ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਿੱਲੀ-ਕੱਟੜਾ ਐਕਸਪ੍ਰੈਸ ਵੇਅ: ਜ਼ਮੀਨਾਂ ਵੇਚਣ ਵਾਲਿਆਂ ਵੱਲੋਂ ਧਰਨਾਕਾਰੀਆਂ ਦਾ ਵਿਰੋਧ

09:46 PM Jun 29, 2023 IST

ਦਲਬੀਰ ਸੱਖੋਵਾਲੀਆ

Advertisement

ਸ੍ਰੀਹਰਗੋਬਿੰਦਪੁਰ (ਬਟਾਲਾ), 24 ਜੂਨ

ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਦੀ ਉਸਾਰੀ ਰੋਕ ਕੇ ਬੈਠੇ ਬਾਹਰੀ ਧਰਨਾਕਾਰੀਆਂ ਦਾ ਸਥਾਨਕ ਕਿਸਾਨਾਂ ਅਤੇ ਪੰਚਾਇਤਾਂ ਨੇ ਸਖ਼ਤ ਵਿਰੋਧ ਕੀਤਾ ਹੈ। ਪਿੰਡ ਮਚਰਾਏ, ਪੇਜੋਚੱਕ, ਕਿਸ਼ਨਕੋਟ ਤੇ ਸ਼ੁਕਾਲਾ ਦੇ ਕਿਸਾਨਾਂ ਅਤੇ ਪੰਚਾਇਤਾਂ ਨੇ ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਦੀ ਵਕਾਲਤ ਕਰਦਿਆਂ ਕਿਹਾ ਹੈ ਕਿ ਜੇ ਉਨ੍ਹਾਂ ਨੂੰ ਆਪਣੀਆਂ ਜ਼ਮੀਨਾਂ ਇਸ ਪ੍ਰਾਜੈਕਟ ਲਈ ਦੇਣ ਤੋਂ ਕੋਈ ਇਤਰਾਜ਼ ਨਹੀਂ, ਤਾਂ ਫਿਰ ਇਹ ਬਾਹਰੀ ਲੋਕ ਇੱਥੇ ਧਰਨੇ ਲਾ ਕੇ ਮਾਹੌਲ ਖ਼ਰਾਬ ਨਾ ਕਰਨ।

Advertisement

ਉਧਰ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਪਲਵਿੰਦਰ ਸਿੰਘ ਮਠੋਲਾ ਅਤੇ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਫੌਜੀ ਨੇ ਦੱਸਿਆ ਕਿ ਕਿਸ਼ਨਕੋਟ ‘ਚ ਪ੍ਰਤੀ ਏਕੜ ਇੱਕ ਕਰੋੜ 18 ਲੱਖ ਰੁਪਏ ਕਿਸਾਨ ਨੂੰ ਦਿੱਤੇ ਜਾ ਰਹੇ ਹਨ ਜਦੋਂਕਿ ਅੱਠ ਕਿਲੋਮੀਟਰ ਪਿੰਡ ਭਾਮੜੀ ‘ਚ ਮਹਿਜ਼ ਪ੍ਰਤੀ ਏਕੜ 26 ਲੱਖ ਮਿਲ ਰਿਹਾ ਹੈ। ਆਗੂਆਂ ਜ਼ਮੀਨ ਦਾ ਭਾਅ ਇਕਸਾਰ ਦੇਣ ਦੀ ਮੰਗ ਕੀਤੀ। ਉਨ੍ਹਾਂ ਸਰਵਿਸ ਰੋਡ ਦੇਣ ਅਤੇ ਬਿਆਸ ਦਰਿਆ ਕੋਲ ਵੱਖਰਾ ਪੁਲ ਬਣਾ ਕੇ ਦੇਣ ਵਰਗੀਆਂ ਮੰਗਾਂ ਰੱਖੀਆਂ। ਉਨ੍ਹਾਂ ਕਿਹਾ ਕਿ ਇਹ ਮੰਗਾਂ ਪ੍ਰਵਾਨ ਹੋਣ ਤੋਂ ਬਾਅਦ ਹੀ ਜਥੇਬੰਦੀਆਂ ਖ਼ੁਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਮੀਨ ਦੇ ਕਬਜ਼ੇ ਲਈ ਦਸਤਾਵੇਜ ਸੌਂਪ ਦੇਵੇਗੀ।

