ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Delhi News: 'ਆਪ' ਨੇ ‘ਨਕਲੀ ਸਿੱਖਿਆ ਮਾਡਲ’ ਵਿਕਸਤ ਕੀਤਾ: ਰੇਖਾ ਗੁਪਤਾ

06:54 PM Jun 06, 2025 IST
featuredImage featuredImage
ਸਕੂਲ ਇਮਾਰਤ ਦਾ ਮੁਆਇਨਾ ਕਰਨ ਸਮੇਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ। -ਫੋਟੋ: ਮੁਕੇਸ਼ ਅਗਰਵਾਲ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਜੂਨ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਆਪ' ਦੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਿਛਲੀ ਦਿੱਲੀ ਸਰਕਾਰ ਦੇ ਕਾਰਜਕਾਲ ਦੌਰਾਨ ਦਿੱਲੀ ਸਿੱਖਿਆ ਮਾਡਲ ਅਤੇ ਬੁਨਿਆਦੀ ਢਾਂਚੇ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ (ਆਪ) ਨੇ ਇੱਕ ਨਕਲੀ ਸਿੱਖਿਆ ਮਾਡਲ ਵਿਕਸਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਸਕੂਲਾਂ ਦੇ ਹਾਲਾਤ ਜਿਵੇਂ ਦੇ ਤਿਵੇਂ ਹਨ। ਬੁਨਿਆਦੀ ਢਾਂਚਾ ਅਜੇ ਵੀ ਉਹੀ ਹੈ।
ਉਨ੍ਹਾਂ ਹੈਦਰਪੁਰ ਵਿੱਚ ਇੱਕ ਸਕੂਲ ਦਾ ਨਰੀਖਣ ਕਰਨ ਮਗਰੋਂ ਕਿਹਾ ਕਿ ਇਸ ਸਕੂਲ ਦਾ 2018 ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਲੋਂ ਨਵੀਨੀਕਰਨ ਕੀਤਾ ਗਿਆ ਸੀ ਤੇ ਇਹ ਦੋ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਆਪਣੀ ਅਸਲ ਸਥਿਤੀ ਵਿੱਚ ਵਾਪਸ ਆ ਗਿਆ। ਉਨ੍ਹਾਂ ਨੇ ‘ਨਕਲੀ ਸਿੱਖਿਆ ਮਾਡਲ ਵਿਕਸਤ ਕੀਤਾ’।
ਹੈਦਰਪੁਰ ਪਿੰਡ ਇਸ ਵਿਧਾਨ ਸਭਾ ਵਿੱਚ ਇੱਕ ਭਾਰੀ ਆਬਾਦੀ ਵਾਲਾ ਖੇਤਰ ਹੈ ਪਰ ਅਜਿਹਾ ਇੱਕ ਵੀ ਸਕੂਲ ਨਹੀਂ ਹੈ ਜੋ ਵਿਗਿਆਨ ਦਾ ਵਿਸ਼ਾ ਪੜ੍ਹਾਉਂਦਾ ਹੋਵੇ। ਉਹ ਵਿਦਿਆਰਥੀ ਕਿੱਥੇ ਜਾਣ ਜੋ ਵਿਗਿਆਨ ਪੜ੍ਹਨਾ ਚਾਹੁੰਦੇ ਹਨ? ਉਨ੍ਹਾਂ ਕਿਹਾ, "ਤੁਸੀਂ ਦੇਖ ਸਕਦੇ ਹੋ ਕਿ ਉਨ੍ਹਾਂ ਦੀ ਸਿੱਖਿਆ ਨੀਤੀ ਕਿਸ ਦਿਸ਼ਾ ਵੱਲ ਜਾ ਰਹੀ ਸੀ, ਜਿਸ ਦੌਰਾਨ ਉਹ ਆਪਣੇ ਸ਼ਾਸਨ ਦੇ ਪਿਛਲੇ 11 ਸਾਲਾਂ ਵਿੱਚ ਇੱਕ ਵੀ ਵਿਗਿਆਨ ਸਕੂਲ ਨਹੀਂ ਦੇ ਸਕੇ।"
ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਮੈਦਾਨ ਅਤੇ ਬਗੀਚੇ ਮਾੜੀ ਹਾਲਤ ਵਿੱਚ ਹਨ। ਸਕੂਲਾਂ ਵਿੱਚ ਕੋਈ ਖੇਡ ਸਹੂਲਤਾਂ ਨਹੀਂ ਹਨ। ਜ਼ਿਆਦਾਤਰ ਸਕੂਲਾਂ ਵਿੱਚ ਸਟਾਫ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਸਕੂਲੀ ਅਮਲੇ ਦੀ ਭਰਤੀ ਸਹੀ ਢੰਗ ਨਾਲ ਕੀਤੀ ਜਾਵੇ ਅਤੇ ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣ।
ਉਨ੍ਹਾਂ ਕਿਹਾ ਕਿ 75 ਪ੍ਰਧਾਨ ਮੰਤਰੀ ਸ੍ਰੀ ਸਕੂਲ ਬਣਾਏ ਜਾਣਗੇ ਜੋ ਉਹ ਨਿੱਜੀ ਸਕੂਲਾਂ ਨਾਲੋਂ ਬਿਹਤਰ ਹੋਣਗੇ। ਇਹ ਨਵੀਂ ਯੋਜਨਾ ਉਲੀਕੀ ਗਈ ਹੈ। ਉਨ੍ਹਾਂ ਸਕੂਲ ਦੀ ਇਮਾਰਤ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਨਾਲ ਸਿੱਖਿਆ ਮਹਿਕਮੇ ਦੇ ਅਧਿਕਾਰੀ ਵੀ ਹਾਜ਼ਰ ਸਨ। ਉਨ੍ਹਾਂ ਨਾਲ ਦਿੱਲੀ ਦੇ ਲੋਕ ਨਿਰਮਾਣ ਮੰਤਰੀ ਪ੍ਰਵੇਸ਼ ਵਰਮਾ ਵੀ ਸਨ ਜਿਨ੍ਹਾਂ ਸਕੂਲ ਇਮਾਰਤ ਦੀਆਂ ਖਾਮੀਆਂ ਦੇਖੀਆਂ ਅਤੇ ਮੁੱਖ ਮੰਤਰੀ ਨਾਲ ਸੁਧਾਰ ਬਾਰੇ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਕੇਜਰੀਵਾਲ ਸਰਕਾਰ ਵੇਲੇ ਤਤਕਾਲੀ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਅੰਦਰ ਸਿੱਖਿਆ ਨੀਤੀ ਵਿੱਚ ਵੱਡਾ ਬਦਲਾਓ ਕਰਨ ਦੇ ਦਾਅਵੇ ਕੀਤੇ ਸਨ ਅਤੇ ਬਾਅਦ ਵਿੱਚ ਮੁੱਖ ਮੰਤਰੀ ਬਣੀ ਆਤਿਸ਼ੀ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਸੀ। 'ਆਪ' ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਕੌਮਾਂਤਰੀ ਪੱਧਰ ਉੱਪਰ ਇਸ ਸਿੱਖਿਆ ਨੀਤੀ ਵੱਲ ਲੋਕਾਂ ਦਾ ਧਿਆਨ ਗਿਆ ਸੀ।

Advertisement

 

Advertisement
Advertisement