ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਤਿਤਲੀਆਂ’ ਅਤੇ ‘ਕਬੂਤਰਾਂ’ ਨਾਲ ਜੂਝ ਰਹੀ ਹੈ ਦਿੱਲੀ ਪੁਲੀਸ

07:23 AM Aug 11, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਗਸਤ
ਦਿੱਲੀ ਪੁਲੀਸ ‘ਤਿਤਲੀਆਂ’ ਅਤੇ ‘ਕਬੂਤਰਾਂ’ ਨਾਲ ਜੂਝ ਰਹੀ ਹੈ। ਇੱਥੇ ‘ਤਿਤਲੀ’ ਅਤੇ ‘ਕਬੂਤਰ’ ਪੰਛੀ ਨਹੀਂ ਸਗੋਂ ਕੋਡ ਸ਼ਬਦ ਹਨ। ਸੱਟੇਬਾਜ਼ੀ ਦਾ ਰੈਕੇਟ ਚਲਾਉਣ ਵਾਲੇ ਲੋਕ ਇਨ੍ਹਾਂ ਸ਼ਬਦਾਂ ਦੀ ਵਰਤੋਂ ਕੋਡ ਵਜੋਂ ਕਰਦੇ ਹਨ। ਸੱਟੇਬਾਜ਼ੀ ਦਾ ਰੈਕੇਟ ਚਲਾਉਣ ਵਾਲੀ ‘ਤਿਤਲੀ ਕਬੂਤਰ’ ਖੇਡ ਅਤੇ ਇਸ ਦੇ ਪ੍ਰਬੰਧਕ ਪੁਲੀਸ ਫੋਰਸ ਲਈ ਨਵੀਂ ਸਿਰਦਰਦੀ ਬਣ ਗਏ ਹਨ। ਮੱਧ ਦਿੱਲੀ ਵਿੱਚ ਅਜਿਹੇ ਦੋ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਗਿਆ ਹੈ ਤੇ ਦੋ ਦਰਜਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ 2.2 ਲੱਖ ਰੁਪਏ ਦੀ ਨਕਦੀ, 39 ਮੋਬਾਈਲ ਫੋਨ, 46 ਡਾਇਰੀਆਂ, 13 ਕੈਲਕੂਲੇਟਰ, ਅੱਠ ਪੈੱਨ ਤੇ ਤਿੰਨ ਮਾਰਕਰ ਬਰਾਮਦ ਕੀਤੇ ਗਏ ਹਨ। ਪੁਲੀਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ‘ਤਿਤਲੀ ਕਬੂਤਰ’ ਨਾਲ ਸਬੰਧਤ ਕਈ ਚਾਰਟ, ਬੈਨਰ ਅਤੇ ਪਲੇਅ ਕਾਰਡਾਂ ਦੇ ਸੈੱਟ ਜ਼ਬਤ ਕੀਤੇ ਗਏ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਸੱਟੇਬਾਜ਼ੀ ਦੀ ਇਹ ਖੇਡ ਕੁਝ ਹੱਦ ਤੱਕ ਰੂਲੇਟ ਵਰਗੀ ਹੈ। ਦੁਕਾਨ ਦੇ ਕਾਊਂਟਰ ’ਤੇ ਤਿਤਲੀ, ਮੱਖੀ, ਦੀਵਾ, ਸੂਰਜ ਅਤੇ ਕਬੂਤਰ ਦੀਆਂ ਤਸਵੀਰਾਂ ਵਾਲਾ ਚਾਰਟ ਹੈ। ਖਿਡਾਰੀ ਆਪਣੀ ਚੁਣੀ ਹੋਈ ਤਸਵੀਰ ’ਤੇ ਸੱਟਾ ਲਗਾਉਂਦੇ ਹਨ। ਗੇਮ ਦਾ ਮਾਲਕ ਫਿਰ ਇੱਕ ਚਿੱਟ ਖਿੱਚਦਾ ਹੈ। ਜੇਕਰ ਖਿਡਾਰੀ ਜਿਸ ਤਸਵੀਰ ’ਤੇ ਸੱਟਾ ਲਗਾਉਂਦਾ ਹੈ, ਉਹ ਚਿੱਟ ਨਾਲ ਮੇਲ ਖਾਂਦਾ ਹੈ ਤਾਂ ਉਨ੍ਹਾਂ ਨੂੰ ਉਸ ਦੀ ਕੀਮਤ ਤੋਂ ਦਸ ਗੁਣਾ ਭੁਗਤਾਨ ਕੀਤਾ ਜਾਂਦਾ ਹੈ। ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਨਾਂ ‘ਤਿਤਲੀ ਕਬੂਤਰ’ ਖੇਡ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਨਾਵਾਂ ਨਾਲ ਚਲਦੀ ਹੈ। ਇਸ ਨੂੰ ‘ਪੈਂਤੀ-ਪਕੋਲੀ’ ਜਾਂ ‘ਪੱਪੂ ਪਲੇਅ’ ਵਜੋਂ ਵੀ ਜਾਣਿਆ ਜਾਂਦਾ ਹੈ।

Advertisement

Advertisement