ਦਿੱਲੀ ਚੋਣਾਂ: ਕਾਂਗਰਸ ਵੱਲੋਂ 26 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
ਨਵੀਂ ਦਿੱਲੀ, 24 ਦਸੰਬਰ
ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਅੱਜ 26 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਰਾਜੌਰੀ ਗਾਰਡਨ ਤੋਂ ਧਰਮਪਾਲ ਚੰਦੇਲਾ, ਰਾਜਿੰਦਰ ਨਗਰ ਤੋਂ ਵਿਨੀਤ ਯਾਦਵ, ਮਾਲਵੀਅ ਨਗਰ ਤੋਂ ਜਿਤੇਂਦਰ ਕੁਮਾਰ, ਰਿਠਾਲਾ ਤੋਂ ਸੁਸ਼ਾਂਤ ਮਿਸ਼ਰਾ, ਮੰਗੋਲਪੁਰੀ ਤੋਂ ਹਨੂੰਮਾਨ ਚੌਹਾਨ, ਸੰਗਮ ਵਿਹਾਰ ਤੋਂ ਹਰਸ਼ ਚੌਧਰੀ, ਤਿ੍ਲੋਕਪੁਰੀ ਤੋਂ ਅਮਰਦੀਪ, ਮਹਿਰੌਲੀ ਤੋਂ ਸ੍ਰੀਮਤੀ ਪੁਸ਼ਪਾ ਸਿੰਘ, ਉੱਤਮਨਗਰ ਤੋਂ ਮੁਕੇਸ਼ ਸ਼ਰਮਾ, ਕੁੰਡਲੀ ਤੋਂ ਅਕਸ਼ੈ ਕੁਮਾਰ, ਬਿਜਵਾਸਨ ਤੋਂ ਦੇਵੇਂਦਰ ਸਹਿਰਾਵਤ, ਕ੍ਰਿਸ਼ਨਾਨਗਰ ਤੋਂ ਗੁਰਚਰਨ ਸਿੰਘ ਰਾਜੂ, ਮਟਿਆਮਹਿਲ ਤੋਂ ਆਸਿਮ ਅਹਿਮਦ, ਸ਼ਕੂਰ ਬਸਤੀ ਤੋਂ ਸਤੀਸ਼ ਲੂਥਰਾ, ਤ੍ਰੀਨਗਰ ਤੋਂ ਸਤਿੰਦਰ ਸ਼ਰਮਾ, ਮੋਤੀਨਗਰ ਤੋਂ ਰਾਜਿੰਦਰ ਨਾਮਧਾਰੀ, ਮਾਦੀਪੁਰ ਤੋਂ ਜੇਪੀ ਪੰਵਾਰ, ਮਟਿਆਲਾ ਤੋਂ ਰਘੂਵਿੰਦਰ ਸ਼ੌਕੀਨ, ਜੰਗਪੁਰਾ ਤੋਂ ਫਰਹਾਦ ਸੂਰੀ, ਦਿਓਲੀ ਤੋਂ ਰਾਜੇਸ਼ ਚੌਹਾਨ, ਲਕਸ਼ਮੀਨਗਰ ਤੋਂ ਸੁਮਿਤ ਸ਼ਰਮਾ, ਦਿੱਲੀ ਕੈਂਟ ਤੋਂ ਪ੍ਰਦੀਪ ਕੁਮਾਰ, ਸੀਮਾਪੁਰੀ ਤੋਂ ਰਾਜੇਸ਼ ਲਿਲੋਠੀਆ, ਬਾਬਰਪੁਰ ਤੋਂ ਹਾਜੀ ਮੁਹੰਮਦ, ਗੋਕਲਪੁਰ ਤੋਂ ਪ੍ਰਮੋਦ ਕੁਮਾਰ, ਕਰਾਵਲ ਨਗਰ ਤੋਂ ਡਾ. ਪੀਕੇ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਹ ਸੂਚੀ ਪਾਰਟੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਦੇਰ ਰਾਤ ਜਾਰੀ ਕੀਤੀ। ਇਸ ਤੋਂ ਪਹਿਲਾਂ ਕਾਂਗਰਸ ਨੇ 12 ਦਸੰਬਰ ਨੂੰ 21 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ। -ਪੀਟੀਆਈ