ਦਿੱਲੀ ਚੋਣਾਂ: ਸਾਬਕਾ ਐੱਮਪੀ ਪਰਵੇਸ਼ ਵਰਮਾ ਦੇਣਗੇ ਕੇਜਰੀਵਾਲ ਨੂੰ ਟੱਕਰ
01:44 PM Jan 04, 2025 IST
ਨਵੀਂ ਦਿੱਲੀ, 4 ਜਨਵਰੀ
ਭਾਜਪਾ ਨੇ ਦਿੱਲੀ ਅਸੈਂਬਲੀ ਦੀਆਂ ਅਗਾਮੀ ਚੋਣਾਂ ਲਈ ਨਵੀਂ ਦਿੱਲੀ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਖਿਲਾਫ਼ ਸਾਬਕਾ ਸੰਸਦ ਮੈਂਬਰ ਪਰਵੇਸ਼ ਵਰਮਾ ਨੂੰ ਮੈਦਾਨ ਵਿਚ ਉਤਾਰਿਆ ਹੈ। ਪਾਰਟੀ ਨੇ ਇਕ ਹੋਰ ਸਾਬਕਾ ਐੱਮਪੀ ਰਮੇਸ਼ ਬਿਧੁਰੀ ਨੂੰ ਕਾਲਕਾਜੀ ਸੀਟ ਤੋਂ ਮੁੱਖ ਮੰਤਰੀ ਤੇ ‘ਆਪ’ ਉਮੀਦਵਾਰ ਆਤਿਸ਼ੀ ਖਿਲਾਫ਼ ਟਿਕਟ ਦਿੱਤੀ ਹੈ। ਭਾਜਪਾ ਨੇ ਅੱਜ 29 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਹੈ। ਪਾਰਟੀ ਨੇ ਆਪਣੇ ਰਾਸ਼ਟਰੀ ਅਹੁਦੇਦਾਰਾਂ ਦੁਸ਼ਯੰਤ ਕੁਮਾਰ ਗੌਤਮ ਤੇ ਆਸ਼ੀਸ਼ ਸੂਦ ਨੂੰ ਕ੍ਰਮਵਾਰ ਕਰੋਲ ਬਾਗ਼ ਤੇ ਜਨਕਪੁਰੀ, ਅਰਵਿੰਦਰ ਸਿੰਘ ਲਵਲੀ ਨੂੰ ਗਾਂਧੀ ਨਗਰ ਤੇ ਸਾਬਕਾ ‘ਆਪ’ ਆਗੂ ਕੈਲਾਸ਼ ਗਹਿਲੋਤ ਨੂੰ ਬਿਜਵਾਸਨ ਤੋਂ ਚੋਣ ਪਿੜ ਵਿਚ ਉਤਾਰਿਆ ਹੈ। ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਸਤੀਸ਼ ਉਪਾਧਿਆਏ ਮਾਲਵੀਆ ਨਗਰ ਤੋਂ ਚੋਣ ਲੜਨਗੇ। -ਪੀਟੀਆਈ
Advertisement
Advertisement