ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਿੱਲੀ ਆਬਕਾਰੀ ਨੀਤੀ ਘੁਟਾਲਾ ਫਰਜ਼ੀ ਮਾਮਲਾ: ਕੇਜਰੀਵਾਲ

07:14 AM May 24, 2024 IST

ਨਵੀਂ ਦਿੱਲੀ, 23 ਮਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ ਕਿਉਂਕਿ ਇਹ ਮਿਸਾਲ ਬਣਾ ਜਾਵੇਗੀ ਅਤੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਮਮਤਾ ਬੈਨਰਜੀ ਤੇ ਐੱਮਕੇ ਸਟਾਲਿਨ ਸਮੇਤ ਵਿਰੋਧੀ ਪਾਰਟੀਆਂ ਦੇ ਮੁੱਖ ਮੰਤਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਖੁੱਲ੍ਹੀ ਛੋਟ ਮਿਲ ਜਾਵੇਗੀ ਜੋ ਲੋਕਤੰਤਰ ਲਈ ਖਤਰਨਾਕ ਹੋਵੇਗਾ।
ਉਨ੍ਹਾਂ ਬੀਤੇ ਦਿਨ ਪੀਟੀਆਈ ਨੂੰ ਦਿੱਤੀ ਇੰਟਰਵਿਊ ’ਚ ਕਿਹਾ ਕਿ ਉਹ ਜੇਲ੍ਹ ਤੋਂ ਹੀ ਦਿੱਲੀ ਦੇ ਮੁੱਖ ਮੰਤਰੀ ਵਜੋਂ ਆਪਣੀਆਂ ਸੇਵਾਵਾਂ ਨਿਭਾਉਣ ਲਈ ਅਦਾਲਤ ਦਾ ਰੁਖ਼ ਕਰਨਗੇ। ਮੁੱਖ ਮੰਤਰੀ ਨੇ ਕਿਹਾ, ‘ਆਮਦਨ ਕਰ ਕਮਿਸ਼ਨਰ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਮੈਂ ਦਿੱਲੀ ਦੀਆਂ ਝੁੱਗੀ-ਝੌਂਪੜੀਆਂ ਵਾਲੀਆਂ ਬਸਤੀਆਂ ’ਚ ਕੰਮ ਕੀਤਾ। ਮੁੱਖ ਮੰਤਰੀ ਬਣਨ (2013) ਤੋਂ ਬਾਅਦ 49 ਦਿਨਾਂ ’ਚ ਜਦੋਂ ਮੈਂ ਅਹੁਦਾ ਛੱਡਿਆ ਤਾਂ ਕਿਸੇ ਨੇ ਅਸਤੀਫੇ ਦੀ ਮੰਗ ਨਹੀਂ ਕੀਤੀ ਸੀ। ਇੱਕ ਤਰ੍ਹਾਂ ਮੈਂ ਮੁੱਖ ਮੰਤਰੀ ਦਾ ਅਹੁਦਾ ਠੁਕਰਾ ਦਿੱਤਾ ਸੀ ਜਦਕਿ ਕੋਈ ਚਪੜਾਸੀ ਦੀ ਨੌਕਰੀ ਵੀ ਨਹੀਂ ਛੱਡਦਾ।’ ਉਨ੍ਹਾਂ ਕਿਹਾ, ‘ਮੈਂ ਜਾਣ-ਬੁੱਝ ਕੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਕਿਉਂਕਿ ਇਹ ਮੇਰੇ ਸੰਘਰਸ਼ ਦਾ ਹਿੱਸਾ ਹੈ।’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਦੇਖਿਆ ਕਿ ਦਿੱਲੀ ਦੀਆਂ ਚੋਣਾਂ ਵਿੱਚ ‘ਆਪ’ ਨੂੰ ਹਰਾਇਆ ਨਹੀਂ ਜਾ ਸਕਦਾ ਤਾਂ ਉਨ੍ਹਾਂ ਮੈਨੂੰ ਗ੍ਰਿਫ਼ਤਾਰ ਕਰਨ ਦੀ ਸਾਜ਼ਿਸ਼ ਰਚੀ। ਮੁੱਖ ਮੰਤਰੀ ਨੇ ਕਿਹਾ, ‘ਉਨ੍ਹਾਂ ਮੈਨੂੰ ਗ੍ਰਿਫ਼ਤਾਰ ਕੀਤਾ ਤਾਂ ਜੋ ਮੈਂ ਅਸਤੀਫਾ ਦੇ ਦੇਵਾਂ ਅਤੇ ਮੇਰੀ ਸਰਕਾਰ ਡੇਗੀ ਜਾ ਸਕੇ। ਪਰ ਮੈਂ ਉਨ੍ਹਾਂ ਦੀ ਸਾਜ਼ਿਸ਼ ਕਾਮਯਾਬ ਨਹੀਂ ਹੋਣ ਦੇਵਾਂਗਾ। ਇਹ ਪੂਰਾ ਮਾਮਲਾ (ਆਬਕਾਰੀ ਨੀਤੀ ਨਾਲ ਜੁੜਿਆ) ਪੂਰੀ ਤਰ੍ਹਾਂ ਫਰਜ਼ੀ ਹੈ।’ ਉਨ੍ਹਾਂ ਕਿਹਾ, ‘ਜੇਕਰ ਮੈਂ ਕੁਝ ਗਲਤ ਕੀਤਾ ਹੁੰਦਾ ਅਤੇ ਪੈਸਾ ਮਿਲਿਆ ਹੁੰਦਾ ਤਾਂ ਮੈਂ ਅੰਦਰੋਂ ਕਮਜ਼ੋਰ ਹੋ ਜਾਂਦਾ ਅਤੇ ਸ਼ਾਇਦ ਭਾਜਪਾ ’ਚ ਚਲਾ ਜਾਂਦਾ ਤੇ ਮੇਰੇ ਸਾਰੇ ਪਾਪ ਧੋਤੇ ਜਾਂਦੇ।’ 1 ਜੂਨ ਨੂੰ ਅੰਤਰਿਮ ਜ਼ਮਾਨਤ ਖਤਮ ਹੋਣ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਿਹਾੜ ਜੇਲ੍ਹ ਵਾਪਸ ਜਾਣ ’ਤੇ ਕੋਈ ਤਣਾਅ ਜਾਂ ਚਿੰਤਾ ਮਹਿਸੂਸ ਨਹੀਂ ਹੋ ਰਹੀ ਅਤੇ ਉਹ ਦੇਸ਼ ਨੂੰ ਬਚਾਉਣ ਲਈ ਜੇਲ੍ਹ ਨੂੰ ਆਪਣੇ ਸੰਘਰਸ਼ ਦਾ ਹਿੱਸਾ ਮੰਨਦੇ ਹਨ।

