ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਥਾਂ-ਥਾਂ ਪਾਣੀ ਖੜ੍ਹਨ ਲਈ ਦਿੱਲੀ ਸਰਕਾਰ ਜ਼ਿੰਮੇਵਾਰ: ਯਾਦਵ

07:42 AM Jun 29, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜੂਨ
ਕੇਂਦਰੀ ਵਾਤਾਵਰਨ ਮੰਤਰੀ ਭੂਪਿੰਦਰ ਯਾਦਵ ਨੇ ਅੱਜ ਸਵੇਰੇ ਪਏ ਭਰਵੇਂ ਮੀਂਹ ਤੋਂ ਬਾਅਦ ਦਿੱਲੀ ਵਿੱਚ ਥਾਂ-ਥਾਂ ’ਤੇ ਪਾਣੀ ਭਰਨ ਦਾ ਕਾਰਨ ਪਲਾਸਟਿਕ ਦੇ ਕੂੜੇ ਨਾਲ ਭਰੀਆਂ ਡਰੇਨਾਂ ਨੂੰ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਕਈ ਵਾਰ ਯਾਦ ਦਿਵਾਉਣ ਦੇ ਬਾਵਜੂਦ ਦਿੱਲੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਇਸ ਲਈ ਦਿੱਲੀ ਦੀ ‘ਆਪ’ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਸ੍ਰੀ ਯਾਦਵ ਨੇ ਭਾਰਤ ਜਲਵਾਯੂ ਸੰਮੇਲਨ ਵਿੱਚ ਕਿਹਾ, ‘‘ਅਸੀਂ ਸਿੰਗਲ-ਯੂਜ਼ ਪਲਾਸਟਿਕ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਦਿੱਲੀ ਸਰਕਾਰ ਨੂੰ ਕਾਰਵਾਈ ਕਰਨ ਲਈ ਵੀ ਕਿਹਾ ਹੈ। ਅਸੀਂ ਦਿੱਲੀ ਸਰਕਾਰ ਦੇ ਉਦਯੋਗ ਵਿਭਾਗ ਨੂੰ ਕਈ ਵਾਰ ਇਨ੍ਹਾਂ (ਸਿੰਗਲ-ਯੂਜ਼ ਪਲਾਸਟਿਕ ਮੈਨੂਫੈਕਚਰਿੰਗ) ਯੂਨਿਟਾਂ ਨੂੰ ਬੰਦ ਕਰਨ ਲਈ ਕਿਹਾ ਹੈ।’’
ਉਨ੍ਹਾਂ ਕਿਹਾ ਕਿ ਇਨ੍ਹਾਂ ਯੂਨਿਟਾਂ ਨੇ ਨਾ ਸਿਰਫ਼ ਵਾਤਾਵਰਣ ਦੇ ਖਤਰਿਆਂ ਵਿੱਚ ਯੋਗਦਾਨ ਪਾਇਆ ਹੈ, ਸਗੋਂ ਉਦਯੋਗਿਕ ਆਫ਼ਤਾਂ ਦਾ ਵੀ ਕਾਰਨ ਬਣੀਆਂ ਅਤੇ ਫਿਰ ਵੀ ਦਿੱਲੀ ਸਰਕਾਰ ਨੇ ਸਰਗਰਮੀ ਨਹੀਂ ਦਿਖਾਈ। ਉਨ੍ਹਾਂ ਨੇ ਕਿਹਾ, ‘‘ਪਾਣੀ ਜਮ੍ਹਾ ਹੋਣ ਦਾ ਮੁੱਖ ਕਾਰਨ ਪੌਲੀਥੀਨ ਕਾਰਨ ਡਰੇਨਾਂ ਦਾ ਬੰਦ ਹੋਣਾ ਹੈ। ਸਾਨੂੰ ਨਿੱਜੀ ਵਿਵਹਾਰ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ ਤੇ ਇਹ ਸਥਾਨਕ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਵੀ ਹੋਣੀ ਚਾਹੀਦੀ ਹੈ।’’ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਲੋਧੀ ਰੋਡ ਸਥਿਤ ਮੌਸਮ ਕੇਂਦਰ ਵਿੱਚ ਸਵੇਰੇ 8.30 ਵਜੇ ਖਤਮ ਹੋਏ 24 ਘੰਟਿਆਂ ਵਿੱਚ 192.8 ਮਿਲੀਮੀਟਰ, ਰਿਜ ਵਿੱਚ 150.4 ਮਿਲੀਮੀਟਰ, ਪਾਲਮ ਵਿੱਚ 106.6 ਮਿਲੀਮੀਟਰ, ਦਿੱਲੀ ਯੂਨੀਵਰਸਿਟੀ ਵਿੱਚ 139 ਮਿਲੀਮੀਟਰ, ਪੀਤਮਪੁਰਾ ਵਿੱਚ 138 ਮਿਲੀਮੀਟਰ, ਪੂਸਾ ਵਿਹਾਰ ਵਿੱਚ 89 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਸੀਜ਼ਨ ਦੇ ਪਹਿਲੇ ਭਾਰੀ ਮੀਂਹ ਨਾਲ ਪਾਣੀ ਭਰੀਆਂ ਸੜਕਾਂ, ਅੰਡਰਪਾਸ, ਪਾਣੀ ਵਿੱਚ ਫਸੇ ਵਾਹਨਾਂ ਅਤੇ ਲੰਬੇ ਟਰੈਫਿਕ ਜਾਮ ਨਾਲ ਦਿੱਲੀ ਸਰਕਾਰ ਦੇ ਸਾਰੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ।

Advertisement

Advertisement
Advertisement