ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਿਯੁਕਤੀਆਂ ਬਾਰੇ ਅਥਾਰਿਟੀ ਦੀ ਮਨਜ਼ੂਰੀ ਦੇ ਮੁੱਦੇ ’ਤੇ ਦਿੱਲੀ ਸਰਕਾਰ ਅਤੇ ਐੱਲਜੀ ਆਹਮੋ-ਸਾਹਮਣੇ

06:58 AM Jul 07, 2023 IST

ਨਵੀਂ ਦਿੱਲੀ: ਸੇਵਾਵਾਂ ਵਿਭਾਗ ਵੱਲੋਂ ਜਾਰੀ ਹੁਕਮਾਂ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਸੇਵਾਵਾਂ ਵਿਭਾਗ ਨੇ ਫੈਲੋਜ਼, ਸਹਾਇਕ ਫੈਲੋਜ਼, ਸਲਾਹਕਾਰ, ਉਪ ਸਲਾਹਕਾਰ, ਮਾਹਿਰਾਂ, ਸੀਨੀਅਰ ਖੋਜ ਅਧਿਕਾਰੀਆਂ ਅਤੇ ਕੰਸਲਟੈਂਟਾਂ ਦੀ ਨਿਯੁਕਤੀ ਨੂੰ ਰੋਕ ਦਿੱਤਾ ਹੈ। ਆਪਣੇ ਹੁਕਮਾਂ ’ਚ ਵਿਭਾਗ ਨੇ ਕਿਹਾ ਹੈ ਕਿ ਅਜਿਹੀਆਂ ਸਾਰੀਆਂ ਨਿਯੁਕਤੀਆਂ ਲਈ ਲੈਫ਼ਟੀਨੈਂਟ ਗਵਰਨਰ (ਐੱਲਜੀ) ਤੋਂ ਅਗਾੳੂਂ ਪ੍ਰਵਾਨਗੀ ਲੈਣਾ ਲਾਜ਼ਮੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ,‘‘ਇਸ ਹੁਕਮ ਨਾਲ ਦਿੱਲੀ ਸਰਕਾਰ ਅਤੇ ਉਸ ਦੀਆਂ ਸੇਵਾਵਾਂ ਦਾ ਗਲ ਪੂਰੀ ਤਰ੍ਹਾਂ ਨਾਲ ਘੁੱਟਿਆ ਜਾਵੇਗਾ। ਮੈਨੂੰ ਸਮਝ ਨਹੀਂ ਆਉਂਦਾ ਕਿ ਮਾਣਯੋਗ ਐੱਲਜੀ ਇੰਜ ਕਰਕੇ ਕੀ ਹਾਸਲ ਕਰਨਾ ਚਾਹੁੰਦੇ ਹਨ। ਮੈਨੂੰ ਆਸ ਹੈ ਕਿ ਮਾਣਯੋਗ ਸੁਪਰੀਮ ਕੋਰਟ ਫੌਰੀ ਇਸ ਨੂੰ ਰੱਦ ਕਰ ਦੇਵੇਗਾ।’’ ਸੇਵਾਵਾਂ ਵਿਭਾਗ ਨੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਵੱਖ ਵੱਖ ਅਹੁਦਿਆਂ ਦੀ ਨਿਯੁਕਤੀ ’ਤੇ ਫੌਰੀ ਰੋਕ ਲਗਾ ਦੇਣ। ਹੁਕਮਾਂ ’ਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਲੈਫ਼ਟੀਨੈਂਟ ਗਵਰਨਰ ਦੀ ਅਗਾੳੂਂ ਪ੍ਰਵਾਨਗੀ ਤੋਂ ਬਿਨਾਂ ਨਿਯੁਕਤੀਆਂ ਨਾ ਕੀਤੀਆਂ ਜਾਣ। -ਆਈਏਐੱਨਐੱਸ

Advertisement

Advertisement
Tags :
ਅਥਾਰਿਟੀਆਹਮੋ-ਸਾਹਮਣੇਐੱਲਜੀਸਰਕਾਰਦਿੱਲੀਨਿਯੁਕਤੀਆਂਬਾਰੇਮਨਜ਼ੂਰੀਮੁੱਦੇ
Advertisement