Delhi Cabinet decides to continue power subsidy: ਦਿੱਲੀ ਕੈਬਨਿਟ ਵੱਲੋਂ ਘਰੇਲੂ ਖਪਤਕਾਰਾਂ ਲਈ ਬਿਜਲੀ ਸਬਸਿਡੀ ਜਾਰੀ ਰੱਖਣ ਦਾ ਫੈਸਲਾ
11:11 PM Apr 15, 2025 IST
Advertisement
ਨਵੀਂ ਦਿੱਲੀ, 15 ਅਪਰੈਲ
ਬਿਜਲੀ ਮੰਤਰੀ ਆਸ਼ੀਸ਼ ਸੂਦ ਨੇ ਅੱਜ ਕਿਹਾ ਕਿ ਦਿੱਲੀ ਸਰਕਾਰ ਨੇ ਚਾਰ ਸ਼੍ਰੇਣੀਆਂ ਲਈ ਬਿਜਲੀ ਸਬਸਿਡੀ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਵਿਚ ਕਿਸਾਨ, ਵਕੀਲਾਂ ਦੇ ਚੈਂਬਰ, 1984 ਸਿੱਖ ਵਿਰੋਧੀ ਦੰਗਾ ਪੀੜਤ ਅਤੇ ਘਰੇਲੂ ਖਪਤਕਾਰ ਸ਼ਾਮਲ ਹਨ। ਦਿੱਲੀ ਦੇ ਬਿਜਲੀ ਮੰਤਰੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਅਫਵਾਹ ਫੈਲਾਈ ਜਾ ਰਹੀ ਸੀ ਕਿ ਦਿੱਲੀ ਸਰਕਾਰ ਬਿਜਲੀ ਸਬਸਿਡੀ ਬੰਦ ਕਰ ਦੇਵੇਗੀ। ਦਿੱਲੀ ਕੈਬਨਿਟ ਦੇ ਇਸ ਫੈਸਲੇ ਨਾਲ ਵਿਰੋਧੀਆਂ ਦੇ ਮੂੰਹ ਬੰਦ ਹੋ ਗਏ ਹਨ।
Advertisement
Advertisement
Advertisement
Advertisement