ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਿੱਲੀ: ਮਾਇਆਪੁਰੀ ਫਲਾਈਓਵਰ ਨਰਾਇਣਾ-ਰਾਜਾ ਬਾਗ 'ਕੈਰਿਜਵੇਅ' ਇੱਕ ਮਹੀਨੇ ਲਈ ਬੰਦ

11:49 AM Sep 07, 2024 IST

ਨਵੀਂ ਦਿੱਲੀ, 7 ਸਤੰਬਰ

Advertisement

ਕੌਮੀ ਰਾਜਧਾਨੀ ਵਿੱਚ ਮਾਇਆਪੁਰੀ ਫਲਾਈਓਵਰ ਦਾ ਨਰਾਇਣਾ-ਰਾਜਾ ਬਾਗ ‘ਕੈਰਿਜਵੇਅ’ ਮੁਰੰਮਤ ਦੇ ਚਲਦਿਆਂ ਇੱਕ ਮਹੀਨੇ ਲਈ ਬੰਦ ਦਿੱਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਪੀਡਬਲਯੂਡੀ ਵੱਲੋਂ ਕੈਰਿਜਵੇਅ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਜਿਸ ਕਾਰਨ ਇਹ 30 ਦਿਨਾਂ ਲਈ ਬੰਦ ਰਹੇਗਾ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੇਰਿਜਵੇਅ ਦਾ ਦੂਜਾ ਹਿੱਸਾ ਆਵਜਾਈ ਲਈ ਖੁੱਲ੍ਹਾ ਰਹੇਗਾ।

ਪੁਲੀਸ ਅਧਿਕਾਰੀਆਂ ਨੇ ਧੌਲਾ ਕੂੰਆਂ, ਨਰਾਇਣਾ ਤੋਂ ਰਾਜਾ ਗਾਰਡਨ ਵੱਲੋ ਜਾਣ ਵਾਲੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਫਲਾਈਓਵਰ ਚੜ੍ਹਦੇ ਸਮੇਂ ਸਰਵਿਸ ਰੋਡ ਦੀ ਵਰਤੋਂ ਕਰਨ ਅਤੇ ਮਾਇਆਪੁਰੀ ਚੌਕ ਦੀ ਲਾਲ ਬੱਤੀ ਤੋਂ ਹੋ ਕੇ ਲੰਘਣ। ਪ੍ਰਸ਼ਾਸਨ ਵੱਲੋਂ ਜਾਰੀ ਸਲਾਹ ਵਿੱਚ ਕਿਹਾ ਗਿਆ ਹੈ ਕਿ ਹਸਪਤਾਲ, ਅੰਤਰਰਾਜੀ ਬੱਸ ਅੱਡਾ, ਰੇਲਵੇ ਸਟੇਸ਼ਨ ਜਾਂ ਹਵਾਈ ਅੱਡੇ ਜਾਣ ਲਈ ਆਮ ਤੌਰ ’ਤੇ ਲੱਗਣ ਵਾਲੇ ਸਮੇਂ ਤੋਂ ਥੋੜ੍ਹਾ ਪਹਿਲਾਂ ਨਿਕਲਣ। -ਪੀਟੀਆਈ

Advertisement

Advertisement