For the best experience, open
https://m.punjabitribuneonline.com
on your mobile browser.
Advertisement

ਦਿੱਲੀ: ਕੈਫੇ ਵਿਚ ਅੱਗ ਲੱਗਣ ਕਾਰਨ ਕਈ ਦੁਕਾਨਾਂ ਸੜੀਆਂ

04:06 PM Jul 15, 2024 IST
ਦਿੱਲੀ  ਕੈਫੇ ਵਿਚ ਅੱਗ ਲੱਗਣ ਕਾਰਨ ਕਈ ਦੁਕਾਨਾਂ ਸੜੀਆਂ
ਅੱਗ ਬੁਝਾਉ ਦਸਤੇ ਦੇ ਕਰਮਚਾਰੀ ਅੱਗ ਤੇ ਕਾਬੂ ਪਾਉਣ ਲਈ ਮੁਸ਼ੱਕਤ ਕਰਦੇ ਹੋਏ (PTI Photo)
Advertisement

ਨਵੀਂ ਦਿੱਲੀ, 15 ਜੁਲਾਈ
ਪੂਰਬੀ ਦਿੱਲੀ ਦੇ ਮਯੂਰ ਵਿਹਾਰ ਵਿਚ ਸਥਿਤ ਇੱਕ ਕੈਫੇ ਵਿਚ ਭਿਆਨਕ ਅੱਗ ਲੱਗਣ ਕਾਰਨ ਇਕ ਇਮਾਰਤ ਦੀਆਂ ਕਈ ਦੁਕਾਨਾਂ ਸੜ ਗਈਆਂ। ਅਧਿਕਾਰੀਆਂ ਨੇ ਦੱਸਿਆ ਬੀਤੀ ਰਾਤ ਜ਼ਮੀਨਦੋਜ਼ ਬਣੇ ਇਕ ਕੈਫੇ ਨੂੰ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ਕਾਰਨ ਪਹਿਲੀ ਅਤੇ ਦੂਜੀ ਮੰਜ਼ਿਲ 'ਤੇ ਬਣੀਆਂ ਦੁਕਾਨਾਂ ਨੂੰ ਵੀ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ। ਅੱਗ ਬੁਝਾਉ ਦਸਤੇ ਦੇ ਅਧਿਕਾਰੀਆਂ ਨੇ ਦੱਸਿਆ ਕਿ 25 ਦਮਕਲ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਉਨ੍ਹਾਂ ਕਿ ਕਿ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। -ਪੀਟੀਆਈ

Advertisement
Advertisement
Author Image

Puneet Sharma

View all posts

Advertisement
×