ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯਮੁਨਾ ਪ੍ਰਦੂਸ਼ਣ ਲਈ ਦਿੱਲੀ ਸਰਕਾਰ ਜ਼ਿੰਮੇਵਾਰ: ਕਾਂਗਰਸ

08:57 AM Oct 22, 2024 IST
ਯਮੁਨਾ ਨਦੀ ਦਾ ਦੌਰਾ ਕਰਦੇ ਹੋਏ ਕਾਂਗਰਸੀ ਆਗੂ। -ਫੋਟੋ: ਦਿਓਲ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਅਕਤੂਬਰ
ਦਿੱਲੀ ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਦਿੱਲੀ ਦੀ ਜੀਵਨ ਰੇਖਾ ਮੰਨੀ ਜਾਂਦੀ ਯਮੁਨਾ ਨਦੀ ਦੇ ਪ੍ਰਦੂਸ਼ਿਤ ਪਾਣੀ ਵੱਲ ਸਰਕਾਰ ਨੂੰ ਧਿਆਨ ਦੇਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਦਿੱਲੀ ਤੋਂ ਨਿਕਲਦੇ ਨਾਲਿਆਂ ਦੇ ਪਾਣੀ ਨੂੰ ਯਮੁਨਾ ਵਿੱਚ ਪੈਣ ਤੋਂ ਪਹਿਲਾਂ ਸੋਧਿਆ ਜਾਵੇ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਯਮੁਨਾ ਦੀ ਸਫਾਈ ਵੱਲ ਧਿਆਨ ਨਾ ਦਿੱਤਾ ਤਾਂ ਕਾਂਗਰਸ ਵੱਲੋਂ ਧਰਨੇ ਦਿੱਤੇ ਜਾਣਗੇ ਅਤੇ ਦਿੱਲੀ ਸਰਕਾਰ ਖਿਲਾਫ ਅੰਦੋਲਨ ਛੇੜਿਆ ਜਾਵੇਗਾ। ਸੂਬਾ ਪ੍ਰਧਾਨ ਦੇਵਿੰਦਰ ਨੇ ਕਿਹਾ ਕਿ ਯਮੁਨਾ ਨਦੀ ਦੀ ਝੱਗ ਬਿਆਨ ਕਰ ਰਹੀ ਹੈ ਕਿ ਨਦੀ ਵਿੱਚ ਜੋ ਝੱਗ ਪੈਦਾ ਹੋਈ ਹੈ ਉਹ ਖਤਰਨਾਕ ਰਸਾਇਣਾਂ ਦੇ ਨਾਲ ਬਣੀ ਹੈ ਅਤੇ ਇਸ ਲਈ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਸਮੇਤ ਸਨਅਤੀ ਸੰਸਥਾਵਾਂ ਦੇ ਨਾਲ ਨਾਲ ਦਿੱਲੀ ਸਰਕਾਰ ਅਤੇ ਹਰਿਆਣਾ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਯਮੁਨਾ ਅੰਦਰ ਦਿੱਲੀ ਦੇ ਗੰਦੇ ਨਾਲਿਆਂ ਦਾ ਪਾਣੀ ਬਿਨਾਂ ਟਰੀਟ ਕੀਤੇ ਪਾਇਆ ਜਾਂਦਾ ਹੈ ਜੋ ਇਸ ਵੱਡੀ ਨਦੀ ਦੇ ਪਾਣੀ ਨੂੰ ਖਰਾਬ ਕਰਦਾ ਹੈ ਅਤੇ ਇਹ ਦਿੱਲੀ ਦੇ ਲੋਕਾਂ ਦੀ ਸਿਹਤ ਲਈ ਵੀ ਨੁਕਸਾਨਦਾਇਕ ਹੈ। ਕਾਂਗਰਸੀ ਆਗੂ ਅੱਜ ਕਿਸ਼ਤੀ ਵਿੱਚ ਬੈਠ ਕੇ ਯਮੁਨਾ ਨਦੀ ਦੇ ਉਨ੍ਹਾਂ ਖੇਤਰਾਂ ਵਿੱਚ ਗਏ ਜਿੱਥੇ ਪਾਣੀ ਉੱਪਰ ਝੱਗ ਦੀ ਵੱਡੀ ਪਰਤ ਫੈਲੀ ਹੋਈ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਸ਼ੀਲਾ ਦੀਕਸ਼ਦ ਦੀ ਸਰਕਾਰ ਵੇਲੇ ਨਦੀ ਨੂੰ ਸਾਫ ਕਰਨ ਲਈ ਬਹੁਤ ਸਾਰੀ ਮਿਹਨਤ ਕੀਤੀ ਗਈ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਯਮੁਨਾ ਦੀ ਸਫਾਈ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਉਨ੍ਹਾਂ ਬਿਆਨਾਂ ਵੱਲ ਧਿਆਨ ਦਵਾਇਆ ਜਿਨ੍ਹਾਂ ਵਿੱਚ ਉਨ੍ਹਾਂ ਕਿਹਾ ਸੀ ਕਿ ਉਹ ਖੁਦ ਨਦੀ ਦੇ ਪਾਣੀ ਵਿੱਚ ਡੁਬਕੀ ਲਾਉਣਗੇ। ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਦਿੱਲੀ ਤੋਂ ਨਿਕਲਦੇ ਨਾਲਿਆਂ ਦੇ ਪਾਣੀ ਯਮੁਨਾ ਵਿੱਚ ਪੈਣ ਤੋਂ ਪਹਿਲਾਂ ਸੋਧਿਆ ਜਾਵੇ।

Advertisement

Advertisement