ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿੱਲੀ ਪੁਲੀਸ ਨੇ ਖਜੂਰੀ ਚੌਕ ਤੋਂ ਨਾਜਾਇਜ਼ ਕਬਜ਼ੇ ਹਟਵਾਏ

10:24 AM Oct 28, 2024 IST
ਖਜੂਰੀ ਚੌਕ ’ਚੋਂ ਪੁਲੀਸ ਵੱਲੋਂ ਹਟਾਏ ਗਏ ਨਾਜਾਇਜ਼ ਕਬਜ਼ੇ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਅਕਤੂਬਰ
ਇੱਥੇ ਸਿਗਨੇਚਰ ਪੁਲ ਦੇ ਨੇੜੇ ਖਜੂਰੀ ਚੌਕ, ਦਿੱਲੀ ਦੇ ਟਰਾਂਸ-ਯਮੁਨਾ ਖੇਤਰ ਵਿੱਚ ਦਿੱਲੀ ਪੁਲੀਸ ਨੇ ਸੜਕਾਂ ’ਤੇ ਕੀਤੇ ਨਾਜਾਇਜ਼ ਕਬਜ਼ੇ ਹਟਵਾਏ ਗਏ‌ ਅਤੇ ਕਈ ਰੇਹੜੀਆਂ ਵਾਲਿਆਂ ਦਾ ਸਾਮਾਨ ਜ਼ਬਤ ਕੀਤਾ। ਪੁਲੀਸ ਦੀ ਇਸ ਕਾਰਵਾਈ ਤੋਂ ਲੋਕਾਂ ਵਿੱਚ ਰੋਸ ਫੈਲ ਗਿਆ ਤੇ ਉਨ੍ਹਾਂ ਕਿਹਾ ਕਿ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਦੀਵਾਲੀ ਤਿਉਹਾਰ ਤੋਂ ਪਹਿਲਾਂ ਇਹ ਕਾਰਵਾਈ ਕਰਕੇ ਉਨ੍ਹਾਂ ਦੇ ਕਮਾਈ ਕਰਨ ਦੀਆਂ ਆਸਾਂ ਉਪਰ ਪਾਣੀ ਫੇਰਿਆ ਹੈ। ਕਈ ਰੇਹੜੀ ਫੜ੍ਹੀ ਵਾਲਿਆਂ ਨੇ ਕਿਹਾ ਕਿ ਤਿਉਹਾਰ ਮੌਕੇ ਰੇਹੜੀਆਂ ਹਟਾਉਣ ਦੀ ਕਾਰਵਾਈ ਮੰਦਭਾਗੀ ਹੈ। ਪੁਲੀਸ ਦਾ ਡੰਡਾ ਗ਼ਰੀਬਾਂ ਉਪਰ ਵਰ੍ਹਦਾ ਹੈ ਪਰ ਅਮੀਰ ਕਰੋੜਾਂ ਦੀ ਸਰਕਾਰੀ ਜ਼ਮੀਨ ਦੱਬੀ ਬੈਠੇ ਹਨ ਉਥੇ ਕਾਰਵਾਈ ਕਰਨ ਤੋਂ ਟਲਦੇ ਹਨ। ਪੁਲੀਸ ਮੁਤਾਬਕ ਇਹ ਚੌਕ ਯਮੁਨਾ ਪਾਰ ਦੇ ਸਭ ਤੋਂ ਰੁਝੇਵੇਂ ਵਾਲੇ ਚੌਰਾਹਿਆਂ ਵਿੱਚੋਂ ਇੱਕ ਹੈ ਅਤੇ ਵੱਡੀ ਗਿਣਤੀ ਵਿੱਚ ਵਾਹਨ ਖਜੂਰੀ ਟ੍ਰੈਫਿਕ ਸਰਕਲ ਦੇ ਅਧਿਕਾਰ ਵਾਲੇ ਖੇਤਰਾਂ ਵਿੱਚ ਆਉਂਦੇ ਹਨ। ਡੀਸੀਪੀ ਟਰੈਫਿ ਪੁਲੀਸ ਰਾਜੀਵ ਕੁਮਾਰ ਨੇ ਕਿਹਾ ਕਿ ਇੱਥੇ ਰੋਜ਼ਾਨਾ ਬਹੁਤ ਸਾਰੇ ਲੋਕ ਆਉਂਦੇ-ਜਾਂਦੇ ਹਨ ਅਤੇ ਆਵਾਜਾਈ ਵੀ ਬਹੁਤ ਜ਼ਿਆਦਾ ਹੈ। ਪੁਲੀਸ ਨੇ ਦੱਸਿਆ ਕਿ ਇਸ ਦੌਰਾਨ ਦੇਖਿਆ ਗਿਆ ਕਿ ਸੜਕ ’ਤੇ ਰੇਹੜੀਆਂ ਲਗਾ ਕੇ ਦੋਵੇਂ ਪਾਸੇ ਤੋਂ ਨਾਜਾਇਜ਼ ਵਿਕਰੇਤਾਵਾਂ, ਹਲਵਾਈਆਂ ਵੱਲੋਂ ਕਬਜ਼ੇ ਕੀਤੇ ਹੋਏ ਹਨ ਅਤੇ ਨਾਲ ਹੀ ਨਾਜਾਇਜ਼ ਤੌਰ ’ਤੇ ਪਾਰਕ ਕੀਤੇ ਵਾਹਨਾਂ ਕਾਰਨ ਵੀ ਆਵਾਜਾਈ ਵਿੱਚ ਵਿਘਨ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 47 ਚਲਾਨ ਕੱਟੇ ਗਏ।‌ ਉਨ੍ਹਾਂ ਦੱਸਿਆ ਕਿ ਨਾਜਾਇਜ਼ ਕਬਜ਼ਿਆਂ ਕਾਰਨ ਰਾਹਗੀਰਾਂ ਨੂੰ ਕਾਫ਼ੀ ਸਮੱਸਿਆਵਾਂ ਪੇਸ਼ ਆ ਰਹੀਆਂ ਸਨ। ਇਸ ਕਾਰਨ ਇਲਾਕੇ ਵਿੱਚ ਕਾਰਵਾਈ ਕੀਤੀ ਗਈ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਾਮਾਨ ਸੜਕਾਂ ’ਤੇ ਨਾ ਰੱਖਣ।

Advertisement

Advertisement