ਰਾਜ ਸ਼ੇਖਰ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰੇਗੀ ਦਿੱਲੀ ਸਰਕਾਰ: ਭਾਰਦਵਾਜ
ਗੁਰਦੀਪ ਸਿੰਘ ਭੱਟੀ
ਟੋਹਾਣਾ, 3 ਜੂਨ
ਜ਼ਿਲ੍ਹੇ ਦੇ ਪਿੰਡ ਭੱਠੂਕਲਾਂ ਵਿੱਚ ਪੰਚਾਇਤ ਮੰਤਰੀ ਦਵਿੰਦਰ ਸਿੰਘ ਬਬਲੀ ਦੇ ਵਿਰੋਧ ਵਿੱਚ ਆਏ ਸਰਪੰਚ, ਪੰਚ, ਆਂਗਨਵਾੜੀ ਵਰਕਰ ਤੇ ਮਨਰੇਗਾ ਮਜ਼ਦੂਰਾਂ ਵੱਲੋਂ ਪਿੰਡ ਨੂੰ ਜਾਣ ਵਾਲੀ ਸੜਕ ‘ਤੇ ਕਾਲੇ ਝੰਡੇ ਲੈ ਕੇ ਵਿਰੋਧ ਕਰਨ ਦੀ ਵਾਰਨਿੰਗ ‘ਤੇ ਜ਼ਿਲ੍ਹਾ ਪੁਲੀਸ ਨੇ ਪਿੰਡ ਦੀਆਂ ਸੜਕਾਂ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤੀਆਂ ਤੇ ਐੱਸਪੀ ਫਤਿਹਾਬਾਦ ਆਸਥਾ ਮੋਦੀ ਨੇ ਖੁਦ ਕਮਾਨ ਸੰਭਾਲੀ। ਮੰਤਰੀ ਨੇ ਦੁਪਹਿਰ 12 ਵਜੇ ਸਮਾਗਮ ਵਿੱਚ ਪੁੱਜਣਾ ਸੀ ਪਰ ਲੇਟ ਹੋਣ ‘ਤੇ ਦੋ ਵਜੇ ਤੋਂ ਬਾਅਦ ਪੁੱਜੇ। ਵਿਰੋਧ ਦੀ ਅਗਵਾਈ ਕਰ ਰਹੇ ਸਰਪੰਚ ਜਥੇਬੰਦੀ ਦੇ ਪ੍ਰੈੱਸ ਬੁਲਾਰੇ ਸਰਪੰਚ ਚੰਦਰਮੋਹਨ ਪੋਟਲਿਆਂ ਨੇ ਕਾਲੇ ਝੰਡੇ ਲੈ ਕੇ ਸਪਰੰਚ, ਪੰਚ, ਆਂਗਨਵਾੜੀ ਵਰਕਰ ਤੇ ਮਨਰੇਗਾ ਦੇ ਮਜ਼ਦੂਰ ਜਿਨ੍ਹਾਂ ਵਿੱਚ ਔਰਤਾ ਸ਼ਾਮਲ ਸਨ। ਪੁਲੀਸ ਨੇ ਪਿੰਡ ਨੂੰ ਜਾਣ ਵਾਲੀ ਸੜਕ ‘ਤੇ ਬੈਰੀਕੇਡ ਲਾ ਰੱਖੇ ਸਨ। ਸਰਪੰਚ ਪੋਟਲਿਆਂ ਨੇ ਕਿਹਾ ਕਿ ਉਹ ਸਾਂਤੀਪੁਰਨ ਵਿਰੋਧ ਕਰਨਗੇ ਜੇ ਦਖਲ ਦਿੱਤਾ ਗਿਆ ਤਾਂ ਹਿੰਸਾ ਲਈ ਪੁਲੀਸ ਜ਼ਿੰਮੇਵਾਰ ਹੋਵੇਗੀ। ਵਿਖਾਵਾਕਾਰੀਆਂ ਨੇ ਮੰਤਰੀ ਦੇ ਕਾਫ਼ਲਾ ਪੁੱਜਣ ‘ਤੇ ਕਾਲੇ ਝੰਡੇ ਲੈ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਪਿੰਡ ਦੇ ਸਮਾਗਮ ਵਿੱਚ ਪੁੱਜੇ। ਪੁਲੀਸ ਨੇ ਮੰਤਰੀ ਦੇ ਬਚਾਅ ਲਈ ਕਾਫਲੇ ਨੂੰ ਦੁਜੇ ਰਸਤੇ ਤੋਂ ਸਮਾਗਮ ਤੋਂ ਵਾਪਸ ਤੋਰ ਦਿੱਤਾ। ਪੰਚਾਇਤ ਮੰਤਰੀ ਨੇ ਕਿਹਾ ਮੁੱਠੀਭਰ ਸਰਪੰਚ ਤੇ ਸਰਕਾਰ ਵਿਰੋਧੀ ਲੋਕ ਵਿਰੋਧ ਕਰ ਰਹੇ ਹਨ ਜਦੋਂਕਿ ਪੰਚਾਇਤਾਂ ਪਿੰਡਾ ਦੇ ਵਿਕਾਸ ਲਈ ਉਨ੍ਹਾਂ ਨੂੰ ਬੁਲਾ ਰਹੀਆਂ ਹਨ।