Advertisement

‘ਮੈਨੂੰ ਤੋੜਨ ਲਈ ਮੇਰੇ ਮਾਪਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ’

ਨਵੀਂ ਦਿੱਲੀ (ਪੱਤਰ ਪ੍ਰੇਰਕ): ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਤੇ ਉਨ੍ਹਾਂ ਨੂੰ ਤੋੜਨ ਲਈ ਉਨ੍ਹਾਂ ਦੇ ਬਿਮਾਰ ਮਾਪਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਨੂੰ ਕਿਹਾ, ‘ਅੱਜ ਤੁਸੀਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਮੇਰੀ ਮਾਂ ਬਹੁਤ ਬਿਮਾਰ ਹੈ, ਉਹ ਕਈ ਬਿਮਾਰੀਆਂ ਦਾ ਸ਼ਿਕਾਰ ਹੈ। ਮੋਦੀ ਜੀ, ਜਦੋਂ ਤੁਸੀਂ ਮੈਨੂੰ 21 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ, ਉਸੇ ਦਿਨ ਦੁਪਹਿਰ ਨੂੰ ਉਹ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਪਰਤੀ ਸੀ। ਮੇਰੇ ਪਿਤਾ 85 ਸਾਲ ਦੇ ਹਨ ਅਤੇ ਠੀਕ ਤਰ੍ਹਾਂ ਸੁਣ ਨਹੀਂ ਸਕਦੇ। ਕੀ ਤੁਸੀਂ ਸੋਚਦੇ ਹੋ ਕਿ ਮੇਰੇ ਮਾਪੇ ਅਪਰਾਧੀ ਹਨ? ਉਨ੍ਹਾਂ ਤੋਂ ਪੁੱਛ-ਪੜਤਾਲ ਕਰਨ ਲਈ ਤੁਹਾਡੀ ਪੁਲੀਸ ਕਿਉਂ ਆ ਰਹੀ ਹੈ, ਤੁਸੀਂ ਮੇਰੇ ਬੁੱਢੇ ਅਤੇ ਬਿਮਾਰ ਮਾਪਿਆਂ ਨੂੰ ਕਿਉਂ ਤਸੀਹੇ ਦੇ ਰਹੇ ਹੋ। ਰੱਬ ਸਭ ਕੁਝ ਦੇਖ ਰਿਹਾ ਹੈ।’ ਉਨ੍ਹਾਂ ਕਿਹਾ, ‘ਪਹਿਲਾਂ ਤੁਸੀਂ ਮੈਨੂੰ ਝੁਕਾਉਣ ਅਤੇ ਤੋੜਨ ਲਈ ਮੇਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਦੋਂ ਮੈਂ ਨਾ ਟੁੱਟਿਆ ਤਾਂ ਨੇ ਮੈਨੂੰ ਗ੍ਰਿਫ਼ਤਾਰ ਕਰ ਲਿਆ। ਮੈਨੂੰ ਜੇਲ੍ਹ ਵਿੱਚ ਤਸੀਹੇ ਦੇ ਕੇ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਪਰ ਮੈਂ ਨਹੀਂ ਟੁੱਟਿਆ। ਤੁਹਾਡੀ ਲੜਾਈ ਮੇਰੇ ਨਾਲ ਹੈ। ਤੁਸੀਂ ਮੇਰੇ ਬੁੱਢੇ ਅਤੇ ਬਿਮਾਰ ਮਾਪਿਆਂ ਨੂੰ ਕਿਉਂ ਤਸੀਹੇ ਦੇ ਰਹੇ ਹੋ?’

Advertisement
Advertisement
Advertisement