ਦਿੱਲੀ ਪੁਲਿਸ ਨੇ ਬਾਲ ਮਜ਼ਦੂਰੀ ਵਿੱਚ ਫਸੇ 21 ਬੱਚਿਆਂ ਨੂੰ ਛੁਡਵਾਇਆ
11:31 AM Oct 09, 2024 IST
Advertisement
ਨਵੀਂ ਦਿੱਲੀ, 9 ਅਕਤੂਬਰ
Advertisement
ਦਿੱਲੀ ਪੁਲਿਸ ਨੇ ਬੁੱਧਵਾਰ ਨੂੰ ਇੱਥੇ ਦਿੱਲੀ ਛਾਉਣੀ ਦੇ ਸਦਰ ਬਾਜ਼ਾਰ ਵਿਚ ਵੱਖ-ਵੱਖ ਦੁਕਾਨਾਂ ’ਤੇ ਕੰਮ ਕਰਨ ਵਾਲੀਆਂ ਦੋ ਲੜਕੀਆਂ ਸਮੇਤ 21 ਬੱਚਿਆਂ ਨੂੰ ਸਫਲਤਾਪੂਰਵਕ ਛੁਡਵਾਇਆ। ਦੱਸਣਯੋਗ ਹੈ ਕਿ 8 ਅਕਤੂਬਰ ਨੂੰ ਦਿੱਲੀ ਛਾਉਣੀ ਦੇ ਤਹਿਸੀਲਦਾਰ ਵੱਲੋਂ ਸਦਰ ਬਾਜ਼ਾਰ ਵਿੱਚ ਗੈਰ-ਸਰਕਾਰੀ ਸੰਗਠਨ (ਐਨ.ਜੀ.ਓ.) ਲੇਬਰ ਵਿਭਾਗ ਅਤੇ ਸਥਾਨਕ ਪੁਲਿਸ ਦੀ ਮਦਦ ਨਾਲ ਬਾਲ ਮਜ਼ਦੂਰੀ ਲਈ ਇੱਕ ਬਚਾਅ ਮੁਹਿੰਮ ਚਲਾਈ ਗਈ ਸੀ।
Advertisement
19 ਬੱਚਿਆਂ ਨੂੰ ਮੁਕਤੀ ਆਸ਼ਰਮ ਬੁਰਾੜੀ ਅਤੇ ਦੋ ਬੱਚੀਆਂ ਨੂੰ ਕਸ਼ਮੀਰੀ ਗੇਟ ਸਥਿਤ ਰੇਨਬੋ ਗਰਲਜ਼ ਹੋਮ ਭੇਜ ਦਿੱਤਾ ਗਿਆ ਹੈ। ਪੁਲੀਸ ਵੱਲੋਂ ਦਿੱਲੀ ਛਾਉਣੀ ਪੁਲੀਸ ਸਟੇਸ਼ਨ ਵਿੱਚ ਜੁਵੇਨਾਈਲ ਜਸਟਿਸ ਐਕਟ ਦੀ ਧਾਰਾ 74 ਅਤੇ 79 ਅਤੇ ਬਾਲ ਮਜ਼ਦੂਰੀ ਐਕਟ ਦੀ ਧਾਰਾ 3 ਅਤੇ 14 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। -ਏਐੱਨਆਈ
Advertisement