ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Delhi Congress: ਦਿੱਲੀ ਅਸੈਂਬਲੀ ਚੋਣਾਂ ’ਚ ਸਾਰੀਆਂ 70 ਸੀਟਾਂ ’ਤੇ ਲੜੇਗੀ ਕਾਂਗਰਸ: ਦੇਵੇਂਦਰ ਯਾਦਵ

12:08 AM Nov 30, 2024 IST
ਨਵੀਂ ਦਿੱਲੀ, 29 ਨਵੰਬਰ
ਦਿੱਲੀ ਵਿਧਾਨ ਸਭਾ ਦੀਆਂ ਅਗਲੇ ਵਰ੍ਹੇ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਕਾਂਗਰਸ ਦੀ ਦਿੱਲੀ ਇਕਾਈ ਦੇ ਪ੍ਰਧਾਨ ਦੇਵੇਂਦਰ ਯਾਦਵ ਨੇ ਆਖਿਆ ਕਿ ਪਾਰਟੀ ਸਾਰੀਆਂ 70 ਸੀਟਾਂ ’ਤੇ ਚੋਣ ਲੜੇਗੀ ਅਤੇ ਕੋਈ ਵੀ ਗੱਠਜੋੜ ਨਹੀਂ ਹੋਵੇਗਾ।

ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਮਗਰੋਂ ਇੱਥੇ ਯਾਦਵ ਨੇ ਇਹ ਗੱਲ ਮੁੱਖ ਮੰਤਰੀ ਚਿਹਰੇ ਅਤੇ ਗੱਠਜੋੜ ਦੀਆਂ ਸੰਭਾਵਨਾਵਾਂ ਸਬੰਧੀ ਸਵਾਲ ਦੇ ਜਵਾਬ ’ਚ ਆਖੀ। ਉਨ੍ਹਾਂ ਆਖਿਆ, ‘‘ਅਸੀਂ ਕਦੇ ਵੀ ਪਹਿਲਾਂ ਐਲਾਨ ਨਹੀਂ ਕਰਦੇ। ਅਸੀਂ ਸਾਰੀਆਂ 70 ਸੀਟਾਂ ’ਤੇ ਲੜਾਂਗੇ। ਸਾਡੇ ਜਿੱਤਣ ਮਗਰੋਂ ਹੀ ਸਾਡਾ ਨੇਤਾ ਚੁਣਿਆ ਜਾਂਦਾ ਹੈ। ਇਹੀ ਪ੍ਰਕਿਰਿਆ ਦਿੱਲੀ ’ਚ ਲਾਗੂ ਕੀਤੀ ਜਾਵੇਗੀ। ਕੋਈ ਵੀ ਗੱਠਜੋੜ ਨਹੀਂ ਹੋਵੇਗਾ।’’

Advertisement

ਯਾਦਵ ਨੇ ਕਿਹਾ ਕਿ ‘ਆਪ’ ਅਤੇ ਭਾਜਪਾ ਦੇ ਮਾੜੇ ਸਾਸ਼ਨ ਤੋਂ ਦਿੱਲੀ ਦੇ ਲੋਕ ਖੁਸ਼ ਨਹੀਂ ਹਨ। ਉਨ੍ਹਾਂ ਮੁਤਾਬਕ, ‘‘ਸੀਨੀਅਰ ਸਿਟੀਜਨਾਂ ਨੂੰ ਬੁਢਾਪਾ ਪੈਨਸ਼ਨ ਨਹੀਂ ਮਿਲ ਰਹੀ। ਗਰੀਬਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ। ਸੜਕਾਂ ਖਰਾਬ ਹਨ। ਪ੍ਰਦੂਸ਼ਣ ਵੱਸੋਂ ਬਾਹਰ ਹੈ। ਨੌਜਵਾਨ ਬੇਰੁਜ਼ਗਾਰ ਹਨ।  ਮਹਿੰਗਾਈ ਕਾਰਨ ਔਰਤਾਂ ਨਿਰਾਸ਼ ਹਨ। ‘ਆਪ’ ਨੇ ਮੁਹੱਲਾ ਕਲੀਨਿਕ ਸਿਰਫ ਦਿਖਾਵੇ ਲਈ ਖੋਲ੍ਹੇ ਹਨ। ਇਹ ਕੇਜਰੀਵਾਲ ਮਾਡਲ ਹੈ।’’ ਇਸੇ ਦੌਰਾਨ ਕਾਂਗਰਸ ਨੇ ਦਿੱਲੀ ਚੋਣਾਂ ਲਈ ਪਾਰਟੀ ਦੇ ਆਗੂ ਪ੍ਰਿਆਵਰਤ ਸਿੰਘ ਨੂੰ ‘ਵਾਰ ਰੂਮ’ ਦਾ ਚੇਅਰਮੈਨ ਨਿਯੁਕਤ ਕੀਤਾ ਹੈ। -ਏਐੱਨਆਈ

Advertisement
Advertisement