ਕਿਸਾਨ ਯਾਦਵਿੰਦਰ ਸਿੰਘ ਚੀਮਾ, ਸਤਿੰਦਰਜੀਤ ਸਿੰਘ, ਪ੍ਰਿਥੀਪਾਲ ਸਿੰਘ, ਤੇਜਵੰਤ ਸਿੰਘ, ਤੇਜਪ੍ਰਤਾਪ ਸਿੰਘ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ, ਗੁਰਦੀਪ ਸਿੰਘ, ਦਿਲਬਾਗ ਸਿੰਘ, ਹਰਦੀਪ ਸਿੰਘ, ਪਰਮਜੀਤ ਸਿੰਘ ਆਦਿ ਨੇ ਆਖਿਆ ਕਿ ਉਨ੍ਹਾਂ ਨੂੰ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਮੁਆਵਜ਼ਾ ਮਿਲ ਚੁੱਕਾ ਹੈ ਤੇ ਉਨ੍ਹਾਂ ਜ਼ਮੀਨ ਦੇ ਕਬਜ਼ੇ ਵੀ ਅਥਾਰਟੀ ਨੂੰ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੁਝ ਬਾਹਰੀ ਵਿਅਕਤੀ ਉਨ੍ਹਾਂ ਦੇ ਖੇਤਾਂ ਵਿੱਚ ਧਰਨਾ ਲਗਾ ਕੇ ਕੰਮ ਰੋਕ ਰਹੇ ਹਨ। ਇਨ੍ਹਾਂ ਕਿਸਾਨਾਂ ਨੇ ਕਿਹਾ ਕਿ ਜੇ ਧਰਨਾਕਾਰੀਆਂ ਦੀ ਅੜੀ ਕਾਰਨ ਇਹ ਪ੍ਰਾਜੈਕਟ ਰੱਦ ਜਾਂ ਇੱਥੋਂ ਤਬਦੀਲ ਹੁੰਦਾ ਹੈ ਤਾਂ ਉਨ੍ਹਾਂ ਨੂੰ ਵੱਡਾ ਆਰਥਿਕ ਘਾਟਾ ਪਵੇਗਾ। ਪਿੰਡ ਮਚਰਾਏ, ਪੇਜੋਚੱਕ, ਕਿਸ਼ਨਕੋਟ ਤੇ ਸ਼ਕਾਲਾ ਦੇ ਕਿਸਾਨਾਂ ਅਤੇ ਪੰਚਾਇਤਾਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਉਹ ਦਿੱਲੀ-ਕਟੜਾ ਐਕਸਪ੍ਰੈਸ ਵੇਅ ਦੇ ਹੱਕ ਵਿੱਚ ਹਨ ਅਤੇ ਕਿਸਾਨਾਂ ਸਣੇ ਇਲਾਕੇ ਦੇ ਸਮੂਹ ਲੋਕ ਚਾਹੁੰਦੇ ਹਨ ਕਿ ਇਹ ਪ੍ਰਾਜੈਕਟ ਜਲਦ ਮੁਕੰਮਲ ਹੋਵੇ।

Advertisement
Tags :
ਐਕਸਪ੍ਰੈਸਜ਼ਮੀਨਾਂਦਿੱਲੀ-ਕੱਟੜਾਧਰਨਾਕਾਰੀਆਂਵੱਲੋਂਵਾਲਿਆਂਵਿਰੋਧਵੇਚਣ
Advertisement