For the best experience, open
https://m.punjabitribuneonline.com
on your mobile browser.
Advertisement

ਲਗਾਤਾਰ ਪੈ ਰਹੇ ਮੀਂਹ ਕਾਰਨ ਦਿੱਲੀ-ਐੱਨਸੀਆਰ ਜਲ-ਥਲ

09:03 AM Sep 14, 2024 IST
ਲਗਾਤਾਰ ਪੈ ਰਹੇ ਮੀਂਹ ਕਾਰਨ ਦਿੱਲੀ ਐੱਨਸੀਆਰ ਜਲ ਥਲ
ਦਿੱਲੀ ’ਚ ਪੈ ਰਹੇ ਮੀਂਹ ਦੌਰਾਨ ਕਰਤੱਵਿਆ ਪਥ ’ਤੇ ਮੌਸਮ ਦਾ ਆਨੰਦ ਮਾਣਦੇ ਹੋਏ ਸੈਲਾਨੀ। -ਫੋੋਟੋ: ਮੁਕੇਸ਼ ਅਗਰਵਾਲ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਸਤੰਬਰ
ਕੌਮੀ ਰਾਜਧਾਨੀ ਵਿੱਚ ਮੀਂਹ ਕਾਰਨ ਬਹੁਤੇ ਇਲਾਕਿਆਂ ’ਚ ਪਾਣੀ ਭਰ ਗਿਆ ਹੈ ਅਤੇ ਲੋਕਾਂ ਨੂੰ ਆਵਾਜਾਈ ’ਚ ਵਿਘਨ ਵਰਗੇ ਹਾਲਾਤਾਂ ਨਾਲ ਜੂਝਣਾ ਪੈ ਰਿਹਾ ਹੈ। ਮੌਸਮ ਵਿਭਾਗ ਨੇ ਦਿੱਲੀ-ਐੱਨਸੀਆਰ ਲਈ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਸਵੇਰੇ ਤੋਂ ਲੈ ਕੇ ਸ਼ਾਮ ਤੱਕ ਇਸ ਇਲਾਕੇ ਵਿੱਚ ਲਗਾਤਾਰ ਮੀਂਹ ਪਿਆ ਤੇ ਸੜਕਾਂ ਪਾਣੀ ਨਾਲ ਭਰਨ ਕਾਰਨ ਲੋਕਾਂ ਦੀਆਂ ਸਮੱਸਿਆਵਾਂ ਵਧ ਗਈਆਂ ਹਨ। ਮੌਸਮ ਵਿਭਾਗ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਸਵੇਰੇ 8:30 ਵਜੇ ਸ਼ਹਿਰ ਦੇ ਮੁੱਖ ਮੌਸਮ ਸਟੇਸ਼ਨ ਸਫਦਰਜੰਗ ਵਿੱਚ 29.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਰਿਜ ਸਟੇਸ਼ਨ ਵਿੱਚ 69.4 ਮਿਲੀਮੀਟਰ, ਦਿੱਲੀ ਯੂਨੀਵਰਸਿਟੀ ਵਿੱਚ 56.5 ਮਿਲੀਮੀਟਰ, ਲੋਧੀ ਰੋਡ ਵਿੱਚ 28.2 ਮਿਲੀਮੀਟਰ, ਆਯਾ ਨਗਰ ਵਿੱਚ 19.5 ਮਿਲੀਮੀਟਰ ਅਤੇ ਪਾਲਮ ਵਿੱਚ 18 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਨਮੀ ਦਾ ਪੱਧਰ 96% ਦਰਜ ਕੀਤਾ ਗਿਆ।
ਪਾਣੀ ਭਰਨ ਕਾਰਨ ਆਵਾਜਾਈ ਵਿੱਚ ਵਿਘਨ ਪੈਣ ਬਾਰੇ ਲੋਕਾਂ ਨੂੰ ਸੂਚਿਤ ਕਰਦੇ ਹੋਏ ਲੋਕਾਂ ਨੂੰ ਪ੍ਰਭਾਵਿਤ ਖੇਤਰਾਂ ਤੋਂ ਬਚਣ ਅਤੇ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ ਦਿੱਤੀ ਗਈ ਹੈ। ਧੌਲਾ ਕੂੰਆਂ ਤੋਂ ਮਹੀਪਾਲਪੁਰ ਵਿੱਚ ਆਵਾਜਾਈ ਕਾਫੀ ਪ੍ਰਭਾਵਿਤ ਹੋਈ। ਪੁਲੀਸ ਨੇ ਦੱਸਿਆ ਕਿ ਕਾਲਕਾਜੀ ਤੋਂ ਡਿਫੈਂਸ ਕਲੋਨੀ ਵੱਲ ਲਾਲਾ ਲਾਜਪਤ ਰਾਏ ਮਾਰਗ, ਬੁੱਧ ਵਿਹਾਰ ਤੋਂ ਕਾਂਝਵਲਾ ਰੋਡ, ਆਊਟਰ ਰਿੰਗ ਰੋਡ, ਰੋਹਤਕ ਰੋਡ ਸਮੇਤ ਨੰਗਲੋਈ ਤੋਂ ਟਿੱਕਰੀ ਬਾਰਡਰ ਵੱਲ ਕਈ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ। ਖਾਨਪੁਰ ਟੀ-ਪੁਆਇੰਟ ਤੋਂ ਮਹਿਰੌਲੀ ਵੱਲ, ਐਮਬੀ ਰੋਡ ਅਤੇ ਗੁਰੂ ਤੇਗ ਬਹਾਦਰ ਰੋਡ ’ਤੇ ਵੀ ਰਿੰਗ ਰੋਡ ਤੋਂ ਖਾਲਸਾ ਕਾਲਜ ਦੇ ਸਾਹਮਣੇ ਪਟੇਲ ਚੈਸਟ ਵੱਲ ਦੋਵੇਂ ਦਿਸ਼ਾਵਾਂ ਵਿੱਚ ਆਵਾਜਾਈ ਪ੍ਰਭਾਵਿਤ ਹੋਈ। ਜੀਟੀਕੇ ਰੋਡ ’ਤੇ ਮੁਕਰਬਾ ਚੌਕ ਤੋਂ ਆਜ਼ਾਦਪੁਰ ਚੌਕ ਵੱਲ ਅਤੇ ਜੀਟੀਕੇ ਡਿੱਪੂ ਅਤੇ ਜਹਾਂਗੀਰਪੁਰੀ ਮੈਟਰੋ ਸਟੇਸ਼ਨ ਨੇੜੇ ਪਾਣੀ ਭਰਨ ਕਾਰਨ ਵਿਘਨ ਪਿਆ। ਆਊਟਰ ਰਿੰਗ ਰੋਡ, ਭੇਰਾ ਐਨਕਲੇਵ ਚੌਕ ਤੋਂ ਪੀਰਾਗੜ੍ਹੀ ਵੱਲ ਟਰੈਫਿਕ ਜਾਮ ਦੇਖਿਆ।

