ਦਿੱਲੀ: ਜ਼ਮੀਨਾਂ ਦੇ ਰਿਕਾਰਡ ਨਾਲ ਜੁੜੇ ਮਾਮਲੇ ਹੱਲ ਕੀਤੇ ਜਾਣ ਦੀ ਮੰਗ
12:37 PM Jul 13, 2024 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਜੁਲਾਈ:
Advertisement
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਬੁਲਾਰੇ ਡਾ: ਨਰੇਸ਼ ਕੁਮਾਰ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਵੀ.ਕੇ. ਸਕਸੈਨਾ ਨੂੰ ਇਕ ਮੰਗ ਪੱਤਰ ਸੌਂਪਿਆ ਹੈ। ਇਸ ਵਿੱਚ ਉਨ੍ਹਾਂ ਮੰਗ ਕੀਤੀ ਹੈ ਕਿ ਜਿਨ੍ਹਾਂ ਪਿੰਡਾਂ ਵਿੱਚ ਪਿਛਲੇ 28-30 ਸਾਲਾਂ ਤੋਂ ਚੱਕਬੰਦੀ ਸ਼ੁਰੂ ਹੋਈ ਹੈ ਅਤੇ ਜਿਨ੍ਹਾਂ ਦਾ ਬਸਤਾ ਬੰਦ ਨਹੀਂ ਹੋਇਆ ਹੈ, ਉਨ੍ਹਾਂ ਪਿੰਡਾਂ ਨੂੰ ਬਸਤਾ ਬੰਦ ਕੀਤਾ ਜਾਣਾ ਚਾਹੀਦਾ ਹੈ। ਅਜਿਹੇ ਪਿੰਡਾਂ ਵਿਚ ਕਾਂਝਵਾਲਾ, ਖੇੜਾਕਾਲਾ, ਪੂਤਖੁਰਦ, ਸਿੰਗਲਾ ਆਦਿ ਨਾਮ ਸ਼ਾਮਲ ਹਨ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਜਿਨ੍ਹਾਂ ਪਿੰਡਾਂ ਵਿੱਚ ਚੱਕਬੰਦੀ ਦੀ ਤਜਵੀਜ਼ ਹੈ ਉਹ ਜਲਦ ਸ਼ੁਰੂ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਚੱਕਬੰਦੀ ਸੰਭਵ ਨਹੀਂ ਹੈ ਜਾਂ ਉਥੇ 1952 ਤੋਂ ਬਾਅਦ ਵਾਧਾ ਨਹੀਂ ਹੋਇਆ, ਫਿਰਨੀ ਰੋਡ ਦੇ ਨਾਲ ਲੱਗਦੀ ਆਬਾਦੀ ਨੂੰ ਲਾਲਡੋਰਾ ਮੰਨ ਕੇ ਰੈਗੂਲਰ ਕੀਤਾ ਜਾਣਾ ਚਾਹੀਦਾ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਹਰ ਰੋਜ਼ ਪਿੰਡਾਂ ਦੇ ਲੋਕ ਆਪਸ ਵਿੱਚ ਲੜ ਰਹੇ ਹਨ, ਅਤੇ ਝਗੜਾ ਅਦਾਲਤ ਤੱਕ ਪਹੁੰਚ ਗਿਆ ਹੈ। ਜਿਨ੍ਹਾਂ ਪਿੰਡਾਂ ਵਿਚ ਸਰਕਾਰ ਨੇ ਬਿਸਤਰ ਬੰਦ ਨਾ ਹੋਣ ਕਾਰਨ ਜ਼ਮੀਨਾਂ ਵੇਚਣ ’ਤੇ ਪਾਬੰਦੀ ਲਾ ਦਿੱਤੀ ਹੈ ਉਥੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬੱਚਿਆਂ ਦੇ ਨਾਂ ਉਪਰ ਜ਼ਮੀਨ ਨਹੀਂ ਚੜ੍ਹ ਸਕਦੀ। ਕੁਮਾਰ ਨੇ ਮੰਗ ਪੱਤਰ ਦੀ ਕਾਪੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਦਿੱਲੀ ਦੇ ਉਪ ਰਾਜਪਾਲ ਅਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਭੇਜਦਿਆਂ ਜਲਦੀ ਮਸਲਾ ਹੱਲ ਕਰਨ ਦੀ ਮੰਗ ਕੀਤੀ ਹੈ।
Advertisement