For the best experience, open
https://m.punjabitribuneonline.com
on your mobile browser.
Advertisement

ਦਿੱਲੀ ਨਗਰ ਨਿਗਮ ਵੱਲੋਂ ਹੰਗਾਮੇ ਦਰਮਿਆਨ 21 ਮਤੇ ਪਾਸ

08:47 AM Mar 08, 2024 IST
ਦਿੱਲੀ ਨਗਰ ਨਿਗਮ ਵੱਲੋਂ ਹੰਗਾਮੇ ਦਰਮਿਆਨ 21 ਮਤੇ ਪਾਸ
ਸਿਵਿਕ ਸੈਂਟਰ ਵਿੱਚ ਐਮਸੀਡੀ ਦੇ ਸੈਸ਼ਨ ਦੌਰਾਨ ਮੇਅਰ ਦੇ ਆਸਣ ਨੇੜੇ ਨਾਅਰੇਬਾਜ਼ੀ ਕਰਦੇ ਹੋਏ ਭਾਜਪਾ ਕੌਂਸਲਰ। -ਪੀਟੀਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਮਾਰਚ
ਦਿੱਲੀ ਨਗਰ ਨਿਗਮ ਨੇ ਸਦਨ ਦੇ ਆਖ਼ਰੀ ਸੈਸ਼ਨ ਵਿੱਚ ਹੰਗਾਮੇ ਦੌਰਾਨ
21 ਮਤਿਆਂ ਨੂੰ ਪਾਸ ਕਰ ਦਿੱਤਾ ਹੈ। ਇਨ੍ਹਾਂ ਵਿੱਚ ਤਿੰਨ ਮੰਜ਼ਿਲਾ ਪਾਰਕਿੰਗ, ਇੱਕ ਕਮਿਊਨਿਟੀ ਹਾਲ ਤੇ ਖੇਡ ਅਭਿਆਸ ਲਈ ਸਟੇਡੀਅਮ ਦਾ ਨਵੀਨੀਕਰਨ ਸ਼ਾਮਲ ਹੈ। ਨਗਰ ਨਿਗਮ ਨੇ ਸਦਨ ਵਿੱਚ 29 ਮਤੇ ਪੇਸ਼ ਕੀਤੇ ਸਨ, ਜਿਨ੍ਹਾਂ ਵਿੱਚ ਅੱਠ ਨੂੰ ਮੁਲਤਵੀ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸਿਵਿਕ ਸੈਂਟਰ ਵਿੱਚ ਨਗਰ ਨਿਗਮ ਦੀ ਕਾਰਵਾਈ ਦੌਰਾਨ ਵਿਰੋਧੀ ਧਿਰਾਂ ਦੇ ਕੌਂਸਲਰਾਂ ਨੇ ਖੂਬ ਹੰਗਾਮਾ ਕੀਤਾ ਤੇ ਉਹ ਮੇਅਰ ਦੇ ਆਸਣ ਨੇੜੇ ਪੁੱਜ ਗਏ। ਇਸ ਦੌਰਾਨ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਘਿਰੇ ‘ਆਪ’ ਕੌਂਸਲਰ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਕਈ ਮੁੱਦਿਆਂ ਨੂੰ ਲੈ ਕੇ ਨਿਗਮ ’ਤੇ ਆਮ ਆਦਮੀ ਪਾਰਟੀ ਵਿਰੁੱਧ ਨਾਅਰੇਬਾਜ਼ੀ ਕੀਤੀ। ਹੰਗਾਮੇ ਦਰਮਿਆਨ ਮੇਅਰ ਨੇ ਮਤੇ ਪਾਸ ਕਰਕੇ ਸਦਨ ਦੀ ਕਾਰਵਾਈ ਅਗਲੀ ਮੀਟਿੰਗ ਤੱਕ ਮੁਲਤਵੀ ਕਰ ਦਿੱਤੀ। ਪਾਸ ਕੀਤੇ ਮਤਿਆਂ ਵਿੱਚ ਸ਼ਾਸਤਰੀ ਪਾਰਕ, ​​ਰਾਜਿੰਦਰ ਨਗਰ ਅਤੇ ਰਾਣੀ ਬਾਗ ਵਿੱਚ ਇੱਕ-ਇੱਕ ਬਹੁਮੰਜ਼ਿਲਾ ਕਾਰ ਪਾਰਕਿੰਗ ਦਾ ਨਿਰਮਾਣ ਸ਼ਾਮਲ ਹੈ। ਇਸ ਦੇ ਨਾਲ ਨਿਗਮ ਨੇ ਲਗਪਗ 5 ਕਰੋੜ ਰੁਪਏ ਦੀ ਲਾਗਤ ਨਾਲ ਡੀ.ਆਰ.ਬੀ.ਆਰ. ਅੰਬੇਡਕਰ ਸਟੇਡੀਅਮ ਦੇ ਨਿਰਮਾਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਦਰਿਆ ਗੰਜ ਵਾਰਡ ਵਿੱਚ ਪੁਰਾਣੇ ਦਫ਼ਤਰ ਕੰਪਲੈਕਸ ਨੂੰ ਢਾਹ ਕੇ ਸਟੇਡੀਅਮ ਬਣਾਉਣ ਅਤੇ ਰੋਹਿਣੀ ਜ਼ੋਨ ਦੇ ਪ੍ਰਤਾਪ ਵਿਹਾਰ ਵਿੱਚ ਕਮਿਊਨਿਟੀ ਹਾਲ ਬਣਾਉਣ ਦਾ ਵੀ ਪਾਸ ਕਰ ਦਿੱਤਾ ਹੈ।

