ਦਿੱਲੀ ਚੋਣਾਂ: ਕਾਂਗਰਸ ਵੱਲੋਂ 15 ਉਮੀਦਵਾਰਾਂ ਦੀ ਸੂਚੀ ਜਾਰੀ
ਨਵੀਂ ਦਿੱਲੀ, 14 ਜਨਵਰੀ
ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਅੱਜ 15 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਅਤੇ ਸਾਬਕਾ ਕੇਂਦਰੀ ਮੰਤਰੀ ਕ੍ਰਿਸ਼ਨਾ ਤੀਰਥ ਨੂੰ ਪਟੇਲ ਨਗਰ ਅਤੇ ਕੌਂਸਲਰ ਆਰਿਬਾ ਖ਼ਾਨ ਨੂੰ ਓਖਲਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਕਾਂਗਰਸ ਨੇ ਗੋਕੁਲਪੁਰ (ਐੱਸਸੀ) ਹਲਕੇ ਤੋਂ ਉਮੀਦਵਾਰ ਬਦਲ ਦਿੱਤਾ ਅਤੇ ਈਸ਼ਵਰ ਬਾਗੜੀ ਨੂੰ ਪ੍ਰਮੋਦ ਕੁਮਾਰ ਜੈਅੰਤੀ ਦੀ ਥਾਂ ਮੈਦਾਨ ਵਿੱਚ ਉਤਾਰਿਆ ਹੈ। ਇਸ ਦੇ ਨਾਲ ਹੀ ਕਾਂਗਰਸ ਨੇ 70 ਮੈਂਬਰੀ ਦਿੱਲੀ ਵਿਧਾਨ ਸਭਾ ਚੋਣਾਂ ਲਈ ਕੁੱਲ 63 ਉਮੀਦਵਾਰ ਐਲਾਨ ਦਿੱਤੇ ਹਨ। ਤੀਰਥ ਅਤੇ ਖਾਨ ਤੋਂ ਇਲਾਵਾ ਕਾਂਗਰਸ ਦੀ ਦੂਜੀ ਸੂਚੀ ਵਿੱਚ ਮੁੰਡਕਾ ਤੋਂ ਧਰਮਪਾਲ ਲਾਕੜਾ, ਕਿਰਾੜੀ ਤੋਂ ਰਾਜੇਸ਼ ਗੁਪਤਾ, ਮਾਡਲ ਟਾਊਨ ਤੋਂ ਕੁੰਵਰ ਕਰਨ ਸਿੰਘ, ਹਰੀ ਨਗਰ ਤੋਂ ਪ੍ਰੇਮ ਸ਼ਰਮਾ, ਜਨਕਪੁਰੀ ਤੋਂ ਹਰਬਾਨੀ ਕੌਰ ਅਤੇ ਪਾਲਮ ਤੋਂ ਮੰਗੇ ਰਾਮ ਸ਼ਾਮਲ ਹਨ। ਕਾਂਗਰਸ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਉਮੀਦਵਾਰ ਦੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ ਕਾਲਕਾਜੀ ਤੋਂ ਮਹਿਲਾ ਕਾਂਗਰਸ ਪ੍ਰਧਾਨ ਅਲਕਾ ਲਾਂਬਾ ਨੂੰ ਮੁੱਖ ਮੰਤਰੀ ਆਤਿਸ਼ੀ ਖ਼ਿਲਾਫ਼ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। -ਪੀਟੀਆਈ