For the best experience, open
https://m.punjabitribuneonline.com
on your mobile browser.
Advertisement

ਦਿੱਲੀ: ਟਰੈਫਿਕ ਸਮੱਸਿਆ ਦੇ ਹੱਲ ਲਈ ਯਤਨ

07:46 AM Feb 23, 2024 IST
ਦਿੱਲੀ  ਟਰੈਫਿਕ ਸਮੱਸਿਆ ਦੇ ਹੱਲ ਲਈ ਯਤਨ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਫਰਵਰੀ
ਕੌਮੀ ਰਾਜਧਾਨੀ ਦਿੱਲੀ ਪਿਛਲੇ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਟ੍ਰੈਫਿਕ ਜਾਮ ਨਾਲ ਜੂਝ ਰਹੀ ਹੈ। ਦਿੱਲੀ ਟ੍ਰੈਫਿਕ ਪੁਲੀਸ ਨੇ ਕੇਂਦਰੀ ਦਿੱਲੀ ਦੇ ਕਰੋਲ ਬਾਗ ਖੇਤਰ ਵਿੱਚ ਆਵਾਜਾਈ ਦੀ ਭੀੜ ਨੂੰ ਘੱਟ ਕਰਨ ਦੀ ਕੋਸ਼ਿਸ਼ ਵਿੱਚ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਹ ਅੱਜ 22 ਫਰਵਰੀ ਤੋਂ ਲਾਗੂ ਹੋ ਗਈ ਜੋ 26 ਫਰਵਰੀ ਤੱਕ ਪੰਜ ਦਿਨਾਂ ਲਈ ‘ਅਜ਼ਮਾਇਸ਼’ ਵਜੋਂ ਲਾਗੂ ਕੀਤੀ ਜਾਵੇਗੀ। ਯੋਜਨਾ ਵਿੱਚ ਫੈਜ਼ ਰੋਡ ‘ਤੇ ਇੱਕਤਰਫਾ ਆਵਾਜਾਈ ਅਤੇ ਵੱਖ-ਵੱਖ ਮੋੜਾਂ ‘ਤੇ ਪਾਬੰਦੀਆਂ ਵਰਗੇ ਬਦਲਾਅ ਸ਼ਾਮਲ ਹਨ। ਇਹ ਕੇਂਦਰੀ ਦਿੱਲੀ ਦੇ ਬੱਗਾ ਚੌਕ ‘ਤੇ ਟ੍ਰੈਫਿਕ ਦੀ ਸਮੱਸਿਆ ਨੂੰ ਰੋਕਣ ਦੀ ਕੋਸ਼ਿਸ਼ ਹੈ। ਬੱਗਾ ਚੌਕ ਝੰਡੇਵਾਲਾ ਨੂੰ ਰਿਜ ਰੋਡ ਨਾਲ ਜੋੜਦਾ ਹੈ ਅਤੇ ਪੂਸਾ ਰੋਡ ਤੱਕ ਫੈਲਿਆ ਹੋਇਆ ਹੈ। ਇਸ ਐਡਵਾਈਜ਼ਰੀ ਦਾ ਉਦੇਸ਼ ਟ੍ਰੈਫਿਕ ਦੇ ਪ੍ਰਵਾਹ ਲਈ ਸਪੱਸ਼ਟ ਨਿਰਦੇਸ਼ ਦੇਣ ਕਰਕੇ ਅਕਸਰ ਆਵਾਜਾਈ ਦੀ ਭੀੜ ਨੂੰ ਘੱਟ ਕਰਨਾ ਹੈ। ਐਡਵਾਈਜ਼ਰੀ ਅਨੁਸਾਰ ਬੱਗਾ ਚੌਕ ਤੋਂ ਰਾਣੀ ਝਾਂਸੀ ਰੋਡ ਵੱਲ ਜਾਣ ਵਾਲੀ ਫੈਜ਼ ਰੋਡ ਨੂੰ ਇਕਤਰਫਾ ਆਵਾਜਾਈ ਲਈ ਖੁੱਲ੍ਹਾ ਰੱਖਿਆ ਜਾਵੇਗਾ ਅਤੇ ਉਲਟ ਦਿਸ਼ਾ ਵੱਲ ਜਾਣ ਵਾਲੀ ਆਵਾਜਾਈ ‘ਤੇ ਪਾਬੰਦੀ ਹੋਵੇਗੀ। ਕਰੋਲ ਬਾਗ ਵਾਲੇ ਪਾਸੇ ਤੋਂ ਦੇਸ਼ ਬੰਧੂ ਗੁਪਤਾ ਰੋਡ ‘ਤੇ ਆਉਣ ਵਾਲੀ ਟਰੈਫਿਕ ਨੂੰ ਫੈਜ਼ ਰੋਡ ਵੱਲ ਸੱਜੇ ਮੁੜਨ ਦੇ ਵਿਕਲਪ ਤੋਂ ਬਿਨਾਂ ਸਿੱਧੇ ਰਾਣੀ ਝਾਂਸੀ ਰੋਡ ਤੱਕ ਜਾਣ ਲਈ ਸੀਮਤ ਕੀਤਾ ਜਾਵੇਗਾ। ਇਸੇ ਤਰ੍ਹਾਂ ਪਹਾੜਗੰਜ ਰੇਲਵੇ ਸਟੇਸ਼ਨ ਵਾਲੇ ਪਾਸੇ ਤੋਂ ਆਉਣ ਵਾਲੇ ਵਾਹਨਾਂ ਨੂੰ ਸਿੱਧੇ ਅੱਗੇ ਚੱਲਣ ਦੀ ਇਜਾਜ਼ਤ ਹੋਵੇਗੀ ਅਤੇ ਫੈਜ਼ ਰੋਡ ਵੱਲ ਖੱਬੇ ਮੋੜ ਲੈਣ ਦੀ ਮਨਾਹੀ ਹੋਵੇਗੀ। ਇਸ ਤੋਂ ਇਲਾਵਾ ਲਬਿਰਟੀ ਸਿਨੇਮਾ ਵਾਲੇ ਪਾਸੇ ਤੋਂ ਨਿਊ ਰੋਹਤਕ ਰੋਡ ਵੱਲ ਜਾਣ ਵਾਲੇ ਟਰੈਫਿਕ ਨੂੰ ਸਿਰਫ਼ ਟੀ-ਪੁਆਇੰਟ ਰੋਹਤਕ ਰੋਡ ਤੱਕ ਹੀ ਜਾਣ ਦਿੱਤਾ ਜਾਵੇਗਾ।

Advertisement

Advertisement
Author Image

joginder kumar

View all posts

Advertisement
Advertisement
×