Advertisement

ਨਿਗਮ ’ਤੇ ਕਾਬਜ਼ ਧਿਰ ਸਦਨ ਵਿੱਚ ਚਰਚਾ ਤੋਂ ਭੱਜੀ: ਰਾਜਾ ਇਕਬਾਲ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਸਾਬਕਾ ਮੇਅਰ ਰਾਜਾ ਇਕਬਾਲ ਸਿੰਘ ਨੇ ਅੱਜ ਨਿਗਮ ਹੈੱਡਕੁਆਰਟਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅੱਜ ਆਮ ਆਦਮੀ ਪਾਰਟੀ ਦੇ ਮੇਅਰ ਦਾ ਆਖ਼ਰੀ ਸਦਨ ਸੀ ਜਿਸ ਵਿੱਚ ਸਥਾਈ ਕਮੇਟੀ, ਵਾਰਡ ਕਮੇਟੀ ਅਤੇ ਹੋਰ ਕਮੇਟੀਆਂ ਦਾ ਗਠਨ, ਕੂੜੇ ਨਾਲ ਸਬੰਧਤ ਮੁੱਦਿਆਂ ਅਤੇ ਨਾਗਰਿਕਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੇਅਰ ਵਿਰੋਧੀ ਧਿਰ ਦੇ ਸਵਾਲਾਂ ਤੋਂ ਡਰਦੇ ਹੋਏ ਭੱਜ ਗਿਆ। ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਸਦਨ ਵਿੱਚ ਚਰਚਾ ਕਰਨ ਤੋਂ ਭੱਜਦੀ ਹੈ ਤਾਂ ਜੋ ਇਹ ਨਾਗਰਿਕਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਬਚ ਸਕੇ। ਉਨ੍ਹਾਂ ਕਿਹਾ ਕਿ ‘ਆਪ’ ‘ਰਾਵਣ ਪਾਰਟੀ’ ਬਣ ਗਈ ਹੈ ਜੋ ਲੋਕਾਂ ਨਾਲ ਦੁਰਵਿਵਹਾਰ ਕਰਦੀ ਹੈ, ਸ਼ਰਾਬ ਵੇਚਦੀ ਹੈ ਅਤੇ ਔਰਤਾਂ ਨਾਲ ਦੁਰਵਿਵਹਾਰ ਕਰਦੀ ਹੈ।

Advertisement
Author Image

sukhwinder singh

View all posts

Advertisement
Advertisement
×