ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੋਲਕਾਤਾ ਹਸਪਤਾਲ ਦੀ ਘਟਨਾ ਵਿਰੁੱਧ ਡਟੇ ਦਿੱਲੀ ਦੇ ਡਾਕਟਰ

09:49 AM Aug 13, 2024 IST
ਕੋਲਕਾਤਾ ’ਚ ਵਾਪਰੀ ਘਟਨਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਡਾਕਟਰ। -ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਅਗਸਤ
ਦਿੱਲੀ ਦੇ 10 ਸਰਕਾਰੀ ਹਸਪਤਾਲਾਂ ਨੇ ਕੋਲਕਾਤਾ ਵਿੱਚ ਟਰੇਨੀ ਡਾਕਟਰ ਦੇ ਜਬਰ-ਜਨਾਹ ਮਗਰੋਂ ਕਤਲ ਦੇ ਮਾਮਲੇ ’ਚ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਡਿਊਟੀ ਦੌਰਾਨ ਇੱਕ ਸਿਖਿਆਰਥੀ ਡਾਕਟਰ ਨਾਲ ਜਬਰ-ਜਨਾਹ ਅਤੇ ਕਤਲ ਕਰਨ ਤੋਂ ਬਾਅਦ ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਫੋਰਡਾ) ਦੇ ਸੱਦੇ ’ਤੇ ਇਹ ਹੜਤਾਲ ਕੀਤੀ ਜਾ ਰਹੀ ਹੈ। ਰਾਮ ਮਨੋਹਰ ਲੋਹੀਆ ਹਸਪਤਾਲ ਦੇ ਡਾਕਟਰਾਂ ਨੇ ਹਸਪਤਾਲ ਦੇ ਕੈਂਪਸ ਵਿੱਚ ਧਰਨਾ ਦਿੱਤਾ ਤੇ ਕੋਲਕਾਤਾ ਦੇ ਹਸਪਤਾਲ ’ਚ ਵਾਪਰੀ ਘਟਨਾ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਐਮਰਜੈਂਸੀ ਸੇਵਾਵਾਂ ਜਾਰੀ ਹਨ ਪਰ ਹੋਰ ਸੇਵਾਵਾਂ ਬੰਦ ਹਨ। ਸੋਮਵਾਰ ਨੂੰ ਏਮਜ਼ ਨੇੜੇ ਕੋਲਕਾਤਾ ਵਿੱਚ ਪੋਸਟ ਗ੍ਰੈਜੂਏਟ ਸਿਖਿਆਰਥੀ ਡਾਕਟਰ ਦੇ ਜਬਰ-ਜਨਾਹ ਅਤੇ ਹੱਤਿਆ ਦੇ ਖ਼ਿਲਾਫ਼ ਡਾਕਟਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। 10 ਸਰਕਾਰੀ ਹਸਪਤਾਲਾਂ ਨੇ ਸੋਮਵਾਰ ਨੂੰ ਸਾਰੀਆਂ ਚੋਣਵੀਆਂ ਸੇਵਾਵਾਂ ਨੂੰ ਠੱਪ ਕਰਦੇ ਹੋਏ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਗਈ। ਹੜਤਾਲ ਵਿੱਚ ਮੌਲਾਨਾ ਆਜ਼ਾਦ ਮੈਡੀਕਲ ਕਾਲਜ, ਆਰਐੱਮਐੱਲ ਹਸਪਤਾਲ, ਲੇਡੀ ਹਾਰਡਿੰਗ ਮੈਡੀਕਲ ਕਾਲਜ, ਵੀਐੱਮਐੱਮਸੀ ਅਤੇ ਸਫਦਰਜੰਗ ਹਸਪਤਾਲ, ਦੀਨ ਦਿਆਲ ਉਪਾਧਿਆਏ ਹਸਪਤਾਲ, ਜੀਟੀਬੀ, ਆਈਐੱਚਬੀਏਐੱਸ, ਡਾਕਟਰ ਬਾਬਾ ਸਾਹਿਬ ਅੰਬੇਡਕਰ ਮੈਡੀਕਲ ਕਾਲਜ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਟੀਬੀ ਅਤੇ ਸਾਹ ਰੋਗ ਹਸਪਤਾਲ ਸ਼ਾਮਲ ਹਨ। ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ (ਆਰਡੀਏ) ਦੇ ਇੱਕ ਬਿਆਨ ਅਨੁਸਾਰ ਸਵੇਰੇ 9 ਵਜੇ ਹੜਤਾਲ ਸ਼ੁਰੂ ਕੀਤੀ। ਉਧਰ ਇਸ ਹੜਤਾਲ ਕਾਰਨ ਹਸਪਤਾਲਾਂ ਵਿੱਚ ਆਏ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮਰੀਜ਼ਾਂ ਦੇ ਤਾਮੀਰਦਾਰਾਂ ਨੇ ਦੱਸਿਆ ਕਿ ਅਚਾਨਕ ਹੜਤਾਲ ਕਰਨ ਦਾ ਪਤਾ ਲੱਗਣ ਕਾਰਨ ਉਹ ਪ੍ਰੇਸ਼ਾਨ ਹੋਏ। ਕਈ ਮਰੀਜ਼ਾਂ ਨੇ ਨਿੱਜੀ ਹਸਪਤਾਲਾਂ ਦਾ ਰੁਖ਼ ਕੀਤਾ ਤੇ ਉਨ੍ਹਾਂ ਨੂੰ ਮਹਿੰਗੀਆਂ ਦਵਾਈਆਂ ਲੈਣੀਆਂ ਪਈਆਂ। ਪ੍ਰਦਰਸ਼ਨ ਕਰਦੇ ਹੋਏ ਡਾਕਟਰਾਂ ਨੇ ਟਰੇਨੀ ਡਾਕਟਰ ਨੂੰ ਇਨਸਾਫ਼ ਦਿਵਾਉਣ ਲਈ ਠੋਸ ਕਾਰਵਾਈ ਦੀ ਮੰਗ ਕੀਤੀ ਅਤੇ ਨਾਅਰੇਬਾਜ਼ੀ ਕੀਤੀ। ਡਾਕਟਰਾਂ ਨੇ ਹਸਪਤਾਲਾਂ ਵਿੱਚ ਉਨ੍ਹਾਂ ਦੀ ਸੁਰੱਖਿਆ ਪ੍ਰਤੀ ਤੌਖਲੇ ਪ੍ਰਗਟ ਕੀਤੇ।
ਆਰਡੀਏ ਦੇ ਅਨੁਸਾਰ ਅਣਮਿੱਥੇ ਸਮੇਂ ਦੀ ਹੜਤਾਲ ਦੌਰਾਨ, ਸਾਰੇ ਬਾਹਰੀ ਰੋਗੀ ਵਿਭਾਗ (ਓਪੀਡੀ), ਅਪਰੇਸ਼ਨ ਥੀਏਟਰ (ਓਟੀ) ਤੇ ਵਾਰਡ ਡਿਊਟੀਆਂ ਬੰਦ ਰਹਿਣਗੀਆਂ ਪਰ ਐਮਰਜੈਂਸੀ ਸੇਵਾਵਾਂ ਆਮ ਵਾਂਗ ਕੰਮ ਕਰਦੀਆਂ ਰਹੀਆਂ ਤਾਂ ਜੋ ਜ਼ਰੂਰੀ ਮਰੀਜ਼ਾਂ ਦੀ ਦੇਖਭਾਲ ਪ੍ਰਭਾਵਿਤ ਨਾ ਹੋਵੇ। ਡਾਕਟਰਾਂ ਦੀ ਸੰਸਥਾ ਵੱਲੋਂ ਕਿਹਾ ਗਿਆ, ‘‘ਸਾਡੇ ਸਹਿਯੋਗੀਆਂ ਨਾਲ ਏਕਤਾ ਪ੍ਰਗਟ ਕਰਨ ਲਈ ਸੋਮਵਾਰ 12 ਅਗਸਤ ਤੋਂ ਹਸਪਤਾਲਾਂ ਵਿੱਚ ਚੋਣਵੀਆਂ ਸੇਵਾਵਾਂ ਨੂੰ ਦੇਸ਼ ਵਿਆਪੀ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਹਲਕੇ ਤੌਰ ’ਤੇ ਨਹੀਂ ਲਿਆ ਗਿਆ ਹੈ ਪਰ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਹੈ ਕਿ ਸਾਡੀਆਂ ਆਵਾਜ਼ਾਂ ਸੁਣੀਆਂ ਜਾਣ ਅਤੇ ਮੰਗਾਂ ਪੂਰੀਆਂ ਹੋਣ। ਨਿਆਂ ਅਤੇ ਸੁਰੱਖਿਆ ਨਾਲ ਜੁੜੇ ਮੁੱਦੇ ਫੌਰੀ ਤੌਰ ’ਤੇ ਹੱਲ ਕੀਤੇ ਜਾਣ।’’
ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੀ ਰਾਜਧਾਨੀ ਦੇ ਸਰਕਾਰੀ ਹਸਪਤਾਲ ਦੇ ਸੈਮੀਨਾਰ ਹਾਲ ’ਚ ਵੀਰਵਾਰ ਰਾਤ ਨੂੰ 32 ਸਾਲਾ ਔਰਤ ਦੀ ਅਰਧ ਨਗਨ ਲਾਸ਼ ਮਿਲੀ ਸੀ।

Advertisement

Advertisement
Advertisement