Advertisement

ਖਰਾਬ ਮੌਸਮ ਕਾਰਨ ਉਡਾਣਾਂ ’ਚ ਵਿਘਨ ਪੈਣ ਦਾ ਖਦਸ਼ਾ

ਇੰਡੀਗੋ ਅਤੇ ਸਪਾਈਸਜੈੱਟ ਨੇ ਸ਼ੁੱਕਰਵਾਰ ਸ਼ਾਮ ਨੂੰ ਘੋਸ਼ਣਾ ਕੀਤੀ ਕਿ ਦਿੱਲੀ ਵਿੱਚ ਖਰਾਬ ਮੌਸਮ ਕਾਰਨ ਫਲਾਈਟ ਵਿੱਚ ਵਿਘਨ ਪੈ ਸਕਦਾ ਹੈ, ਭਾਰੀ ਮੀਂਹ ਦੇ ਵਿਚਕਾਰ ਇੱਕ ਫਲਾਈਟ ਨੂੰ ਮੋੜ ਦਿੱਤਾ ਗਿਆ। ਦਿੱਲੀ ਦੇ ਕੁਝ ਹਿੱਸਿਆਂ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਭਾਰੀ ਬਾਰਿਸ਼ ਹੋਈ ਅਤੇ ਮੌਸਮ ਵਿਭਾਗ ਨੇ ਹੋਰ ਬਾਰਿਸ਼ ਦੀ ਭਵਿੱਖਬਾਣੀ ਕੀਤੀ।

Advertisement

ਐੱਨਸੀਆਰ ਦੇ ਇਲਾਕਿਆਂ ਵਿੱਚ ਬਣੇ ਬੁਰੇ ਹਾਲਾਤ

ਫਰੀਦਾਬਾਦ (ਪੱਤਰ ਪ੍ਰੇਰਕ):

ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ਦੇ ਜ਼ਿਲ੍ਹਿਆਂ ਫਰੀਦਾਬਾਦ, ਪਲਵਲ, ਗੁਰੂਗ੍ਰਾਮ ਤੇ ਨੋਇਡਾ, ਗਾਜ਼ੀਆਬਾਦ ਵਿੱਚ ਲਗਾਤਾਰ ਮੀਂਹ ਪਿਆ ਤੇ ਸ਼ਹਿਰੀ ਖੇਤਰਾਂ ਵਿੱਚ ਬੁਰੀ ਹਾਲਤ ਹੋ ਗਈ। ਸੜਕਾਂ ਜਲ-ਥਲ ਹੋ ਗਈਆਂ ਜਦੋਂ ਕਿ ਨੀਵੀਆਂ ਥਾਵਾਂ ਵਿੱਚ ਪਾਣੀ ਭਰ ਗਿਆ। ਕਈ ਕਲੋਨੀਆਂ ਦੇ ਘਰਾਂ ਅੰਦਰ ਪਾਣੀ ਵੜ ਗਿਆ। ਭਾਰਤੀ ਮੌਸਮ ਵਿਭਾਗ ਨੇ ਦਿੱਲੀ ਦੇ ਕਈ ਹਿੱਸਿਆਂ ਲਈ ‘ਓਰੇਂਜ ਅਲਰਟ’ ਜਾਰੀ ਕੀਤਾ ਹੈ, ਤੇਜ਼ ਹਵਾਵਾਂ ਦੇ ਨਾਲ ਦਰਮਿਆਨੀ ਬਾਰਿਸ਼ ਅਤੇ ਗਰਜ ਨਾਲ ਤੂਫਾਨ ਦੀ ਚੇਤਾਵਨੀ ਦਿੱਤੀ ਹੈ।

Advertisement
Author Image

joginder kumar

View all posts

Advertisement