ਡਰੱਗ ਮਨੀ ਸਮੇਤ ਦਿੱਲੀ ਦਾ ਵਪਾਰੀ ਕਾਬੂ
07:24 AM Jul 02, 2024 IST
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਜੁਲਾਈ
ਪੁਲੀਸ ਨੇ 10 ਦਿਨ ਪਹਿਲਾਂ ਸਰਹੱਦ ਪਾਰ ਤੋਂ ਆਏ ਨਸ਼ੀਲੇ ਪਦਾਰਥਾਂ ਦੇ ਸਬੰਧ ਵਿਚ ਫੜੇ ਗਏ ਗਰੋਹ ਦੀ ਜਾਂਚ ਤੋਂ ਬਾਅਦ ਦਿੱਲੀ ਦੇ ਇੱਕ ਹਵਾਲਾ ਵਪਾਰੀ ਨੂੰ ਗ੍ਰਿਫਤਾਰ ਕੀਤਾ ਅਤੇ ਹੋਰ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਵਾਰ ਪੁਲੀਸ ਨੇ 55 ਲੱਖ ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ ਹੈ, ਜਿਸ ਨਾਲ ਹੁਣ ਤੱਕ ਜ਼ਬਤ ਕੀਤੀ ਗਈ ਕੁੱਲ ਨਕਦੀ ਵੱਧ ਕੇ 84.17 ਲੱਖ ਰੁਪਏ ਹੋ ਗਈ ਹੈ। ਪੁਲੀਸ ਦੀ ਵਧੀਕ ਡਿਪਟੀ ਕਮਿਸ਼ਨਰ ਡਾ. ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਪੁਲੀਸ ਨੇ ਇਸ ਸਬੰਧ ਵਿਚ ਨਵੀਂ ਦਿੱਲੀ ਦੇ ਫਤਿਹਪੁਰੀ ਦੇ ਖੇਤਾ ਰਾਮ ਨੂੰ ਗ੍ਰਿਫਤਾਰ ਕੀਤਾ ਹੈ। ਉਹ ਮੂਲ ਰੂਪ ਵਿੱਚ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਕਬਜ਼ੇ ’ਚੋਂ 55 ਲੱਖ ਰੁਪਏ ਦੀ ਡਰੱਗ ਮਨੀ, ਨਕਦੀ ਗਿਣਨ ਵਾਲੀ ਮਸ਼ੀਨ, ਮੋਬਾਈਲ ਫ਼ੋਨ, ਲੈਣ-ਦੇਣ ਦੇ ਵੇਰਵੇ ਵਾਲਾ ਰਜਿਸਟਰ ਵੀ ਬਰਾਮਦ ਕੀਤਾ ਹੈ।
Advertisement
Advertisement