਤੀ ਹੈ ਅਤੇ ਪਾਇਆ ਹੈ ਕਿ ਅਜਿਹਾ ਕੋਈ ਵੀ ਵਾਹਨ ਪੰਜਾਬ ਸਰਕਾਰ ਦੀ ਮਾਲਕੀ ਜਾਂ ਕਿਰਾਏ ’ਤੇ ਨਹੀਂ ਹੈ। ਰੋਕਿਆ ਗਿਆ ਵਾਹਨ ਪੰਜਾਬ ਸਰਕਾਰ ਦਾ ਬਿਲਕੁਲ ਵੀ ਨਹੀਂ ਹੈ।"
ਇਸ ਸਬੰਧੀ ਆਮ ਆਦਮੀ ਪਾਰਟੀ (ਆਪ) ਨੇ ਵੀ ਬਿਆਨ ਜਾਰੀ ਕੀਤਾ ਕਰਦਿਆਂ ਕਿਹਾ ਕਿ ਇਹ ਮਾਮਲਾ ਪੂਰੀ ਤਰ੍ਹਾਂ ਫਰਜ਼ੀ ਅਤੇ ਹਾਸੋਹੀਣਾ ਹੈ। ਪਾਰਟੀ ਨੇ ਕਿਹਾ ਕਿ ਵਾਹਨ ਦੀ ਪਲੇਟ ਨੰਬਰ ਇੱਕ ਹੁੰਡਈ ਕ੍ਰੇਟਾ ਦੀ ਹੈ, ਜੋ ਪੁਲੀਸ ਵੱਲੋਂ ਜ਼ਬਤ ਕੀਤੀ ਗਈ ਕਾਰ ਤੋਂ ਵੱਖਰੀ ਹੈ। ਪਾਰਟੀ ਨੇ ਕਿਹਾ ਕਿ ਪੰਜਾਬ ਭਵਨ ਵਿੱਚ ਗੱਡੀ ਦਾ ਕੋਈ ਦਾਖਲਾ ਰਿਕਾਰਡ ਨਹੀਂ ਹੈ। ਇਸ ਨੂੰ ਬਿਨਾਂ ਕਿਸੇ ਡਰਾਈਵਰ ਤੋਂ ਕੇ ਪਾਰਕ ਕੀਤਾ ਗਿਆ ਸੀ। ਮਾਲਕ ਦੇ ਵੇਰਵੇ ਪਠਾਨਕੋਟ ਦੇ ਕਿਸੇ ਵਿਅਕਤੀ ਵਜੋਂ ਮਿਲੇ ਜੋ ਹੁਣ ਪੰਜਾਬੀ ਬਾਗ ਵਿੱਚ ਹੈ, ਪਰ ਮੂਲ ਰੂਪ ਵਿੱਚ ਪੁਣੇ ਦਾ ਰਹਿਣ ਵਾਲਾ ਹੈ। ਇੱਕ ਲਾਇਆ ਸਟੰਟ'? ਮਾੜੀ ਢੰਗ ਨਾਲ ਚਲਾਇਆ ਗਿਆ ਅਤੇ ਬਿਲਕੁਲ ਜਾਅਲੀ," ਇਸ ਵਿੱਚ ਕਿਹਾ ਗਿਆ ਹੈ। ਪੀਟੀਆਈ