ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਕੂਲਾਂ ’ਚ ਬੰਬ ਦੀ ਧਮਕੀ ਮਿਲਣ ਮਗਰੋਂ ਦਿੱਲੀ ਪੁਲੀਸ ਚੌਕਸ

07:50 AM May 04, 2024 IST
ਨਵੀਂ ਦਿੱਲੀ ਵਿੱਚ ਸ਼ੁੱਕਰਵਾਰ ਨੂੰ ਸੰਸਦ ਦੇ ਬਾਹਰ ਇੱਕ ਮੌਕ ਡਰਿੱਲ ਦੌਰਾਨ ਦਿੱਲੀ ਪੁਲੀਸ ਦੇ ਕਰਮਚਾਰੀ ਅਤੇ ਫੋਰੈਂਸਿਕ ਟੀਮ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਮਈ
ਦਿੱਲੀ ਦੇ ਸਕੂਲਾਂ ਵਿੱਚ ਬੰਬ ਮਿਲਣ ਦੀ ਧਮਕੀ ਮਗਰੋਂ ਦਿੱਲੀ ਪੁਲੀਸ ਚੌਕਸ ਹੋ ਗਈ ਹੈ। ਪੁਲੀਸ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਬੰਬ ਬਾਬਤ ਮੌਕ ਡਰਿੱਲ ਕੀਤੀ ਗਈ ਤੇ ਆਪਣੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਦਿੱਲੀ ਵਿੱਚ ਨਵੇਂ ਸੰਸਦ ਭਵਨ ਦੇ ਪ੍ਰੈੱਸ ਕਲੱਬ ਆਫ ਇੰਡੀਆ ਵਾਲੇ ਪਾਸੇ ਦੇ ਮੁੱਖ ਗੇਟ ਨੇੜੇ ਪਟਾਕਿਆਂ ਦੀ ਆਵਾਜ਼ ਸੁਣ ਕੇ ਲੋਕਾਂ ਵਿੱਚ ਇੱਕ ਦਮ ਹਫੜਾ-ਦਫੜੀ ਮੱਚ ਗਈ। ਇਸ ਦੌਰਾਨ ਦਿੱਲੀ ਸਕੱਤਰੇਤ ਚੌਕ ਦੁਆਲੇ ਟਰੈਫਿਕ ਰੋਕ ਦਿੱਤੀ ਗਈ ਤੇ ਪੁਲੀਸ ਵੱਲੋਂ ਮੌਕ ਡਰਿੱਲ ਦਾ ਅਭਿਆਸ ਕੀਤਾ ਗਿਆ। ਇਸ ਮੌਕ ਡਰਿੱਲ ਦੌਰਾਨ ਐੱਨਐੱਸਜੀ ਕਮਾਂਡੋ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਨਵੀਂ ਸੰਸਦ ਵਾਲੇ ਇਲਾਕੇ ਵਿੱਚ ਐਕਸ਼ਨ ਕੀਤਾ। ਬੰਬ ਨਿਰੋਧਕ ਦਸਤੇ ਦੀਆਂ ਸੇਵਾਵਾਂ ਵੀ ਲਈਆਂ ਗਈਆਂ ਤੇ ‘ਸਵਾਤ’ ਦਾ ਦਸਤਾ ਵੀ ਸ਼ਾਮਲ ਹੋਇਆ। ਦਿੱਲੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਨਾਲ ਲਈਆਂ ਗਈਆਂ। ਪੁਲੀਸ ਵੱਲੋਂ ਟਰੈਫਿਕ ਰੋਕ ਦਿੱਤੀ ਗਈ।
ਅਭਿਆਸ ਦੇ ਹਿੱਸੇ ਵਜੋਂ ਐੱਨਐੱਸਜੀ ਪੈਰਾਗਲਾਈਡਰਾਂ ਨੂੰ ਸੰਸਦ ਭਵਨ, ਉੱਤਰੀ ਬਲਾਕ ਅਤੇ ਸਾਊਥ ਬਲਾਕ ਦੇ ਆਲੇ-ਦੁਆਲੇ ਉੱਡਦੇ ਦੇਖਿਆ ਗਿਆ। ਇੱਕ ਅਧਿਕਾਰੀ ਮੁਤਾਬਕ ਇਸ ਰਣਨੀਤਕ ਪੈਂਤੜੇ ਦਾ ਉਦੇਸ਼ ਮੁੱਖ ਖੇਤਰਾਂ ਦਾ ਕੁਸ਼ਲਤਾ ਨਾਲ ਸਰਵੇਖਣ ਕਰਕੇ ਅਤੇ ਮਹੱਤਵਪੂਰਨ ਖੁਫੀਆ ਜਾਣਕਾਰੀ ਇਕੱਠੀ ਕਰ ਕੇ ਸੰਭਾਵੀ ਅਤਿਵਾਦੀ ਖਤਰਿਆਂ ਦੇ ਵਿਰੁੱਧ ਤਿਆਰੀ ਨੂੰ ਵਧਾਉਣਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦਿੱਲੀ ਐੱਨਸੀਆਰ ਵਿੱਚ ਈ-ਮੇਲਾਂ ਰਾਹੀਂ ਕਰੀਬ 200 ਸਕੂਲਾਂ ’ਚ ਬੰਬ ਹੋਣ ਦੀ ਅਫਵਾਹ ਫੈਲਾਈ ਗਈ ਸੀ, ਜਿਸ ਮਗਰੋਂ ਸਕੂਲਾਂ ਦੇ ਪ੍ਰਬੰਧਕਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਦਹਿਸ਼ਤ ਦਾ ਮਾਹੌਲ ਛਾ ਗਿਆ ਸੀ।

Advertisement

Advertisement
Advertisement