ਦਿੱਲੀ: ਸੜਕ ਦੁਰਘਟਨਾ 'ਚ ਇੱਕ ਦੀ ਮੌਤ ਤੇ ਦੂਜਾ ਜ਼ਖ਼ਮੀ
12:19 PM Aug 18, 2023 IST
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਅਗਸਤ
ਵੀਰਵਾਰ ਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਇਥੇ ਸ਼ਾਸਤਰੀ ਪਾਰਕ ਖੇਤਰ ਵਿੱਚ ਯੁਧਿਸ਼ਠਿਰ ਪੁਲ ਨੇੜੇ ਖੜ੍ਹੇ ਛੋਟਾ ਹਾਥੀ ਵਿੱਚ ਹੋਰ ਵਾਹਨ ਵੱਜਣ ਕਾਰਨ ਪੀਡਬਲਿਯੂਡੀ ਦੇ 32 ਸਾਲਾ ਕਰਮਚਾਰੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਸ਼ਾਸਤਰੀ ਪਾਰਕ ਪੁਲੀਸ ਸਟੇਸ਼ਨ ਵਿੱਚ ਦਰਜ ਐੱਫਆਈਆਰ ਅਨੁਸਾਰ ਉਨ੍ਹਾਂ ਨੂੰ ਤੜਕੇ 1.48 ਵਜੇ ਦੇ ਕਰੀਬ ਫੋਨ ਆਇਆ ਕਿ ਥਾਰ ਜੀਪ ਨੇ ਛੋਟਾ ਹਾਥੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਦੋਂ ਇਹ ਦੁਰਘਟਨਾ ਵਾਪਰੀ ਦਿੱਲੀ ਦੇ ਸ਼ਾਲੀਮਾਰ ਪਿੰਡ ਦਾ ਰਹਿਣ ਵਾਲਾ ਸੋਹਨ ਡਿਵਾਈਡਰ ਉਤੇ ਖੰਭੇ 'ਤੇ ਦਿਸ਼ਾ ਸੂਚਕ ਨੋਟਿਸ ਬੋਰਡ ਲਗਾ ਰਿਹਾ ਸੀ। ਐੱਫਆਈਆਰ ਵਿੱਚ ਕਿਹਾ ਗਿਆ ਕਿ ਉਸ ਨੂੰ 'ਛੋਟਾ ਹਾਥੀ' ਨੇ ਕੁਚਲ ਦਿੱਤਾ ਅਤੇ ਮੌਕੇ 'ਤੇ ਹੀ ਮੌਤ ਹੋ ਗਈ। ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਤੇ ਥਾਰ ਚਾਲਕ ਵੀ ਜ਼ਖਮੀ ਹੋ ਗਿਆ।
Advertisement
Advertisement